ਹੁਣੇ ਹੁਣੇ ਵਾਹਨ ਚਲਾਉਣ ਵਾਲਿਆਂ ਲਈ ਆਈ ਬਹੁਤ ਜਰੂਰੀ ਖ਼ਬਰ,ਹੁਣ ਕਰਨਾ ਪਵੇਗਾ ਇਹ ਕੰਮ-ਦੇਖੋ ਪੂਰੀ ਖ਼ਬਰ

ਜੇਕਰ ਤੁਸੀਂ ਵੀ ਦੋਪਹੀਆ ਜਾਂ ਚਾਰ ਪਹੀਆ ਵਾਹਨ ਮਾਲਕ ਹੋ ਤਾਂ ਖਬਰ ਤੁਹਾਡੇ ਲਈ ਬੇਹਦ ਜ਼ਰੂਰੀ ਹੈ। ਤੁਹਾਨੂੰ ਦੱਸ ਦੇਈਏ ਕਿ ਗੱਡੀ ਕਾਰਣ ਹੋਣ ਵਾਲ ਪ੍ਰਦੂਸ਼ਣ ਨੂੰ ਰੋਕਣ ਲਈ ਨਿਯਮ ਹੋਰ ਸਖਤ ਹੁੰਦੇ ਜਾ ਰਹੇ ਹਨ। ਕਾਰ ਜਾਂ ਫਿਰ ਦੋ ਪਹੀਆ ਵਾਹਨ ਦੀ ਇੰਸ਼ੋਰੈਂਸ ਨਵੀਂਨੀਕਰਣ ਕਰਵਾਉਣ ਲਈ ਤੁਹਾਡੇ ਕੋਲ ਇਕ ਕਾਗਜਾਤ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਬਿਨਾਂ ਕਿਸੇ ਤਰ੍ਹਾਂ ਦੀ ਇਸ਼ੋਰੈਂਸ ਨਹੀਂ ਹੋ ਸਕੇਗੀ।

ਹੁਣ ਗਾਹਕਾਂ ਨੂੰ ਗੱਡੀਆਂ ਦੀ ਇੰਸ਼ੋਰੈਂਸ ਲਈ ਬੀਮਾ ਕੰਪਨੀਆਂ ਨੂੰ ਪਾਲਿਊਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਭਾਵ ਪੀ.ਯੂ.ਸੀ. ਦੇਣਾ ਜ਼ਰੂਰੀ ਹੋਵੇਗਾ।  ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਆਈ.ਆਰ.ਡੀ.ਏ.ਆਈ.) ਨੇ ਇਸ ਸੰਬੰਧ ‘ਚ ਸਾਰੀਆਂ ਬੀਮਾ ਕੰਪਨੀਆਂ ਹੁਕਮ ਜਾਰੀ ਕਰ ਰਿਹਾ ਹੈ ਕਿ ਕੰਪਨੀਆਂ ਬੀਮਾ ਪਾਲੀਸੀਆਂ ਦੇ ਨਵੀਂਨੀਕਰਣ ਸਮੇਂ ਪਾਲੀਸੀਧਾਰਕਾਂ ਤੋਂ ਲਾਜ਼ਮੀ ਤੌਰ ਤੇ ਜਾਇਜ਼ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਪੀ.ਯੂ.ਸੀ.) ਦੀ ਮੰਗ ਕਰਨ।

ਬੀਮਾ ਰੈਗੂਲੇਟਰੀ ਇਰਡਾ ਨੇ ਬੀਮਾ ਕੰਪਨੀਆਂ ਨੂੰ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ।  ਇਹ ਨਿਯਮ ਦਿੱਲੀ ਐੱਨ.ਸੀ.ਆਰ. ‘ਚ ਖਾਸਤੌਰ ‘ਤੇ ਮੰਨਣ ਦੀ ਸਲਾਹ ਦਿੱਤੀ ਗਈ ਹੈ। ਇਰਡਾ ਨੇ ਇਕ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਵਾਹਨ ਮਾਲਕ ਕੋਲ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ‘ਤੇ ਕਿਸੇ ਵੀ ਵਾਹਨ ਦੀ ਇੰਸ਼ੋਰੈਂਸ ਨਹੀਂ ਹੋਵੇਗੀ।

ਇਸ ਦੇ ਬਾਰੇ ‘ਚ 20 ਅਗਸਤ 2020 ਨੂੰ ਇਰਡਾ ਨੇ ਇਕ ਸਰਕੁਲਰ ਜਾਰੀ ਕੀਤਾ ਹੈ।ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 2018 ‘ਚ ਵਧਦੇ ਪ੍ਰਦੂਸ਼ਣ ‘ਤੇ ਡੂੰਘੀ ਚਿੰਤਾ ਜਤਾਉਂਦੇ ਹੋਏ ਬੀਮਾ ਕੰਪਨੀਆਂ ਨੂੰ ਹੁਕਮ ਦਿੱਤੇ ਸਨ ਕਿ ਜਾਇਜ਼ ਪੀ.ਯੂ.ਸੀ. ਦੇ ਬਿਨਾਂ ਵਾਹਨਾਂ ਦਾ ਬੀਮਾ ਰੀਨਿਊ ਨਾ ਕੀਤੇ ਜਾਣ।

ਸੋਧੇ ਹੋਏ ਮੋਟਰ ਵਾਹਨ ਐਕਟ 2019 ਮੁਤਾਬਕ ਵੀ ਵਾਹਨ ਧਾਰਕ ਨੂੰ ਪੀ.ਯੂ.ਸੀ. ਰੱਖਣਾ ਜ਼ਰੂਰੀ ਹੈ। ਇਸ ਟ੍ਰੈਫਿਕ ਨਿਯਮ ਨੂੰ ਤੋੜਨ ਵਾਲਿਆਂ ਨੂੰ 10,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਉੱਥੇ ਜੁਰਮਾਨਾ ਨਾ ਦੇਣ ਵਾਲਿਆਂ ਦਾ ਲਾਈਸੈਂਸ ਵੀ ਰੱਦ ਹੋ ਸਕਦਾ ਹੈ |news source: jagbani

Leave a Reply

Your email address will not be published. Required fields are marked *