ਹੁਣ 210 ਰੁਪਏ ਦੇ ਕੇ ਲੈ ਸਕਦੇ ਹੋ 5000 ਰੁਪਏ ਮਹੀਨਾ ਪੈਨਸ਼ਨ-ਦੇਖੋ ਸਰਕਾਰ ਦੀ ਪੂਰੀ ਸਕੀਮ

ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਹਾਡੀ ਉਮਰ 18 ਸਾਲ ਅਤੇ 40 ਸਾਲ ਵਿਚਕਾਰ ਹੈ ਤਾਂ ਤੁਸੀਂ 1,000 ਰੁਪਏ ਤੋਂ  5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਈ ਸਰਕਾਰੀ ਸਕੀਮ ਲੈ ਸਕਦੇ ਹੋ।ਇਹ ਸਕੀਮ ਹੈ ‘ਅਟਲ ਪੈਨਸ਼ਨ ਯੋਜਨਾ’, ਜੋ ਕਿ ਕਾਫ਼ੀ ਪ੍ਰਸਿੱਧ ਵੀ ਹੋ ਰਹੀ ਹੈ। ਇਹ ਭਾਰਤ ਸਰਕਾਰ ਦੀ ਯੋਜਨਾ ਹੈ, ਜੋ ਪੈਨਸ਼ਨ ਫੰਡ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਵੱਲੋਂ ਚਲਾਈ ਜਾ ਰਹੀ ਹੈ |

ਕੀ ਹੈ ਯੋਜਨਾ- ਜੇਕਰ ਤੁਹਾਡੀ ਉਮਰ 18 ਸਾਲ ਹੈ ਤਾਂ ਇਸ ਯੋਜਨਾ ਤਹਿਤ ਹਰ ਮਹੀਨੇ ਸਿਰਫ 210 ਰੁਪਏ ਦੇ ਯੋਗਦਾਨ ਨਾਲ ਤੁਸੀਂ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪਾਉਣ ਦੇ ਹੱਕਦਾਰ ਬਣ ਸਕਦੇ ਹੋ। ਇੰਨਾ ਯੋਗਦਾਨ ਨਹੀਂ ਕਰ ਸਕਦੇ ਤਾਂ 42 ਰੁਪਏ ਪ੍ਰਤੀ ਮਹੀਨਾ ਯੋਗਦਾਨ ਨਾਲ 1,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਪਾ ਸਕਦੇ ਹੋ। ਇਨਕਮ ਟੈਕਸ ਦੇ ਦਾਇਰੇ ‘ਚ ਆਉਣ ਵਾਲੇ ਇਸ ਸਕੀਮ ਨਾਲ ਨਹੀਂ ਜੁੜ ਸਕਦੇ।

ਇਸ ਯੋਜਨਾ ਨਾਲ 40 ਸਾਲ ਦੀ ਉਮਰ ਤੱਕ ਵਾਲੇ ਲੋਕ ਜੁੜ ਸਕਦੇ ਹਨ ਅਤੇ ਉਮਰ ਦੇ ਹਿਸਾਬ ਨਾਲ ਸਭ ਦਾ ਯੋਗਦਾਨ ਵੱਖ-ਵੱਖ ਹੈ। ਉਦਾਹਰਣ ਦੇ ਤੌਰ ‘ਤੇ 40 ਸਾਲ ਦੀ ਉਮਰ ਵਾਲੇ ਨੂੰ 1,000 ਰੁਪਏ ਪੈਨਸ਼ਨ ਲਈ ਹਰ ਮਹੀਨੇ 291 ਰੁਪਏ ਅਤੇ 5,000 ਰੁਪਏ ਦੀ ਪੈਨਸ਼ਨ ਲੈਣੀ ਹੈ ਤਾਂ 1,454 ਰੁਪਏ ਦਾ ਯੋਗਦਾਨ ਹਰ ਮਹੀਨੇ ਪਾਉਣਾ ਹੋਵੇਗਾ। ਇਹ ਯੋਜਨਾ ਤੁਸੀਂ ਕਿਸੇ ਵੀ ਬੈਂਕ ‘ਚ ਲੈ ਸਕਦੇ ਹੋ। ਇੰਟਰਨੈੱਟ ਬੈਂਕਿੰਗ ਹੈ ਤਾਂ ਬੈਂਕ ਜ਼ਰੀਏ ਆਨਲਾਈਨ ਵੀ ਲੈ ਸਕਦੇ ਹੋ। ਇਸ ਨਾਲ ਤੁਹਾਡੀ ਯੋਗਦਾਨ ਰਾਸ਼ੀ ਹਰ ਮਹੀਨੇ ਆਟੋਮੈਟਿਕ ਤੁਹਾਡੇ ਅਟਲ ਪੈਨਸ਼ਨ ਯੋਜਨਾ ਖਾਤੇ ‘ਚ ਜਮ੍ਹਾ ਹੋਇਆ ਜਾਇਆ ਕਰੇਗੀ।

