ਮਿਸਤਰੀਆਂ ਦਾ ਕੰਮ ਆਸਾਨ ਕਰੇਗਾ ਇਹ ਕਮਾਲ ਦਾ ਆਧੁਨਿਕ ਔਜ਼ਾਰ, ਜਾਣੋ ਕੀਮਤ ਅਤੇ ਕਿੱਥੋਂ ਮਿਲੇਗਾ

ਦੋਸਤੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਨਵੀਂਆਂ ਨਵੀਂਆਂ ਤਕਨੀਕਾਂ ਦਾ ਅਵਿਸ਼ਕਾਰ ਹੋ ਚੁੱਕਿਆ ਹੈ ਜਿਨ੍ਹਾਂ ਨਾਲ ਸਾਰੇ ਕੰਮ ਆਸਾਨ ਹੁੰਦੇ ਜਾ ਰਹੇ ਹਨ। ਅੱਜ ਅਸੀ ਤੁਹਾਨੂੰ ਅਜਿਹੇ ਹੀ ਇੱਕ ਆਧੁਨਿਕ ਔਜ਼ਾਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿ ਮਿਸਤਰੀਆਂ ਦੇ ਕੰਮ ਨੂੰ ਬਹੁਤ ਆਸਾਨ ਕਰ ਦੇਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਟਾਇਲ ਫਿਕਸਿੰਗ ਟੂਲ ਹੈ ਅਤੇ ਇਹ ਮਿਸਤਰੀਆਂ ਦੇ ਕਾਫ਼ੀ ਕੰਮ ਆਉਣ ਵਾਲਾ ਹੈ।

ਅਸੀ ਗੱਲ ਕਰ ਰਹੇ ਹਾਂ ਲੇਜ਼ਰ ਲੇਵਲ ਬਾਰੇ। ਇਹ bosch ਕੰਪਨੀ ਦਾ ਲੇਜ਼ਰ ਲੇਵਲ ਹੈ ਟਾਇਲਸ ਲਗਾਉਂਦੇ ਸਮੇਂ ਲੈਵਲ ਕਰਨ ਲਈ ਇਹ ਇੱਕ ਬਹੁਤ ਵਧੀਆ ਔਜ਼ਾਰ ਹੈ। ਲੈਵਲ ਪਾਇਪ ਨਾਲ ਲੈਵਲ ਕਰਨ ਵਿੱਚ ਅਕਸਰ ਮਿਸਤਰੀਆਂ ਦਾ ਕਾਫ਼ੀ ਸਮਾਂ ਬਰਬਾਦ ਹੁੰਦਾ ਹੈ। ਪਰ ਇਸ ਗੈਜੇਟ ਦੀ ਮਦਦ ਨਾਲ ਤੁਸੀ ਬਹੁਤ ਘੱਟ ਸਮੇਂ ਵਿੱਚ ਲੈਵਲਿੰਗ ਦਾ ਕੰਮ ਕਰ ਸਕਦੇ ਹੋ। ਅੱਜ ਅਸੀ ਤੁਹਾਨੂੰ ਇਸ ਪ੍ਰੋਡਕਟ ਨੂੰ ਖਰੀਦਣ ਅਤੇ ਇਸ ਨਾਲ ਕੰਮ ਕਰਨ ਬਾਰੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ।

ਇਸ ਪ੍ਰੋਡਕਟ ਨੂੰ ਤੁਸੀ ਆਨਲਾਇਨ ਮਾਰਕਿਟ ਵਿਚੋਂ ਆਸਾਨੀ ਨਾਲ ਖਰੀਦ ਸਕਦੇ ਹੋ ਅਤੇ ਇਸ ਤੇ ਤੁਹਾਨੂੰ ਇੱਕ ਸਾਲ ਦੀ ਵਾਰੰਟੀ ਵੀ ਦਿੱਤੀ ਜਾਂਦੀ ਹੈ। ਇਸਦੇ ਨਾਲ ਇੱਕ ਕਾਫ਼ੀ ਚੰਗਾ ਕੈਰੀ ਬੈਗ ਦਿੱਤਾ ਜਾਂਦਾ ਹੈ ਜਿਸ ਵਿੱਚ ਤੁਸੀ ਆਸਾਨੀ ਨਾਲ ਇਸਨੂੰ ਕਿਤੇ ਵੀ ਲੈ ਜਾ ਸਕਦੇ ਹੋ। ਇਹ ਕਾਫ਼ੀ ਛੋਟੇ ਆਕਾਰ ਦਾ ਹੁੰਦਾ ਹੈ ਅਤੇ ਇਸਨੂੰ ਚਲਾਉਣਾ ਵੀ ਬਹੁਤ ਆਸਾਨ ਹੈ। ਤੁਸੀ ਸਿਰਫ ਇੱਕ ਬਟਨ ਤੋਂ ਇਸਨੂੰ ਲਾਕ ਅਤੇ ਅਨਲਾਕ ਕਰ ਸਕਦੇ ਹੋ।

ਇਹ ਇੱਕ 3 ਲਾਈਨ ਲੇਜ਼ਰ ਲੈਵਲ ਹੈ ਅਤੇ ਇੱਕ ਵਾਰ ਸੈੱਟ ਕਰਨ ਤੋਂ ਬਾਅਦ ਜੇਕਰ ਤੁਹਾਡਾ ਲੈਵਲ ਹਲਕਾ ਜਿਹਾ ਵੀ ਹਿਲਦਾ ਹੈ ਤਾਂ ਇਹ ਤੁਹਾਨੂੰ ਅਲਾਰਮ ਵਜਾਕੇ ਦੱਸ ਦੇਵੇਗਾ ਕਿ ਲੈਵਲ ਸਹੀ ਤਰਾਂ ਨਹੀਂ ਹੋਇਆ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸਨੂੰ ਤੁਸੀ Amazon ਤੋਂ ਲਗਭਗ 5500 ਰੁਪਏ ਵਿੱਚ ਖਰੀਦ ਸਕਦੇ ਹੋ। ਇਸਨੂੰ ਇਸਤੇਮਾਲ ਕਰਨ ਦਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Leave a Reply

Your email address will not be published. Required fields are marked *