ਵੈਕਸੀਨ ਨੂੰ ਲੈ ਕੇ ਅਮਰੀਕਾ ਤੋਂ ਆਈ ਇਹ ਅਜੀਬ ਖਬਰ ਸਾਰੀ ਦੁਨੀਆਂ ਹੈਰਾਨ-ਦੇਖੋ ਪੂਰੀ ਖ਼ਬਰ

ਅਮਰੀਕਾ ਤੋਂ ਰੂਸ ਦੀ ਵੈਕਸੀਨ ਬਾਰੇ ਅਜੀਬ ਖਬਰ ਆ ਰਹੀ ਹੈ ਜਿਨੂੰ ਦੇਖ ਸਾਰੀ ਦੁਨੀਆਂ ਹੈਰਾਨ ਹੋ ਗਈ ਹੈ। ਕਿਓਂ ਕੇ ਇਸ ਪੂਰੇ ਮੰਜਰ ਨੂੰ ਦੇਖਣ ਤੋਂ ਬਾਅਦ ਇੰਝ ਪ੍ਰਤੀਤ ਹੋ ਰਿਹਾ ਕੇ ਅਮਰੀਕਾ ਰੂਸ ਦੁਆਰਾ ਪਹਿਲਾਂ ਵੈਕਸੀਨ ਬਣਾ ਲਈ ਜਾਣ ਦਾ ਕਰਕੇ ਖਿਜਿਆ ਹੋਇਆ ਹੈ ਅਤੇ ਇਸ ਮਾਮਲੇ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਦੇਖ ਰਿਹਾ ਜਦ ਕੇ ਰੂਸ ਅਮਰੀਕਾ ਨੂੰ ਵੈਕਸੀਨ ਦੇ ਬਾਰੇ ਵਿਚ ਹਰ ਜਾਣਕਾਰੀ ਮੁਹਈਆ ਕਰਾਉਣ ਨੂੰ ਤਿਆਰ ਹੈ ਪਰ ਅਮਰੀਕਾ ਦੀ ਤੇ ਓਹੀ ਗਲ੍ਹ ਹੋਈ ਪਈ ਹੈ ਕੇ ਮੈਂ ਨਾ ਮਾਨੂੰ। ਇਹ ਪੂਰੀ ਖਬਰ ਨੂੰ ਧਿਆਨ ਨਾਲ ਪੜ੍ਹ ਕੇ ਤੁਸੀਂ ਵੀ ਆਪਣੀ ਰਾਏ ਜਰੂਰ ਦਿਓ ਕੇ ਤੁਹਾਡੇ ਕੀ ਵਿਚਾਰ ਹਨ ਇਸ ਬਾਰੇ। ਦੇਖੋ ਪੂਰੀ ਖਬਰ :-

ਰੂਸ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਦੁਨੀਆ ਭਰ ਵਿਚ ਮਾਹਿਰ ਸਵਾਲ ਚੁੱਕ ਰਹੇ ਹਨ। ਇਸ ਵਿਚਾਲੇ ਅਮਰੀਕਾ ਨੇ ਰੂਸੀ ਵੈਕਸੀਨ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਅਸੀਂ ਅਜਿਹੀ ਵੈਕਸੀਨ ਦਾ ਟੈਸਟ ਬਾਂਦਰਾਂ ‘ਤੇ ਨਹੀਂ ਕਰਾਂਗੇ, ਇਨਸਾਨ ਤਾਂ ਬਹੁਤ ਦੂਰ ਦੀ ਗੱਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਵਿਚ ਰੂਸ ਦੀ ਵੈਕਸੀਨ ਨੂੰ ਸਹੀ ਨਹੀਂ ਮੰਨਿਆ ਗਿਆ, ਇਸ ਲਈ ਇਸ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਟਰੰਪ ਨੂੰ ਵੀ ਰੂਸੀ ਵੈਕਸੀਨ ਦੀ ਜਾਣਕਾਰੀ ਦਿੱਤੀ ਗਈ – ਸੀ. ਐੱਨ. ਐੱਨ. ਦੀ ਇਕ ਰਿਪੋਰਟ ਮੁਤਾਬਕ, ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕੇਟਰੀ ਕਾਇਲੇ ਮੈਕਨੀ ਨੇ ਵੀਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸੀ ਵੈਕਸੀਨ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੈਕਸੀਨ ਨੂੰ ਤੀਜੇ ਪੜਾਅ ਦੇ ਸਖਤ ਪ੍ਰੀਖਣ ਅਤੇ ਉੱਚ ਮਾਨਕਾਂ ਤੋਂ ਲੰਘਣਾ ਹੁੰਦਾ ਹੈ। ਉਥੇ, ਰੂਸੀ ਅਧਿਕਾਰੀਆਂ ਨੇ ਕਿਹਾ ਕਿ ਰੂਸ ਕੋਰੋਨਾਵਾਇਰਸ ਵੈਕਸੀਨ ਨਾਲ ਜੁੜੀਆਂ ਜਾਣਕਾਰੀਆਂ ਨੂੰ ਅਮਰੀਕਾ ਨਾਲ ਸਾਂਝਾ ਕਰਨ ਲਈ ਤਿਆਰ ਹੈ।

