ਹੁਣੇ ਹੁਣੇ ਗੈਸ ਸਿਲੰਡਰ ਖਰੀਦਣ ਵਾਲਿਆਂ ਲਈ ਆਈ ਬਹੁਤ ਜਰੂਰੀ ਖਬਰ,ਜਲਦ ਤੋਂ ਜਲਦ ਕਰ ਲਵੋ ਇਹ ਕੰਮ-ਦੇਖੋ ਪੂਰੀ ਖ਼ਬਰ

ਜੇਕਰ ਤੁਹਾਡੇ ਘਰ ਐੱਲਪੀਜੀ ਸਿਲੰਡਰ ਆ ਗਿਆ ਹੈ ਪਰ Subsidy ਹਾਲੇ ਤਕ ਨਹੀਂ ਆ ਪਾਈ ਤਾਂ ਘਬਰਾਓ ਨਾ। ਗੈਸ ਏਜੰਸੀ ਤੋਂ ਪੁੱਛਣ ‘ਤੇ ਇਹੀ ਜਵਾਬ ਮਿਲੇਗਾ ਕਿ ਪ੍ਰੋਸੈੱਸ ‘ਚ ਹੈ। ਪਰ ਜੇਕਰ ਤੁਸੀਂ ਅਸਲ ‘ਚ Subsidy ਦੇ ਸਟੈੱਪਸ ਜਾਣਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਸਾਨ ਜਿਹਾ ਤਰੀਕਾ ਦੱਸ ਰਹੇ ਹਾਂ। ਹੇਠਾਂ ਦਿੱਤੇ ਨੰਬਰ ‘ਤੇ SMS ਭੇਜੋ, Call ਕਰੋ ਅਤੇ ਘਰ ਬੈਠੇ ਆਪਣੇ ਸਵਾਲ ਦਾ ਜਵਾਬ ਹਾਸਿਲ ਕਰੋ। ਬਸ ਇਕ ਕਾਲ ਕਰਕੇ, IVRS ਜਾਂ SMS ਭੇਜ ਕੇ ਵੀ ਤੁਸੀਂ ਅਜਿਹਾ ਕਰ ਸਕਦੇ ਹੋ। ਦੇਸ਼ ‘ਚ ਕਰੀਬ 80 ਫ਼ੀਸਦੀ ਪਰਿਵਾਰ ਐੱਲਪੀਜੀ ਕਨੈਕਸ਼ਨ ਦਾ ਉਪਯੋਗ ਕਰਦੇ ਹਨ। ਇਸਦੀ ਪ੍ਰਸਿੱਧਤਾ ਦਾ ਇਕ ਮੁੱਖ ਕਾਰਨ ਇਹ ਵੀ ਹੈ ਕਿ ਐੱਲਪੀਜੀ ਕਨੈਕਸ਼ਨ ਨੂੰ ਸਰਕਾਰ ਦੁਆਰਾ Subsidy ਦਿੱਤੀ ਜਾਂਦੀ ਹੈ।

ਐੱਲਪੀਜੀ ਸਬਸਿਡੀ ਕਿਵੇਂ ਪ੍ਰਾਪਤ ਕਰੀਏ?  ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਐੱਲਪੀਜੀ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਲਈ ਆਧਾਰ ਨੂੰ ਐੱਲਪੀਜੀ ਕਨੈਕਸ਼ਨ ਦੇ ਨਾਲ ਜੋੜਨਾ ਲਾਜ਼ਮੀ ਹੈ। ਐੱਲਪੀਜੀ ਕਨੈਕਸ਼ਨ ਦੇ ਨਾਲ ਆਪਣੇ ਆਧਾਰ ਕਾਰਡ ਨੂੰ ਲਿੰਕ ਕਰਨ ਲਈ ਹੇਠਾਂ ਦਿੱਤੇ ਗਏ ਵਿਕੱਲਪਾਂ ਦਾ ਪਾਲਣ ਕਰੋ ਅਤੇ ਐੱਲਪੀਜੀ ਸਬਸਿਡੀ ਦਾ ਲਾਭ ਚੁੱਕੋ।

