ਪੰਜਾਬ ਚ’ ਕਰੋਨਾ ਦਾ ਵੱਡਾ ਧਮਾਕਾ,ਅੱਜ ਇੱਥੇ ਮਿਲੇ ਇਕੱਠੇ 1492 ਨਵੇਂ ਪੋਜ਼ੀਟਿਵ ਤੇ 51 ਮਰੇ-ਦੇਖੋ ਪੂਰੀ ਖ਼ਬਰ

ਅੱਜ ਪੰਜਾਬ ‘ਚ 1492 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 32695 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 20180 ਮਰੀਜ਼ ਠੀਕ ਹੋ ਚੁੱਕੇ, ਬਾਕੀ 11653 ਮਰੀਜ ਇਲਾਜ਼ ਅਧੀਨ ਹਨ। ਪੀੜਤ 345 ਮਰੀਜ਼ ਆਕਸੀਜਨ ਅਤੇ 38 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ 298, ਲੁਧਿਆਣਾ ਤੋਂ 220, ਫਿਰੋਜ਼ਪੁਰ 153, ਬਠਿੰਡਾ 153 ਤੇ ਪਟਿਆਲਾ ਤੋਂ 130 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।ਹੁਣ ਤੱਕ 862 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 51 ਮੌਤਾਂ ‘ਚ 6 ਪਟਿਆਲਾ, 14 ਲੁਧਿਆਣਾ, 5 ਜਲੰਧਰ, 2 ਅੰਮ੍ਰਿਤਸਰ, 3 ਫਿਰੋਜ਼ਪੁਰ, 3 ਫਤਿਹਗੜ੍ਹ ਸਾਹਿਬ, 3 ਤਰਨਤਾਰਨ, 1 ਬਰਨਾਲਾ, 1 ਕਪੂਰਥਲਾ, 1 ਮੋਗਾ, 1 ਪਠਾਨਕੋਟ, 2 ਸੰਗਰੂਰ, 3 ਬਠਿੰਡਾ, 1 ਫਰੀਦਕੋਟ, 1 ਗੁਰਦਾਸਪੁਰ, 2 ਨਵਾਂ ਸ਼ਹਿਰ, 1 ਹੁਸ਼ਿਆਰਪੁਰ ਤੇ 1 ਮੁਹਾਲੀ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 26 ਲੱਖ, 67 ਹਜ਼ਾਰ, 973 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 19 ਲੱਖ, 39 ਹਜ਼ਾਰ, 454 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 51280 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 18 ਲੱਖ, 77 ਹਜ਼ਾਰ, 520 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 45 ਲੱਖ, 98 ਹਜ਼ਾਰ, 714 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 7 ਲੱਖ, 73 ਹਜ਼ਾਰ, 854 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab

Leave a Reply

Your email address will not be published. Required fields are marked *