ਅਮਰੀਕਾ ਨੂੰ ਵੈਕਸੀਨ ਨਾਲ ਜੁੜੀ ਜਾਣਕਾਰੀ ਦੇਣ ਨੂੰ ਤਿਆਰ ਰੂਸ – ਰੂਸ ਨੇ ਇਹ ਵੀ ਕਿਹਾ ਕਿ ਉਹ ਅਮਰੀਕੀ ਦਵਾਈ ਕੰਪਨੀ ਨੂੰ ਅਮਰੀਕਾ ਵਿਚ ਹੀ ਰੂਸੀ ਵੈਕਸੀਨ ਨੂੰ ਬਣਾਉਣ ਦੀ ਵੀ ਸਹਿਮਤੀ ਦੇਣ ਨੂੰ ਤਿਆਰ ਹਨ। ਰੂਸ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਅਮਰੀਕੀ ਦਵਾਈ ਕੰਪਨੀਆਂ ਰੂਸੀ ਵੈਕਸੀਨ ਦੇ ਬਾਰੇ ਵਿਚ ਜਾਣਨ ਵਿਚ ਦਿਲਚਸਪੀ ਰੱਖਦੀਆਂ ਹਨ, ਹਾਲਾਂਕਿ ਉਸ ਨੇ ਫਰਮਾਂ ਦੇ ਨਾਮਾਂ ਦਾ ਖੁਲਾਸਾ ਨਹੀਂ ਕੀਤਾ। ਇਕ ਰੂਸੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਰੂਸੀ ਵੈਕਸੀਨ ਨੂੰ ਪਾਉਣ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ।


ਵੈਕਸੀਨ ਨੂੰ ਲੈ ਕੇ ਅਮਰੀਕਾ ਅਤੇ ਰੂਸ ‘ਚ ਜਵਾਬੀ ਕਾਰਵਾਈ – ਰੂਸ ਦੇ ਇਕ ਸੀਨੀਅਰ ਅਧਿਕਾਰੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੇਕਰ ਸਾਡੀ ਵੈਕਸੀਨ ਕੋਰੋਨਾਵਾਇਰਸ ਖਿਲਾਫ ਸਹੀ ਰਹੀ ਤਾਂ ਸਵਾਲ ਪੁੱਛਿਆ ਜਾਵੇਗਾ ਕਿ ਅਮਰੀਕਾ ਨੇ ਇਸ ਵਿਕਲਪ ਨੂੰ ਪਾਉਣ ਲਈ ਗੰਭੀਰਤਾ ਨਾਲ ਯਤਨ ਕਿਉਂ ਨਹੀਂ ਕੀਤਾ। ਕਿਉਂ ਵੈਕਸੀਨ ਨੂੰ ਪਾਉਣ ਵਿਚ ਸਿਆਸਤ ਭਾਰੂ ਪੈ ਗਈ। ਦੱਸ ਦਈਏ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 11 ਅਗਸਤ ਨੂੰ ਦਾਅਵਾ ਕੀਤਾ ਸੀ ਕਿ ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾਵਾਇਰਸ ਵੈਕਸੀਨ ਨੂੰ ਬਣਾ ਲਿਆ ਹੈ। ਹਾਲਾਂਕਿ, ਅਮਰੀਕਾ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਨੇ ਰੂਸ ਦੇ ਇਸ ਦਾਅਵੇ ‘ਤੇ ਸਵਾਲ ਚੁੱਕੇ ਸਨ।

Leave a Reply

Your email address will not be published. Required fields are marked *