ਹੁਣੇ ਹੁਣੇ ਅਮਰੀਕਾ ਤੋਂ ਆਈ ਬਹੁਤ ਹੀ ਮਾੜੀ ਖ਼ਬਰ- ਕੀਤਾ ਗਿਆ ਐਮਰਜੈਂਸੀ ਦਾ ਐਲਾਨ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਕਾਫੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨੂੰ ‘ਐਪਲ ਫਾਇਰ’ ਦਾ ਨਾਮ ਦਿੱਤਾ ਗਿਆ ਹੈ। ਹੁਣ ਤੱਕ ਇਸ ਨੇ 1.2 ਲੱਖ ਏਕੜ ਜੰਗਲਾਂ ਨੂੰ ਤਬਾਹ ਕਰ ਦਿੱਤਾ ਹੈ। ਇਸ ਨਾਲ ਕਈ ਇਲਾਕਿਆਂ ਵਿਚ ਤਾਪਮਾਨ ਵੱਧ ਰਿਹਾ ਹੈ। ਫਾਇਰ ਵਿਭਾਗ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਲਿਜਾਣ ਦਾ ਆਦੇਸ਼ ਦਿੱਤਾ ਹੈ। ਹੁਣ ਤੱਕ ਹਜ਼ਾਰਾਂ ਲੋਕ ਘਰ ਛੱਡ ਕੇ ਜਾ ਚੁੱਕੇ ਹਨ। ਕੈਲੀਫੋਰਨੀਆ ਦੇ ਦੱਖਣੀ ਇਲਾਕੇ ‘ਤੇ ਇਸ ਦਾ ਜ਼ਿਆਦਾ ਅਸਰ ਹੋਇਆ ਹੈ। ਜਾਣਕਾਰੀ ਦੇ ਮੁਤਾਬਕ ਕੈਲੀਫੋਰਨੀਆ ਸੂਬੇ ਵਿਚ ਪਿਛਲੇ 48 ਘੰਟਿਆਂ ਵਿਚ 46 ਹਜ਼ਾਰ ਏਕੜ ਵਿਚ ਅੱਗ ਫੈਲ ਗਈ ਹੈ।

ਅੱਗ ਨੇ ਕਾਊਂਟੀ ਅਤੇ ਵੈਕਲਟੀ ਇਲਾਕਿਆਂ ਨੂੰ ਵੀ ਚਪੇਟ ਵਿਚ ਲੈ ਲਿਆ ਹੈ। ਇੱਥੇ ਰਹਿਣ ਵਾਲੇ 1 ਲੱਖ ਤੋਂ ਵਧੇਰੇ ਲੋਕਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ। ਖੇਤਰ ਵਿਚ ਦਰਜਨਾਂ ਘਰ ਅਤੇ ਮੋਬਾਇਲ ਹੋਮ ਪੂਰੀ ਤਰ੍ਹਾਂ ਸੜ ਚੁੱਕੇ ਹਨ। ਇਸ ਦੇ ਬਾਅਦ ਗਵਰਨਰ ਗੌਵਿਨ ਨਿਊਸਮ ਨੇ ਰਾਜ ਵਿਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਅਗਲੇ 48 ਘੰਟੇ ਚੁਣੌਤੀਪੂਰਨ ਹਨ। ਉੱਧਰ ਲਾਸ ਏਂਜਲਸ ਤੋਂ 15 ਲੱਖ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਫੌਰੇਸਟੀ ਅਤੇ ਫਾਇਰ ਪ੍ਰੋਟੈਕਸ਼ਨ ਵਿਭਾਗ ਦੇ ਮੁਤਾਬਕ ਇਸ ਸਾਲ ਇੱਥੇ ਜੰਗਲਾਂ ਵਿਚ ਅੱਗ ਦੀਆਂ 5672 ਘਟਨਾਵਾਂ ਹੋਈਆਂ ਹਨ, ਜਿਸ ਵਿਚ 2.04 ਲੱਖ ਏਕੜ ਜੰਗਲ ਤਬਾਹ ਹੋ ਚੁੱਕਾ ਹੈ।

ਫਾਇਰ ਵਿਭਾਗ ਦੀ ਟੀਮ ਅੱਗ ‘ਤੇ ਕਾਬੂ ਪਾਉਣ ਵਿਚ ਜੁਟੀ ਹੋਈ ਹੈ। 1500 ਤੋਂ ਵਧੇਰੇ ਫਾਇਰ ਫਾਈਟਰਜ਼ ਨੂੰ ਇਸ ਕੰਮ ਵਿਚ ਲਗਾਇਆ ਗਿਆ ਹੈ। ਅੱਗ ਬੁਝਾਉਣ ਵਿਚ ਹੈਲੀਕਾਪਟਰ ਅਤੇ ਵਾਟਰ ਡਪਿੰਗ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਅੱਗ ਪਹਾੜੀ ਇਲਾਕਿਆਂ ਵਿਚ ਫੈਲਣ ਦੇ ਕਾਰਨ ਇਸ ਨੂੰ ਬੁਝਾਉਣ ਵਿਚ ਕਰਮੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਦੇ ਦੂਜੇ ਇਲਾਕਿਆਂ ਦੀ ਤੁਲਨਾ ਵਿਚ ਕੈਲੀਫੋਰਨੀਆ ਗਰਮ ਹੈ। ਇਹੀ ਕਾਰਨ ਹੈ ਕਿ ਇੱਥੇ ਗਰਮੀ ਦੇ ਮੌਸਮ ਵਿਚ ਅਕਸਰ ਜੰਗਲਾਂ ਵਿਚ ਅੱਗ ਲੱਗ ਜਾਂਦੀ ਹੈ।

ਇਹ ਸਿਲਸਿਲਾ ਮੀਂਹ ਦਾ ਮੌਸਮ ਆਉਣ ਤੱਕ ਜਾਰੀ ਰਹਿੰਦਾ ਹੈ। ਭਾਵੇਂਕਿ ਬੀਤੇ ਕੁਝ ਸਾਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਧੀਆਂ ਹਨ। ਕੈਲੀਫੋਰਨੀਆ ਵਿਚ ਜੰਗਲਾਂ ਦੇ ਨੇੜੇ ਰਿਹਾਇਸ਼ੀ ਇਲਾਕੇ ਵਧੇ ਹਨ।

ਅਜਿਹੇ ਵਿਚ ਅੱਗ ਲੱਗਣ ਵਾਲ ਜ਼ਿਆਦਾ ਨੁਕਸਾਨ ਹੁੰਦਾ ਹੈ। ਇਸ ਨੂੰ ਦੇਖਦੇ ਹੋਏ ਫਾਇਰ ਵਿਭਾਗ ਨੇ ਕੁਝ ਅਜਿਹੇ ਇਲਾਕਿਆਂ ਦੀ ਪਛਾਣ ਕੀਤੀ ਹੈ ਜਿੱਥੇ ਅੱਗ ਦਾ ਖਤਰਾ ਜ਼ਿਆਦਾ ਹੈ। 2019 ਵਿਚ ਲੱਗੀ ਅੱਗ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ ਵਿਚ 85 ਸਾਲ ਦੀ ਸਭ ਤੋਂ ਭਿਆਨਕ ਅੱਗ ਸੀ।

Leave a Reply

Your email address will not be published. Required fields are marked *