ਖਾਦਾਂ ਦੀ ਸਬਸਿਡੀ ਬਾਰੇ ਆਈ ਵੱਡੀ ਖ਼ਬਰ-ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਵੱਲੋਂ ਖਾਦਾਂ ਦੀ ਸਬਸਿਡੀ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਤਜਵੀਜ਼ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ’ਚ ਸ਼ਾਮਲ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਲਿਆਂਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਵਾਂਗੂ ਹੀ ਕੇਂਦਰ ਸਰਕਾਰਪੰਜਾਬ ਦੇ ਕਿਸਾਨਾਂ ਦੀਆਂ ਸਾਢੇ 5800 ਕਰੋੜ ਰੁਪਏ ’ਤੇ ਆਧਾਰਤ

ਇਨ੍ਹਾਂ ਸਬਸਿਡੀਆਂ ਨੂੰ ਘਟਾਉਣ ਤੇ ਫੇਰ ਬੰਦ ਕਰਨ ਦੇ ਰੌਂਅ ’ਚ ਹੈ, ਜਿਸ ਦਾ ਕਿਸਾਨ ਧਿਰਾਂ ਡਟ ਕੇ ਵਿਰੋਧ ਕਰਨਗੀਆਂ।ਕਮੇਟੀ ਦੇ ਪੰਜਾਬ ਚੈਪਟਰ ਦੇ ਕਨਵੀਨਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 9 ਅਗਸਤ ਨੂੰ ਇੱਕ ਲੱਖ ਕਰੋੜ ਦੇ ਪੈਕੇਜ ਦਾ ਕੀਤਾ ਗਿਆ ਐਲਾਨਅਸਲ ’ਚ ਕਿਸਾਨਾਂ ਲਈ ਨਾ ਤਾਂ ਆਰਥਿਕ ਸਹਿਯੋਗ ਹੈ ਤੇ ਨਾ ਹੀ ਕਰਜ਼ਿਆਂ ਤੋਂ ਰਾਹਤ ਲਈ ਐਲਾਨੀ ਗਈ ਰਕਮ ਹੈ।

ਸਗੋਂ ਚਾਰ ਕਿਸ਼ਤਾਂ ’ਚ ਦਿੱਤਾ ਜਾਣ ਵਾਲਾ ਇਹ ਲੋਨ, ਕਾਰੋਬਾਰੀਆਂ, ਵਪਾਰੀਆਂ ਤੇ ਖੇਤੀ ਤੇ ਜਿਣਸ ਵਪਾਰ ’ਚ ਲੱਗੇ ਘਰਾਣਿਆਂ ਨੂੰ ਕੋਲਡ ਸਟੋਰ, ਕੋਲਡ ਸਟੋਰਾਂ ਦੀ ਲੜੀ, ਸਿਲੋਜ਼ ਤੇ ਗੁਣਵੱਤਾ ਲਈਜਿਣਸ ਨੂੰ ਛਾਂਟਣ ਤੇ ਭਰਨ ਦਾ ਢਾਂਚਾ ਤੇ ਈ-ਮੰਡੀਕਰਨ ਆਦਿ ਵਿਕਸਤ ਕਰਨ ਲਈ ਦਿੱਤਾ ਗਿਆ ਸਬਸਿਡੀ ਵਾਲਾ ਲੋਨ ਹੈ।

ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪੰਜਾਬ ਦੀਆਂ 13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ 17 ਅਗਸਤ ਨੂੰ ਬੁਲਾ ਲਈ ਗਈ ਜਿਸ ਦੌਰਾਨ ਸੰਘਰਸ਼ ਦੇ ਅਗਲੇ ਪੜਾਅ ਦੀ ਰੂਪ ਰੇਖਾ ਉਲੀਕੀ ਜਾਵੇਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

Leave a Reply

Your email address will not be published. Required fields are marked *