ਝੋਨਾ ਵੇਚਣ ਵੇਲੇ FCI ਦੀ ਇਹ ਸ਼ਰਤ ਪੂਰੀ ਕਰਨੀ ਹੋਵਗੀ ਸਭ ਤੋਂ ਮੁਸ਼ਕਿਲ-ਦੇਖੋ ਪੂਰੀ ਖ਼ਬਰ

ਜਿਵੇਂ ਕੇ ਅਸੀਂ ਜਾਣਦੇ ਹਾਂ ਕੇ ਪੂਰੇ ਦੇਸ਼ ਵਿਚ ਖੇਤੀ ਕਾਨੂੰ’ਨਾਂ ਦਾ ਵਿਰੋ’ਧ ਹੋ ਰਿਹਾ ਹੈ ਇਸਦੇ ਨਾਲ ਹੀ ਕਿਸਾਨ ਵੀ ਇਕੱਠੇ ਤੇ ਜਾਗਰੂਕ ਹੋ ਗਏ ਹਨ। ਪੰਜਾਬ ਦੀਆਂ ਦੋ ਮੁਖ ਫ਼ਸਲਾਂ ਹਨ ਅੱਜ ਅਸੀਂ ਅਜੇਹੀ ਗੱਲ ਦੱਸਣ ਜਾ ਰਹੇ ਹਾਂ ਜਿਸਨੂੰ ਪੜ੍ਹਨ ਤੋਂ ਬਾਅਦ ਇਸ ਵਾਰ ਤੁਸੀਂ ਆਪਣੇ ਖੇਤਾਂ ਵਿੱਚ ਸ਼ਇਦ ਹੀ ਝੋਨਾ ਲਗਾਓਕਿਓਂਕਿ ਝੋਨਾ ਵੇਚਣ ਵੇਲੇ FCI ਦੀ ਇਹ ਸ਼ਰਤ ਰੱਖ ਦਿੱਤੀ ਹੈ ਜਿਸਨੂੰ ਪੂਰੀ ਕਰਨਾ ਕਿਸਾਨਾਂ ਲਈ ਲੱਗਭਗ ਨਾ ਮੁਮਕਿਨ ਹੀ ਹੈ

ਖਰੜੇ ‘ਚ ਝੋਨੇ ਲਈ ਵੀ ਛੋਟੇ ਰੋੜੇ, ਮਿੱਟੀ ਦੀ ਮਾਤਰਾ 2 ਫ਼ੀਸਦੀ ਤੋਂ ਘਟਾ ਕੇ 1 ਫ਼ੀਸਦੀ ਕੀਤੇ ਜਾਣ ਦੀ ਤਜਵੀਜ਼ ਕੀਤੀ ਗਈ ਹੈ | ਇਸ ਤੋਂ ਇਲਾਵਾ ਸੁਝਾਈਆਂ ਹੋਰ ਸ਼ਰਤਾਂ ‘ਚ ਨਮੀ ਦੀ ਮਾਤਰਾ ਨੂੰ ਮੌਜੂਦਾ 17 ਫ਼ੀਸਦੀ ਤੋਂ ਘਟਾ ਕੇ 16 ਫ਼ੀਸਦੀ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ |ਇਸ ਬਦਲਾਅ ਲਈ ਦਿੱਤੀ ਦਲੀਲ ‘ਚ ਕਿਹਾ ਗਿਆ ਹੈ ਕਿ ਇਹ ਆੜ੍ਹਤੀਏ ਦੀ ਜ਼ਿੰਮੇਵਾਰੀ ਹੈ ਕਿ ਉਹ ਝੋਨੇ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਦੇਵੇ | ਕਮੇਟੀ ਮੁਤਾਬਿਕ ਨਮੀ ਦੀ ਮਾਤਰਾ ਜ਼ਿਆਦਾ ਹੋਣ ਨਾਲ ਕਈ ਤਰ੍ਹਾਂ ਦੀ ਉੱਲੀ ਲੱਗਣ ਦਾ ਵੀ ਖਦਸ਼ਾ ਰਹਿੰਦਾ ਹੈ | ਇਸ ਤੋਂ ਇਲਾਵਾ ਝੋਨੇ ਦੇ ਸਿੱਟਿਆਂ ਦੀ ਕੁਆਲਿਟੀ ਨੂੰ ਟੁੱਟੇ, ਬੇਰੰਗਤ ਆਦਿ ਦੇ ਆਧਾਰ ਦੀ ਮੌਜੂਦਾ 5 ਫ਼ੀਸਦੀ ਨੂੰ ਘਟਾ ਕੇ 3 ਫ਼ੀਸਦੀ ਕਰਨ ਦੀ ਸਿਫ਼ਾਰਿਸ਼ ਕੀਤੀ ਹੈ |

