ਪੰਜਾਬ ਸਰਕਾਰ ਨੇ ਦੁਬਾਰਾ ਫ਼ਿਰ ਤੋਂ ਕੀਤੀ ਸਖ਼ਤੀ,ਇਹਨਾਂ 3 ਜ਼ਿਲ੍ਹਿਆਂ ਲਈ ਜ਼ਾਰੀ ਕਰ ਦਿੱਤਾ ਨਵਾਂ ਹੁਕਮ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸਖ਼ਤੀ ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਮੁਤਾਬਕ ਸੂਬੇ ਦੇ 3 ਜ਼ਿਲ੍ਹਿਆਂ ਲੁਧਿਆਣਾ, ਪਟਿਆਲਾ ਅਤੇ ਜਲੰਧਰ ‘ਚ ਅਗਲੇ 15 ਦਿਨਾਂ ਤੱਕ ਸ਼ਨੀਵਾਰ ਅਤੇ ਐਤਵਾਰ ਨੂੰ ‘ਸਟੇਅ ਐਟ ਹੋਮ’ ਲਾਗੂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।

ਇਹ ਐਲਾਨ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਰੂ-ਬ-ਰੂ ਪ੍ਰੋਗਰਾਮ ਦੌਰਾਨ ਕੀਤਾ। ਹਾਲਾਂਕਿ ਉਦਯੋਗਿਕ ਇਕਾਈਆਂ ਨੂੰ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਇਸ ਕੜੀ ‘ਚ ਮੈਰਿਜ ਪੈਲੇਸ ‘ਚ 20 ਤੋਂ ਜ਼ਿਆਦਾ ਵਿਅਕਤੀਆਂ ਦੀ ਹਾਜ਼ਰੀ ’ਤੇ ਕੋਵਿਡ ਮਾਨੀਟਰ ਤਾਇਨਾਤ ਹੋਵੇਗਾ, ਜੋ ਮਾਸਕ, ਸਮਾਜਿਕ ਦੂਰੀ ਆਦਿ ਨਿਯਮਾਂ ਦਾ ਪਾਲਣ ਯਕੀਨੀ ਬਣਾਏਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਇਹ ਫ਼ੈਸਲੇ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਕਾਰਨ ਲੈਣੇ ਪਏ ਹਨ। ਪਿਛਲੇ 7 ਦਿਨਾਂ ‘ਚ ਕਰੀਬ 1000 ਨਵੇਂ ਮਾਮਲੇ ਆਏ ਹਨ। ਸਭ ਤੋਂ ਜ਼ਿਆਦਾ ਮਾਮਲੇ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਅਤੇ ਮੋਹਾਲੀ ਤੋਂ ਆਏ ਹਨ।

ਖੁਦ ਡਾਕਟਰ ਨਾ ਬਣੋ – ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਕਿਹਾ ਕਿ ਉਹ ਖੁਦ ਡਾਕਟਰ ਨਾ ਬਣਨ। ਖਾਸ ਤੌਰ ’ਤੇ ‘ਕੋਈ ਗੱਲ ਨਹੀਂ’, ‘ਠੀਕ ਹੋ ਜਾਵਾਂਗੇ’, ‘ਮੌਸਮ ਦੀ ਗੱਲ ਹੈ’ ਵਾਲੇ ਰਵੱਈਏ ਨੂੰ ਛੱਡ ਕੇ ਲਾਗ ਦੇ ਲੱਛਣ ਆਉਣ ’ਤੇ ਤੁਰੰਤ ਡਾਕਟਰ ਕੋਲ ਜਾਣ ਨਾਲ ਹੀ ਕੋਵਿਡ ਦਾ ਠੀਕ ਸਮੇਂ ’ਤੇ ਇਲਾਜ ਸੰਭਵ ਹੈ।

ਉਨ੍ਹਾਂ ਕਿਹਾ ਕਿ ਕੋਵਿਡ ਟੈਸਟ ਨਾਲ ਸਮਝੌਤਾ ਨਾ ਕਰੋ ਅਤੇ ਨਾ ਹੀ ਸ਼ਰਮਾਓ। ਉਹ ਖੁਦ ਲਗਾਤਾਰ ਟੈਸਟ ਕਰਵਾ ਰਹੇ ਹਨ। ਪੰਜਾਬ ‘ਚ ਇਸ ਸਮੇਂ ਕਰੀਬ 13000 ਟੈਸਟ ਰੋਜ਼ਾਨਾ ਹੋ ਰਹੇ ਹਨ ਅਤੇ ਇਸ ਮਹੀਨੇ ਦੇ ਅਖ਼ੀਰ ਤੱਕ ਇਹ ਗਿਣਤੀ 20000 ਟੈਸਟ ਰੋਜ਼ਾਨਾ ਪਹੁੰਚ ਜਾਵੇਗੀ। ਮੁੱਖ ਮੰਤਰੀ ਨੇ ਇਕ ਵਾਰ ਫਿਰ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਦਾ ਵੀ ਸੱਦਾ ਦਿੱਤਾ।news source: jagbani

Leave a Reply

Your email address will not be published. Required fields are marked *