ਕਿਸਾਨਾਂ ਲਈ ਖ਼ੁਸ਼ਖ਼ਬਰੀ ! ਮੋਟਰ ਕੁਨੈਕਸ਼ਨਾਂ ਬਾਰੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਵੇਗੀ ਪੰਜਾਬ ਸਰਕਾਰ-ਦੇਖੋ ਪੂਰੀ ਖ਼ਬਰ

ਕੋਰੋਨਾ ਮਹਾਮਾਰੀ ਕਾਰਨ ਪੰਜਾਬ ਵਿਚ ਵੀ ਲੋਕਾਂ ਨੂੰ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪਿਹਾ ਹੈ | ਆਮ ਲੋਕਾਂ ਤੋਂ ਲੈ ਕੇ ਕਿਸਾਨਾਂ ਤਕ ਕਾਫੀ ਮੁਸੀਬਤਾਂ ਦਾ ਸਾਹਮਣਾ ਵੇਖਣ ਨੂੰ ਮਿਲਿਆ | ਇਹ ਸਬ ਮੁਸੀਬਤਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਖ – ਵੱਖ ਤਰਾਂ ਦੀਆਂ ਯੋਜਨਾਵਾਂ ਚਲਾਉਂਦੀ ਰਹਿੰਦੀ ਹੈ |

ਪੰਜਾਬ ਸਰਕਾਰ ਹੁਣ ਇਕ ਯੋਜਨਾ ਬਣਾ ਰਹੀ ਹੈ ਕਿ ਪੰਜਾਬ ਵਿੱਚ ਧੁੱਪ ਨਾਲ ਮੋਟਰਾਂ ਚੱਲਣਗੀਆਂ | ਇਸ ਦੀ ਪੁਸ਼ਟੀ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਖੇਤੀ ਮੋਟਰਾਂ ਨੂੰ ਇੱਕ ਬਦਲ ਵਜੋਂ ਸੌਰ ਊਰਜਾ ਨਾਲ ਚਲਾਏ ਜਾਣ ’ਤੇ ਵਿਚਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਭਵਿੱਖ ਸੌਰ ਊਰਜਾ ’ਚੋਂ ਵੇਖ ਰਿਹਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਵਿੱਚ ਖੇਤੀ ਟਿਊਬਵੈਲ ਪੂਰੇ ਸਾਲ ’ਚ ਸਿਰਫ਼ ਸੌ ਦਿਨ ਚੱਲਦੇ ਹਨ। ਬਾਕੀ ਦਿਨ ਸੌਰ ਊਰਜਾ ਨੂੰ ਹੋਰ ਪਾਸੇ ਵੀ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਬੈਂਕ ਜਾਂ ਹੋਰ ਕੌਮਾਂਤਰੀ ਅਦਾਰੇ ਦੀ ਮਦਦ ਨਾਲ ਇਹ ਸੰਭਵ ਹੋ ਸਕਦਾ ਹੈ।

ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਮੁੱਢਲੇ ਪੜਾਅ ’ਤੇ ਇੱਕ ਜ਼ਿਲ੍ਹੇ ਦੀਆਂ ਖੇਤੀ ਮੋਟਰਾਂ ਨੂੰ ਸੌਰ ਊਰਜਾ ’ਤੇ ਚਲਾਏ ਜਾਣ ਦਾ ਤਜਰਬਾ ਕੀਤਾ ਜਾ ਸਕਦਾ ਹੈ।ਇਸ ਬਾਰੇ ਜਪਾਨ ਸਰਕਾਰ ਤੋਂ ਵਿੱਤੀ ਮਦਦ ਲੈਣ ਦੀ ਵਿਉਂਤ ਹੈ।ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਖੇਤੀ ਮੋਟਰਾਂ ’ਤੇ ਸਿੱਧੀ ਸਬਸਿਡੀ ਦੇਣ ਦੇ ਮਾਮਲੇ ’ਚ ਥੋੜ੍ਹਾ ਸਮਾਂ ਪਹਿਲਾਂ ਕਈ ਵਾਰ ਸਫਾਈ ਦੇਣੀ ਪਈ ਹੈ।

ਖੇਤੀ ਮੋਟਰਾਂ ਦੀ ਸਬਸਿਡੀ ਸਾਲਾਨਾ ਕਰੀਬ 6500 ਕਰੋੜ ਰੁਪਏ ਬਣਦੀ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ 14 ਲੱਖ ਖੇਤੀ ਟਿਊਬਵੈਲਾਂ ਨੂੰ ਸੌਰ ਊਰਜਾ ’ਤੇ ਚਲਾਉਣ ਲਈ ਕਰੀਬ 80 ਹਜ਼ਾਰ ਕਰੋੜ ਰੁਪਏ ਦੀ ਲੋੜ ਪੈਣੀ ਹੈ ਜੋ ਪੰਜਾਬ ਸਰਕਾਰ ਦੇ ਵੱਸ ਦਾ ਰੋਗ ਨਹੀਂ।

Leave a Reply

Your email address will not be published. Required fields are marked *