ਹੁਣੇ ਹੁਣੇ ਫ਼ਿਰ ਅਦਾਕਾਰ ਸੋਨੂੰ ਸੂਦ ਨੇ ਕਰਤਾ ਅਜਿਹਾ ਕੰਮ ਕਿ ਹਰ ਪਾਸੇ ਹੋ ਰਹੇ ਨੇ ਚਰਚੇ-ਦੇਖੋ ਪੂਰੀ ਖ਼ਬਰ

ਅਦਾਕਾਰ ਸੋਨੂੰ ਸੂਦ ਲਗਾਤਾਰ ਜ਼ਰੂਰਤਮੰਦ ਲੋਕਾਂ ਲਈ ਮਸੀਹਾ ਬਣੇ ਹੋਏ ਹਨ। ਸੋਨੂੰ ਨੇ ਆਪਣੇ ਨੇਕ ਕੰਮਾਂ ਦੀ ਵਜ੍ਹਾ ਨਾਲ ਲੋਕਾਂ ਦੇ ਦਿਲਾਂ ਵਿਚ ਖ਼ਾਸ ਜਗ੍ਹਾ ਬਣਾਈ ਹੈ। ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਸੋਨੂੰ ਹੁਣ ਤੱਕ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਚੁੱਕੇ ਹਨ। ਹੁਣ ਅਦਾਕਾਰ ਨੇ ਈ-ਰਿਕਸ਼ਾ ਵੰਡੇ ਹਨ।

ਸੋਨੂੰ ਨੇ ਇਸ ਨੇਕ ਕੰਮ ਦੀ ਸ਼ੁਰੂਆਤ ਆਪਣੀ ਜਨਮਭੂਮੀ ਪੰਜਾਬ ਦੇ ਮੋਗਾ ਤੋਂ ਕੀਤੀ। ਅਦਾਕਾਰ ਨੇ ਇਸ ਨਾਲ ਜੁੜੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ,

ਜਿਸ ਵਿਚ ਈ-ਰਿਕਸ਼ਾ ਲੈਣ ਵਾਲੇ ਜ਼ਰੂਰਤਮੰਦ ਸੋਨੂੰ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਸੋਨੂੰ ਨੇ ਲਿਖਿਆ, ‘ਇਹ ਮੇਰੀ ਯਾਤਰਾ ਨੂੰ ਖ਼ਾਸ ਬਣਾਉਂਦੀ ਹੈ।’ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫ਼ੀ ਪਿਆਰ ਦੇ ਰਹੇ ਹਨ ਅਤੇ ਸੋਨੂੰ ਦੇ ਇਸ ਨੇਕ ਕੰਮ ਦੀ ਤਾਰੀਫ਼ ਕਰ ਰਹੇ ਹਨ।

ਜੇਕਰ ਤੁਸੀ ਵਾਇਰਲ ਖਬਰਾਂ ਅਤੇ ਘਰੇਲੂ ਨੁਸਖੇ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡੇ ਪੇਜ ਨੂੰ ਲਾਇਕ ਕਰੋ ਅਤੇ ਜਿੰਨਾਂ ਵੀਰਾਂ ਭੈਣਾਂ ਨੇ ਪੇਜ ਨੂੰ ਲਾਇਕ ਤੇ ਫੋਲੋ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ |

Leave a Reply

Your email address will not be published. Required fields are marked *