ਹੁਣੇ ਹੁਣੇ ਪੰਜਾਬ ਚ’ ਇਹਨਾਂ 6 ਜਗ੍ਹਾ ਤੇ ਪੂਰੀ ਤਰਾਂ ਕਰਫਿਊ ਹੋਇਆ ਲਾਗੂ-ਦੇਖੋ ਪੂਰੀ ਖ਼ਬਰ

ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਜ਼ਿਲ੍ਹੇ ਵਿਚ ਵੱਧ ਰਹੀ ਕੋਰੋਨਾ ਮਹਾਂਮਾਰੀ ਉਤੇ ਚਿੰਤਾ ਪ੍ਰਗਟ ਕਰਦੇ ਜਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਪਹਿਲਾਂ ਸਾਡੇ ਜ਼ਿਲ੍ਹੇ ਵਿਚ ਰੋਜ਼ਾਨਾ ਔਸਤਨ 50 ਮਰੀਜ਼ ਹੀ ਆਉਂਦੇ ਸਨ, ਪਰ ਹੁਣ ਇਹ ਗਿਣਤੀ ਔਸਤ ਦੇ ਹਿਸਾਬ ਨਾਲ 65 ਮਰੀਜ਼ ਰੋਜ਼ਾਨਾ ਹੋਈ ਹੈ।

24 ਅਗਸਤ ਨੂੰ ਇਕੋ ਦਿਨ 100 ਤੋਂ ਵੱਧ ਕੋਰੋਨਾ ਪਾਜ਼ੀਟਵ ਕੇਸ ਵੀ ਜ਼ਿਲ੍ਹੇ ਵਿਚ ਆਏ ਹਨ, ਜੋ ਕਿ ਖ਼ਤਰੇ ਦੀ ਘੰਟੀ ਹੈ। ਉਨਾਂ ਕਿਹਾ ਕਿ ਇਸ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਲੋਕ ਸਰਕਾਰ ਵੱਲੋਂ ਲਗਾਏ ਗਏ ਜ਼ਾਬਤੇ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ।

ਡਾ. ਹਿਮਾਸ਼ੂੰ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ 6 ਮਾਈਕਰੋ ਕੰਟੇਨਮੈਂਟ ਜੋਨ ਐਲਾਨੇ ਜਾ ਚੁੱਕੇ ਹਨ, ਜਿੱਥੇ ਕਿ ਲਗਾਤਾਰ 10 ਦਿਨ ਕਰਫਿਊ ਰਹੇਗਾ ਅਤੇ ਜਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਗਤੀਵਿਧੀ ਉਤੇ ਰੋਕ ਰਹੇਗੀ।ਉਨਾਂ ਦੱਸਿਆ ਕਿ ਇਨਾਂ ਇਲਾਕਿਆਂ ਵਿਚ ਬ੍ਰਹਮ ਨਗਰ, ਗੋਪਾਲ ਨਗਰ, ਜਵਾਹਰ ਨਗਰ, ਗਲੀ ਕੱਕਿਆਂ ਵਾਲੀ, ਸ਼ਿਮਲਾ ਮਾਰਕੀਟ ਅਤੇ ਕੱਟੜਾ ਬੱਘੀਆਂ ਆਦਿ ਸ਼ਾਮਿਲ ਹਨ।

ਉਨਾਂ ਦੱਸਿਆ ਕਿ ਇਸ ਵੇਲੇ ਸਰਕਾਰ ਵੱਲੋਂ ਸ਼ਨਿਚਰਵਾਰ ਤੇ ਐਤਵਾਰ ਨੂੰ ਮੁਕੰਮਲ ਕਰਫਿਊ, ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ। ਇਸ ਵਿਚ ਡਾਕਟਰੀ ਸਹਾਇਤਾ, ਮੁਸਾਫਿਰਾਂ ਅਤੇ ਵਸਤੂਆਂ ਦੀ ਗਤੀਵਿਧੀਆ ਆਦਿ ਦੀ ਆਗਿਆ ਹੈ, ਪਰ ਗੈਰ ਜ਼ਰੂਰੀ ਗਤੀਵਿਧੀਆਂ ਉਤੇ ਪੂਰੀ ਤਰਾਂ ਰੋਕ ਰਹੇਗੀ। ਇਸੇ ਤਰਾਂ ਰੋਜ਼ਾਨਾ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆਂ ਜਾ ਰਹੀਆਂ ਹਨ। ਚਾਰ ਪਹੀਆ ਵਾਹਨਾਂ ਉਤੇ ਤਿੰਨ ਸਵਾਰੀਆਂ ਅਤੇ ਬੱਸਾਂ 50 ਫੀਸਦੀ ਸੀਟਾਂ ਨਾਲ ਹੀ ਚੱਲ ਸਕਦੀਆਂ ਹਨ। ਇਸੇ ਤਰਾਂ ਸਰਕਾਰੀ ਤੇ ਨਿੱਜੀ ਦਫਤਰ 50 ਫੀਸਦੀ ਸਟਾਫ ਨਾਲ ਚਲਾਉਣ ਦੇ ਹੁੱਕਮ ਹਨ।

Amritsar: Closed shops at a market in Amritsar, Monday, March 23, 2020. Punjab Chief Minister Captain Amarinder Singh on Sunday ordered statewide lockdown till March 31, in the backdrop of coronavirus pandemic. (PTI Photo) (PTI23-03-2020_000209B)

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲ੍ਹੇ ਵਿਚ ਹਰੇਕ ਤਰਾਂ ਦੇ ਇਕੱਠ ਜਿਸ ਵਿਚ ਸਮਾਜਿਕ, ਰਾਜਸੀ ਆਦਿ ਸ਼ਾਮਿਲ ਹਨ, ਉਤੇ ਪੂਰੀ ਤਰਾਂ ਰੋਕ ਲਗਾਈ ਜਾ ਚੁੱਕੀ ਹੈ। ਵਿਆਹ ਸਮਾਗਮਾਂ ਉਤੇ ਕੇਵਲ 30 ਲੋਕ ਅਤੇ ਅੰਤਿਮ ਸੰਸਕਾਰ ਮੌਕੇ ਕੇਵਲ 20 ਲੋਕਾਂ ਦੀ ਆਗਿਆ ਹੈ। ਸ੍ਰੀ ਹਿਮਾਸ਼ੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਨੂੰ ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ, ਇਸੇ ਵਿਚ ਉਨਾਂ ਦੀ ਅਤੇ ਉਨਾਂ ਦੇ ਪਰਿਵਾਰ ਦੀ ਭਲਾਈ ਹੈ। news source: news18punjab