ਬਾਲੀਵੁੱਡ ਤੋਂ ਹਾਲੀਵੁੱਡ ਤੱਕ ਛਾਇਆ ਸੋਗ,ਕੈਂਸਰ ਨਾਲ ਇਸ ਮਸਹੂਰ ਅਦਾਕਾਰ ਦੀ ਹੋਈ ਮੌਤ-ਦੇਖੋ ਪੂਰੀ ਖ਼ਬਰ

ਇਹ ਸਾਲ ਜਿਥੇ ਕੁਲ ਸੰਸਾਰ ਲਈ ਬਹੁਤ ਜਿਆਦਾ ਮਾੜਾ ਰਿਹਾ ਹੈ ਓਥੇ ਇਹ ਸਾਲ ਮਨੋਰੰਜਨ ਜਗਤ ਲਈ ਵੀ ਮਾੜਾ ਰਿਹਾ ਹੈ ਇਸ ਸਾਲ ਬਹੁਤ ਸਾਰੇ ਸੁਪਰਸਟਾਰ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾਂ ਹਮੇਸ਼ਾਂ ਲਈ ਇਸ ਦੁਨੀਆਂ ਤੋਂ ਚਲੇ ਗਏ ਹਨ। ਜਿਹਨਾਂ ਵਿਚੋਂ ਜਿਆਦਾਤਰ ਦੀ ਮੌਤ ਕੈਂਸਰ ਦੇ ਨਾਲ ਹੋਈ ਹੈ।


ਪਿਛਲੇ ਦਿਨੀ ਇੱਕ ਮਾੜੀ ਖਬਰ ਸੰਜੇ ਦੱਤ ਦੇ ਬਾਰੇ ਵਿਚ ਵੀ ਆਈ ਸੀ ਕੇ ਸੰਜੇ ਦੱਤ ਨੂੰ ਕੈਂਸਰ ਨਿਕਲਿਆ ਸੀ। ਜੋ ਕੇ ਇਸ ਸਮੇਂ ਹਸਪਤਾਲ ਵਿਚ ਦਾਖਲ ਹਨ। ਹੁਣ ਇੱਕ ਹੋਰ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਬੋਲੀਵੁਡ ਤੋਂ ਲੈਕੇ ਹੌਲੀਵੁੱਡ ਤੱਕ ਸੋਗ ਦੀ ਲਹਿਰ ਦੌੜ ਗਈ ਹੈ।

ਹਾਲੀਵੁੱਡ ਦੀ ਸੁਪਰਹਿੱਟ ਫ਼ਿਲਮ ‘ਬਲੈਕ ਪੈਂਥਰ’ ਦੇ ਅਦਾਕਾਰ ਚੈਡਵਿਕ ਬੋਸਮੈਨ ਦਾ ਦਿਹਾਂਤ ਹੋ ਗਿਆ ਹੈ। ਸ਼ਨੀਵਾਰ ਨੂੰ ਕੋਲਨ ਕੈਂਸਰ ਕਾਰਨ 43 ਸਾਲ ਦੀ ਉਮਰ ‘ਚ ਚੈਡਵਿਕ ਬੋਸਮੈਨ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਚੈਡਵਿਨ ਬੋਸਮੈਨ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਗ ਦੀ ਲਹਿਰ ਛਾ ਗਈ ਹੈ। ਪ੍ਰਸ਼ੰਸਕ ਵੀ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਹਨ।


ਦੱਸਣਯੋਗ ਹੈ ਕਿ ਚੈਡਵਿਕ ਬੋਸਮੈਨ ਬੀਤੇ 4 ਸਾਲ ਤੋਂ ਕੈਂਸਰ ਨਾਲ ਲੜ ਰਹੇ ਸਨ। ਉਨ੍ਹਾਂ ਨੂੰ ਕੋਲੋਨ ਕੈਂਸਰ (ਅੰਤੜੀਆਂ ਦਾ ਕੈਂਸਰ) ਸੀ। ਖ਼ਬਰਾਂ ਮੁਤਾਬਕ, ਚੈਡਵਿਕ ਬੋਸਮੈਨ ਦੇ ਪ੍ਰਤੀਨਿਧ ਨੇ ਦੱਸਿਆ ਕਿ ਅਦਾਕਾਰ ਦੀ ਪਤਨੀ ਅਤੇ ਪਰਿਵਾਰ ਅੰਤਿਮ ਸਮੇਂ ‘ਚ ਉਨ੍ਹਾਂ ਦੇ ਨਾਲ ਹੀ ਸਨ। ਚੈਡਵਿਕ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਇੱਕ ਅਧਿਕਾਰਿਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਚੈਡਵਿਕ ਬੋਸਮੈਨ ਦੇ ਪਰਿਵਾਰ ਵਲੋਂ ਜਾਰੀ ਕੀਤੇ ਬਿਆਨ ‘ਚ ਲਿਖਿਆ, ‘ਇੱਕ ਸੱਚੇ ਯੋਧਾ, ਚੈਡਵਿਕ ਨੇ ਆਪਣੇ ਸੰਘਰਸ਼ ਦੇ ਜਰੀਏ ਤੁਹਾਡੇ ਤੱਕ ਉਹ ਸਾਰੀਆਂ ਫ਼ਿਲਮਾਂ ਪਹੁੰਚਾਈਆਂ, ਜਿਨ੍ਹਾਂ ਨੂੰ ਤੁਹਾਡੇ ਵਲੋਂ ਬਹੁਤ ਪਿਆਰ ਮਿਲਿਆ।’

ਇਸ ਦੇ ਨਾਲ ਹੀ ਪਰਿਵਾਰ ਨੇ ਇਹ ਵੀ ਦੱਸਿਆ ਕਿ ਪਿਛਲੇ ਚਾਰ ਸਾਲ ਤੋਂ ਅਭਿਨੈ ਦੇ ਨਾਲ-ਨਾਲ ਚੈਡਵਿਕ ਬੋਸਮੈਨ ਦੀ ਸਰਜਰੀ ਤੇ ਕੀਮੋਥੈਰੇਪੀ ਵੀ ਜਾਰੀ ਸੀ। ਇਸ ਤੋਂ ਇਲਾਵਾ ਪਰਿਵਾਰ ਨੇ ਕਿਹਾ, ਫ਼ਿਲਮ ‘ਬਲੈਕ ਥੈਂਪਰ’ ‘ਚ ਸਮਰਾਟ ਟੀ-ਚਾਲਾ ਦਾ ਕਿਰਦਾਰ ਨਿਭਾਉਣ ਉਨ੍ਹਾਂ ਲਈ ਸਨਮਾਨ ਦੀ ਗੱਲ ਸੀ।

 

Leave a Reply

Your email address will not be published. Required fields are marked *