ਕਦੋਂ ਸ਼ੁਰੂ ਹੋਵੇਗੀ ਪੈਨਸ਼ਨ- 60 ਸਾਲ ਦੀ ਉਮਰ ਪੂਰੀ ਹੋਣ ‘ਤੇ ਗਾਹਕ ਨੂੰ ਗਰੰਟੀਸ਼ੁਦਾ ਮਹੀਨਾਵਾਰ ਪੈਨਸ਼ਨ ਲੈਣ ਲਈ ਸਬੰਧਤ ਬੈਂਕ ਨੂੰ ਬੇਨਤੀ ਪੱਤਰ ਦੇਣਾ ਹੋਵੇਗਾ। ਇਸ ਯੋਜਨਾ ‘ਚ ਤੁਹਾਨੂੰ 60 ਸਾਲ ਦੀ ਉਮਰ ਹੋਣ ਤੱਕ ਯੋਗਦਾਨ ਕਰਨਾ ਹੋਵੇਗਾ, ਯਾਨੀ 18 ਸਾਲ ‘ਚ ਜੁੜਦੇ ਹੋ ਤਾਂ 42 ਸਾਲ ਤੱਕ ਯੋਗਦਾਨ ਕਰਨਾ ਹੋਵੇਗਾ; 40 ਸਾਲ ‘ਚ ਜੁੜਨ ਵਾਲੇ ਨੂੰ 20 ਸਾਲ ਤੱਕ ਯੋਗਦਾਨ ਕਰਨਾ ਹੋਵੇਗਾ। ਜਿੰਨੀ ਦੇਰੀ ਨਾਲ ਯੋਜਨਾ ਨਾਲ ਜੁੜੋਗੇ ਓਨੀ ਯੋਗਦਾਨ ਰਾਸ਼ੀ ਵੱਧ ਜਾਂਦੀ ਹੈ।

ਇਸ ਯੋਜਨਾ ‘ਚੋਂ 60 ਸਾਲ ਦੀ ਉਮਰ ਤੋਂ ਪਹਿਲਾਂ ਬਾਹਰ ਨਹੀਂ ਨਿਕਲ ਸਕਦੇ, ਹਾਲਾਂਕਿ ਲਾਭਪਾਤਰ ਦੇ ਬਿਮਾਰ ਹੋਣ ਦੀ ਸਥਿਤੀ ‘ਚ ਬਾਹਰ ਨਿਕਲਣ ਦੀ ਮਨਜ਼ੂਰੀ ਹੈ। ਇਸ ਯੋਜਨਾ ‘ਚ ਲਾਭਪਾਤਰ ਦੀ ਮੌਤ ਹੋਣ ‘ਤੇ ਉਸ ਦੇ ਜੀਵਨ ਸਾਥੀ ਨੂੰ ਪੈਨਸ਼ਨ ਲਾਉਣ ਦੀ ਵਿਵਸਥਾ ਹੈ ਅਤੇ ਇਸ ਪਿੱਛੋਂ ਨੋਮਨੀ ਨੂੰ ਸਾਰਾ ਫੰਡ ਦੇਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। news source: jagbani