ਕੇਂਦਰੀ ਸੜਕ ਮੰਤਰੀ ਦਾ ਵੱਡਾ ਐਲਾਨ- ਦੇਸ਼ ਭਰ ਦੇ ਸ਼ਹਿਰਾਂ ਚੋਂ ਖਤਮ ਹੋ ਜਾਣਗੇ ਟੋਲ ਪਲਾਜ਼ਾ ਕਿਉਂਕਿ……..

ਕੇਂਦਰੀ ਸੜਕ ਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਲੋਕ ਸਭਾ (Lok Sabha) ਵਿੱਚ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਇੱਕ ਸਾਲ ਵਿੱਚ ਦੇਸ਼ ਭਰ ਦੇ ਸ਼ਹਿਰਾਂ ਵਿੱਚ ਸਾਰੇ ਟੋਲ ਪਲਾਜ਼ਾ (Toll Plaza) ਖ਼ਤਮ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਤਕਨਾਲੋਜੀ (Technology) ਰਾਹੀਂ ਟੋਲ ਅਦਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਸ਼ਹਿਰਾਂ ਅੰਦਰ ਟੋਲ ਪਲਾਜ਼ਾ ਬਣਾਏ ਹਨ ਜੋ ਗਲਤ ਹੈ।ਸੜਕ ਤੇ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਕਿ ਲੋਕ ਓਨਾ ਹੀ ਟੋਲ ਅਦਾ ਕਰਨਗੇ ਜਿੰਨਾ ਸੜਕ ‘ਤੇ ਚੱਲਣਗੇ।

ਸਰਕਾਰ ਦੀ ਯੋਜਨਾ ਅਗਲੇ ਇੱਕ ਸਾਲ ਵਿੱਚ ਦੇਸ਼ ਦੇ ਸ਼ਹਿਰਾਂ ਅੰਦਰ ਲਾਏ ਸਾਰੇ ਟੋਲ ਪਲਾਜ਼ਾ ਖ਼ਤਮ ਕਰਨ ਦੀ ਹੈ। ਨਿਤਿਨ ਗਡਕਰੀ ਨੇ ਇਹ ਜਵਾਬ ਅਮਰੋਹਾ ਤੋਂ ਬਸਪਾ ਸੰਸਦ ਕੁੰਵਰ ਦਾਨਿਸ਼ ਅਲੀ ਵੱਲੋਂ ਸੜਕ ‘ਤੇ ਨਗਰ ਨਿਗਮ ਦੀ ਹੱਦ ਵਿੱਚ ਟੋਲ ਪਲਾਜ਼ਾ ਲਾਉਣ ਦੇ ਮੁੱਦੇ ਨੂੰ ਚੁੱਕਣ ਤੋਂ ਬਾਅਦ ਦਿੱਤਾ।

ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਅੰਦਰ ਟੋਲ ਖ਼ਤਮ ਕਰਨ ਦਾ ਮਤਲਬ ਹੈ ਟੋਲ ਪਲਾਜ਼ਾ ਖ਼ਤਮ ਹੋ ਜਾਵੇਗਾ। ਹੁਣ ਸਰਕਾਰ ਅਜਿਹੀ ਟੈਕਨੋਲੋਜੀ ‘ਤੇ ਕੰਮ ਕਰ ਰਹੀ ਹੈ ਜਿਸ ਵਿੱਚ ਜਿੱਥੋਂ ਤੁਸੀਂ ਹਾਈਵੇ ‘ਤੇ ਚੜ੍ਹੋਗੇ ਕੈਮਰਾ ਤੁਹਾਡੀ ਫੋਟੋ ਜੀਪੀਐਸ ਦੀ ਮਦਦ ਨਾਲ ਲਏਗਾ ਤੇ ਜਿੱਥੇ ਤੁਸੀਂ ਹਾਈਵੇ ਤੋਂ ਉੱਤਰੋਗੇ ਉਥੇ ਦੀ ਫੋਟੋ ਲਵੇਗਾ, ਇਸ ਤਰ੍ਹਾਂ ਇਕੋ ਦੂਰੀ ਦਾ ਟੋਲ ਅਦਾ ਕਰਨਾ ਪਏਗਾ।

ਦੱਸ ਦਈਏ ਕਿ ਪਿਛਲੇ ਸਮੇਂ ਵਿੱਚ ਟੋਲ ਪਲਾਜ਼ਾ ‘ਤੇ ਵੱਡੀਆਂ ਗੜਬੜੀਆਂ ਵੀ ਸਾਹਮਣੇ ਆਈਆਂ ਹਨ। ਕਿਸਾਨ ਅੰਦੋਲਨ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਟੋਲ ਪਲਾਜ਼ਾ ਬੰਦ ਪਏ ਹਨ। ਇਸ ਲਈ ਸਰਕਾਰ ਅਜਿਹਾ ਸਿਸਟਮ ਲਿਆ ਰਹੀ ਹੈ ਜਿਸ ਨਾਲ ਸੜਕ ਉੱਪਰ ਵਾਹਨ ਚੜ੍ਹਦੇ ਹੀ ਆਪਣੇ ਆਪ ਟੋਲ ਟੈਕਸ ਕੱਟਿਆ ਜਾਵੇਗਾ।

Leave a Reply

Your email address will not be published. Required fields are marked *