ਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਬਾਰੇ ਆਈ ਮਾੜੀ ਖਬਰ

ਪੰਜਾਬੀ ਗਾਇਕ ਅਤੇ ਆਮ ਆਦਮੀ ਪਾਰਟੀ ਨਾਲ ਜੁੜੀ ਅਨਮੋਲ ਗਗਨ ਮਾਨ ਦੀਆਂ ਮੁਸ਼ਕਲਾਂ ਵਧ ਗਈਆਂ ਹਨ।13 ਜੁਲਾਈ ਨੂੰ ਜੁਆਇਨਿੰਗ ਸਮੇਂ ਵੱਡਾ ਇਕੱਠ ਕਰਨ ‘ਤੇ ਹਾਈਕੋਰਟ ਸਖ਼ਤ ਹੋਇਆ ਹੈ।ਹੁਣ ਅਦਾਲਤ ਨੇ ਚੰਡੀਗੜ੍ਹ ਪੁਲੀਸ ਨੂੰ ਕਾਰਵਾਈ ਕਰਨ ਦੇ ਦਿੱਤੇ ਹੁਕਮ ਹਨ।

ਐਡਵੋਕੇਟ ਪਰਮਪ੍ਰੀਤ ਬਾਜਵਾ ਵੱਲੋਂ ਹਾਈਕੋਰਟ ‘ਚ PIL ਪਾਈ ਗਈ ਸੀ। ‘ਆਪ’ ਦੇ ਇਕੱਠ ਨੂੰ ਦੇਖਦੇ ਹੋਏ ਐਡਵੋਕੇਟ ਪਰਮਪ੍ਰੀਤ ਬਾਜਵਾ ਨੇ 14 ਜੁਲਾਈ ਨੂੰ 8 ਨਾਮਵਰ ਅਤੇ ਬਾਕੀ ਅਣਪਛਾਤਿਆਂ ਖਿਲਾਫ ਡੀਜੀਪੀ ਅਤੇ ਐਸਐਸਪੀ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਸੀ।ਚੰਡੀਗੜ੍ਹ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਐਡਵੋਕੇਟ ਬਾਜਵਾ ਹਾਈਕੋਰਟ ਪਹੁੰਚੇ ਸੀ।

ਦਰਅਸਲ, 13 ਜੁਲਾਈ ਨੂੰ ਸੈਕਟਰ 39-A ‘ਚ ਵਿਰੋਧੀ ਧਿਰ ਲੀਡਰ (LOP) ਹਰਪਾਲ ਸਿੰਘ ਚੀਮਾ ਦੀ ਕੋਠੀ ਵਿੱਚ ਪੰਜਾਬੀ ਗਾਇਕਾ ਨੂੰ ਪਾਰਟੀ ਜੁਆਇੰਨ ਕਰਵਾਉਣ ਲਈ ਇਕੱਠ ਕੀਤਾ ਗਿਆ ਸੀ।ਅਨਮੋਲ ਗਗਨ ਮਾਨ, ਭਗਵੰਤ ਮਾਨ, ਹਰਪਾਲ ਚੀਮਾ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਅਤੇ ਲੀਡਰ ਪਹੁੰਚੇ ਸੀ।ਕੋਰੋਨਾ ਕਾਲ ਦੌਰਾਨ ਭਾਰੀ ਇੱਕਠ ਕਰਨ ਤੇ ਮਨਾਹੀ ਦੇ ਬਾਵਜੂਦ ਇਹ ਇੱਕਠ ਕੀਤਾ ਗਿਆ।ਜਿਸ ਤੇ ਹੁਣ ਅਦਾਲਤ ਸਖ਼ਤ ਹੋਈ ਹੈ।


ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Leave a Reply

Your email address will not be published. Required fields are marked *