ਐੱਲਪੀਜੀ ਕਨੈਕਸ਼ਨ ਨਾਲ ਆਪਣੇ ਆਧਾਰ ਕਾਰਨ ਨੂੰ ਇਸ ਤਰ੍ਹਾਂ ਕਰੋ ਲਿੰਕ

ਸਟੈੱਪ 1. ਸਭ ਤੋਂ ਪਹਿਲਾਂ ਤੁਸੀਂ ਅਧਿਕਾਰਿਤ ਵੈਬਸਾਈਟ ‘ਤੇ ਜਾਓ ਅਤੇ ਜ਼ਰੂਰੀ ਜਾਣਕਾਰੀ ਦਰਜ ਕਰੋ।

ਸਟੈੱਪ 2. ਆਪਣੇ ਬੈਨੇਫਿਟ ਟਾਈਪ ਨੂੰ ਐੱਲਪੀਜੀ ਦੇ ਰੂਪ ‘ਚ ਚੁਣੋ ਕਿਉਂਕਿ ਤੁਸੀਂ ਆਪਣੇ ਆਧਾਰ ਕਾਰਡ ਨੂੰ ਐੱਲਪੀਜੀ ਕਨੈਕਸ਼ਨ ਨਾਲ ਜੋੜਨਾ ਚਾਹੁੰਦੇ ਹੋ। ਹੁਣ ਆਪਣੇ ਐੱਲਪੀਜੀ ਕਨੈਕਸ਼ਨ ਅਨੁਸਾਰ ਯੋਜਨਾ ਦੇ ਨਾਮ ਦਾ ਜ਼ਿਕਰ ਕਰੋ। ਜਿਵੇਂ ਭਾਰਤ ਗੈਸ ਕਨੈਕਸ਼ਨ ਲਈ ‘ਬੀਪੀਸੀਐੱਲ’ ਅਤੇ ਇੰਡੇਨ ਕਨੈਕਸ਼ਨ ਲਈ ‘ਆਈਓਸੀਐੱਲ’।

ਸਟੈੱਪ 3. ਹੁਣ ਇਥੇ ਦਿੱਤੀ ਗਈ ਸੂਚਨਾ ‘ਚੋਂ ਡਿਸਟ੍ਰੀਬਿਊਟਰ ਦਾ ਨਾਮ ਚੁਣੋ।

ਸਟੈੱਪ 4. ਆਪਣਾ ਐੱਲਪੀਜੀ ਉਪਭੋਗਤਾ ਨੰਬਰ ਦਰਜ ਕਰੋ।

ਸਟੈੱਪ 5. ‘ਸਬਮਿਟ’ ਆਈਕਨ ‘ਤੇ ਕਲਿੱਕ ਕਰਨ ਤੋਂ ਪਹਿਲਾਂ ਆਪਣਾ ਮੋਬਾਈਲ ਨੰਬਰ, ਈ-ਮੇਲ ਪਤਾ ਅਤੇ ਆਧਾਰ ਨੰਬਰ ਭਰੋ।

ਸਟੈੱਪ 6. ਸਬਮਿਟ ‘ਤੇ ਕਲਿੱਕ ਕਰਨ ਤੋਂ ਬਾਅਦ ਹੁਣ ਤੁਹਾਨੂੰ ਆਪਣੇ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ‘ਤੇ ਇੱਕ ਓਟੀਪੀ ਪ੍ਰਾਪਤ ਹੋਵੇਗਾ।

ਸਟੈੱਪ 7. ਇਸ ਤਕਨੀਕੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਇਸਨੂੰ ਦਰਜ ਕਰੋ ਅਤੇ ਸਬਮਿਟ ਕਰੋ।

ਸਟੈੱਪ 8. ਤੁਹਾਡੀ ਬੇਨਤੀ ਦੇ ਰਜਿਸਟਰਡ ਹੋਣ ਤੋਂ ਬਾਅਦ ਉਥੇ ਦਿੱਤੀ ਗਈ ਜਾਣਕਾਰੀ ਦੀ ਅਧਿਕਾਰੀ ਪੜਤਾਲ ਕਰਨਗੇ।