ਇੰਝ ਹੀ ਚੌਲਾਂ ‘ਚ ਆਮ ਚੌਲਾਂ ਅਤੇ ਪਾਲਿਸ਼ ਚੌਲਾਂ ‘ਚ ਟੋਟੇ ਦੀਆਂ ਮੌਜੂਦਾ ਹੱਦਾਂ ਨੂੰ 4 ਤੋਂ 5 ਫ਼ੀਸਦੀ ਤੱਕ ਘਟਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ | ਆਮ ਚੌਲਾਂ ‘ਚ ਕੋਈ 25 ਫ਼ੀਸਦੀ ਤੋਂ ਘਟਾ ਕੇ 20 ਫ਼ੀਸਦੀ ਅਤੇ ਪਾਲਿਸ਼ ਚੋਲਾਂ ‘ਚ 16 ਫ਼ੀਸਦੀ ਤੋਂ ਘਟਾ ਕੇ 12 ਫ਼ੀਸਦੀ ਕੀਤਾ ਗਿਆ ਹੈ | ਇੰਝ ਹੀ ਨਮੀ ਦੀ ਮਾਤਰਾ 15 ਫ਼ੀਸਦੀ ਤੋਂ ਘਟਾ ਕੇ 14 ਫ਼ੀਸਦੀ ਕੀਤੀ ਗਈ ਹੈ |

ਕਮੇਟੀ ਨੇ ਕੀਟਨਾਸ਼ਕਾਂ ਦੀ ਵਰਤੋਂ ਪ੍ਰਤੀ ਵੀ ਸਖ਼ਤੀ ਵਿਖਾਉਂਦਿਆਂ ਕਿਹਾ ਕਿ ਖ਼ਰੀਦ ਤੋਂ ਪਹਿਲਾਂ ਵਰਤੇ ਗਏ ਕੀਟਨਾਸ਼ਕਾਂ ਦੇ ਜ਼ਹਿਰੀਲੇਪਣ ਦੀ ਪਰਖ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਕੀਟਨਾਸ਼ਕਾਂ ਦੀ ਵਰਤੋਂ ਨੂੰ ਨੇਮਬੱਧ ਕੀਤਾ ਜਾ ਸਕੇ |ਮਤਲਬ ਜਲਦ ਹੀ ਕੀਟਨਾਸ਼ਕਾਂ ਤੇ ਕਮਾਨ ਕੱਸੀ ਜਾਵੇਗੀ

ਸਿੰਘੂ ਬਾਰਡਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਟਰੇਡ ਯੂਨੀਅਨਾਂ ਤੇ ਟਰਾਂਸਪੋਰਟ ਯੂਨੀਅਨਾਂ ਦੇ ਆਗੂਆਂ ਨਾਲ ਹੋਈ ਮੀਟੰਗ ‘ਚ ਐਫ.ਸੀ.ਆਈ. ਵਲੋਂ ਫ਼ਸਲ ਖ਼ਰੀਦ ਲਈ ਨੇਮ ਸਖ਼ਤ ਕਰਨ ਦੀ ਸਿਫ਼ਾਰਸ਼ਾਂ ਦੀ ਸਖ਼ਤ ਨਿੰਦਾ ਕਰਦਿਆਂ ਇਹ ਫ਼ੈਸਲਾ ਲਿਆ ਗਿਆ ਕਿ ਜੇਕਰ ਕੇਂਦਰ ਸਰਕਾਰ ਕਣਕ ਦੀ ਸੁਚਾਰੂ ਖ਼ਰੀਦ ਨਹੀਂ ਕਰਦੀ ਤਾਂ 32 ਕਿਸਾਨ ਸੰਗਠਨ 18 ਮਾਰਚ ਨੂੰ ਇਸ ਬਾਰੇ ਕੀਤੇ ਜਾਣ ਵਾਲੇ ਅੰਦੋਲਨ ਦੀ ਅਗਾਊਾ ਰੂਪ ਰੇਖਾ ਐਲਾਨ ਦੇਣਗੇ |

Leave a Reply

Your email address will not be published. Required fields are marked *