ਕਦੇ ਨਹੀਂ ਫਟੇਗੀ ਇਹ ਸਸਤੀ ਅਤੇ ਮਜਬੂਤ ਸਿੰਚਾਈ ਪਾਈਪ, ਜਾਣੋ ਕੀਮਤ

ਕਿਸਾਨਾਂ ਨੂੰ ਸਿੰਚਾਈ ਵਿੱਚ ਅਕਸਰ ਇਹ ਮੁਸ਼ਕਲ ਆਉਂਦੀ ਹੈ ਕਿ ਜ਼ਿਆਦਾ ਸਰਦੀ ਵਿੱਚ ਸਿੰਚਾਈ ਵਾਲੀ ਪਾਇਪ ਫਟ ਜਾਂਦੀ ਹੈ ਅਤੇ ਜਿਆਦਾ ਗਰਮੀ ਵਿੱਚ ਵੀ ਪਾਇਪ ਵਿੱਚ ਵਾਰ-ਵਾਰ ਛੇਦ ਹੋ ਜਾਂਦੇ ਹਨ ਜਿਸ ਕਾਰਨ ਕਿਸਾਨਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਕਿਸਾਨਾਂ ਨੂੰ ਵਾਰ ਵਾਰ ਨਵੀਂ ਪਾਇਪ ਖਰੀਦਣੀ ਪੈਂਦੀ ਹੈ ਜਿਸਦੇ ਨਾਲ ਖਰਚਾ ਵੀ ਡਬਲ ਹੁੰਦਾ ਹੈ ਅਤੇ ਉਸਨੂੰ ਵਾਰ ਵਾਰ ਲਗਾਉਣ ਵਿੱਚ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ।

ਇਸ ਲਈ ਅੱਜ ਅਸੀ ਤੁਹਾਨੂੰ ਇੱਕ ਸਸਤੀ ਅਤੇ H.D.P.E ਕੋਟੇਡ ਲਪੇਟ ਪਾਇਪ ਦਿਖਾਉਣ ਵਾਲੇ ਹਾਂ ਜਿਸਦੀ ਕੀਮਤ ਬਹੁਤ ਘੱਟ ਹੈ ਅਤੇ ਇਹ ਇੰਨੀ ਮਜਬੂਤ ਹੈ ਕਿ ਚਾਹੇ ਇਸ ਵਿੱਚ ਕਿੰਨੇ ਵੀ ਮੋੜ ਹੋਣ, ਕਿੰਨਾ ਵੀ ਜ਼ਿਆਦਾ ਪ੍ਰੈਸ਼ਰ ਹੋਵੇ ਜਾਂ ਫਿਰ ਇਸਦੇ ਉੱਤੋਂ ਟਰੈਕਟਰ, ਬਾਇਕ ਜਾਂ ਕਾਰ ਕੁੱਝ ਵੀ ਗੁਜ਼ਰ ਜਾਵੇ, ਇਹ ਪਾਇਪ ਕਦੇ ਨਹੀਂ ਫਟਦੀ।

ਤੁਹਾਨੂੰ ਦੱਸ ਦੇਈਏ ਕਿ ਇਸ ਪਾਇਪ ਦਾ ਨਾਮ VK ਚੈਂਪੀਅਨ ਹੈ ਅਤੇ ਇਹ ਵਜਨ ਵਿੱਚ ਬਹੁਤ ਹੀ ਹਲਕੀ ਹੈ ਪਰ ਇਸਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਪਾਇਪ ਧੁੱਪ, ਸਰਦੀ ਅਤੇ ਗਰਮੀ ਕਿਸੇ ਵੀ ਕਾਰਨ ਖ਼ਰਾਬ ਨਹੀਂ ਹੁੰਦੀ ਅਤੇ ਸਾਲਾਂ ਤੱਕ ਚਲਦੀ ਹੈ।

ਖਾਸ ਗੱਲ ਇਹ ਹੈ ਕਿ ਇਸ ਪਾਇਪ ਦੇ ਨਾਲ ਇੱਕ ਪੰਕਚਰ ਕਿੱਟ ਵੀ ਮਿਲਦੀ ਹੈ, ਯਾਨੀ ਜੇਕਰ ਪਾਇਪ ਵਿੱਚ ਕਿਸੇ ਕਾਰਨ ਮੋਰਾ ਹੁੰਦਾ ਵੀ ਹੈ ਤਾਂ ਕਿਸਾਨ ਸਿਰਫ 2 ਮਿੰਟ ਵਿੱਚ ਇਸ ਨੂੰ ਪੰਕਚਰ ਲਗਾ ਸਕਣਗੇ।

Leave a Reply

Your email address will not be published. Required fields are marked *