ਸਟੈੱਪ 9. ਡਿਟੇਲ ਵੈਰੀਫਾਈ ਹੋਣ ਤੋਂ ਬਾਅਦ ਇਸਦਾ ਇੱਕ ਨੋਟੀਫਿਕੇਸ਼ਨ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ‘ਤੇ ਭੇਜ ਦਿੱਤਾ ਜਾਵੇਗਾ।

ਡਿਸਟ੍ਰੀਬਿਊਟਰ ਰਾਹੀਂ ਐੱਲਪੀਜੀ ਕਨੈਕਸ਼ਨ ਨਾਲ ਆਧਾਰ ਇਸ ਤਰ੍ਹਾਂ ਕਰੋ ਲਿੰਕ

1. ਭਾਰਤ ਗੈਸ, ਇੰਡੀਅਨ, ਐੱਚਪੀ ਗੈਸ ਜਾਂ ਹੋਰ ਐੱਲਪੀਜੀ ਪ੍ਰੋਵਾਈਡਰ ਦੀ ਸਬੰਧਿਤ ਵੈਬਸਾਈਟ ਦੁਆਰਾ ਆਸਾਨੀ ਨਾਲ ਸਬਸਿਡੀ ਅਪਲਾਈ ਪੱਤਰ ਡਾਊਨਲੋਡ ਕੀਤਾ ਜਾ ਸਕਦਾ ਹੈ।

2. ਫਾਰਮ ਦਾ ਇਕ ਪ੍ਰਿੰਟ-ਆਊਟ ਲਓ, ਸਾਰੀ ਜਾਣਕਾਰੀ ਭਰੋ।

3. ਨੇੜੇ ਦੇ ਐੱਲਪੀਜੀ ਡਿਸਟ੍ਰੀਬਿਊਟਰ ਦਫ਼ਤਰ ‘ਚ ਜਾਓ।

4. ਆਪਣਾ ਪ੍ਰਾਪਰ ਤਾਰੀਕ ਨਾਲ ਭਰਿਆ ਅਰਜ਼ੀ ਪੱਤਰ ਜਮ੍ਹਾਂ ਕਰਵਾਓ।

ਕਾਲ ਸੈਂਟਰ ਰਾਹੀਂ ਆਧਾਰ ਨੂੰ ਐੱਲਪੀਜੀ ਨਾਲ ਇਸ ਤਰ੍ਹਾਂ ਲਿੰਕ ਕਰੋ।

ਇਸਦੇ ਲਈ ਆਪਣੇ ਆਧਾਰ ਨੂੰ ਐੱਲਪੀਜੀ ਕਨੈਕਸ਼ਨ ਦੇ ਨਾਲ 18000-2333-555 ‘ਤੇ ਕਾਲ ਸੈਂਟਰ ਨੰਬਰ ‘ਤੇ ਕਾਲ ਕਰਕੇ ਲਿੰਕ ਕਰ ਸਕਦੇ ਹੋ। ਇਸਤੋਂ ਬਾਅਦ ਆਪਰੇਟਰ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰੋ।

ਆਧਾਰ-ਗੈਸ ਕਨੈਕਸ਼ਨ ਨੂੰ ਡਾਕ ਨਾਲ ਲਿੰਕ ਕਰਨ ਦਾ ਤਰੀਕਾ

– ਸਭ ਤੋਂ ਪਹਿਲਾਂ, ਅਧਿਕਾਰਿਤ ਵੈਬਸਾਈਟ ਤੋਂ ਜ਼ਰੂਰੀ ਫਾਰਮ ਡਾਊਨਲੋਡ ਕਰੋ।

– ਫਾਰਮ ‘ਚ ਦੱਸੇ ਪਤੇ ‘ਤੇ ਇਸਨੂੰ ਜ਼ਰੂਰੀ ਸੈਕਸ਼ਨ ਦੇ ਨਾਲ ਜਮ੍ਹਾਂ ਕਰਨ ਤੋਂ ਪਹਿਲਾਂ ਭਰੋ।

Leave a Reply

Your email address will not be published. Required fields are marked *