ਵੱਡੀ ਖੁਸ਼ਖਬਰੀ: ਰੁਪਏ ਸਸਤਾ ਗੈਸ ਸਲੰਡਰ ਏਦਾਂ ਕਰੋ ਬੁੱਕ,ਦੇਖੋ ਪੂਰੀ ਖ਼ਬਰ

ਜਿਥੇ ਕੋਰੋਨਾ ਵਾਇਰਸ ਨਾਲ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਓਥੇ ਇਸ ਵਾਇਰਸ ਦੇ ਕਾਰਨ ਬਹੁਤ ਕੁਝ ਹੋਰ ਵੀ ਬਦਲ ਗਿਆ ਹੈ ਲੋਕ ਆਪਣੇ ਘਰਾਂ ਤੋਂ ਨਿਕਲਣ ਤੋਂ ਪਾਸ ਵਤ ਰਹੇ ਹਨ ਅਤੇ ਆਪਣੇ ਜਿਆਦਾ ਤਰ ਕੰਮ ਕਾਜ ਆਨਲਾਈਨ ਹੀ ਕਰ ਰਹੇ ਹਨ। ਰੋਜਾਨਾ ਹੀ ਦੁਨੀਆਂ ਤੇ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਸਾਹਮਣੇ ਆ ਰਹੇ ਹਨ। ਇੰਡੀਆ ਵਿਚ ਵੀ ਰੋਜਾਨਾ 60-70 ਹਜਾਰ ਦੇ ਤਕਰੀਬਨ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਹੁਣ ਇਕ ਚੰਗੀ ਖਬਰ ਗੈਸ ਸਲੰਡਰ ਬੁੱਕ ਕਰਾਉਣ ਵਾਲਿਆਂ ਦੇ ਲਈ ਆ ਰਹੀ ਹੈ।ਜੇ ਤੁਹਾਡਾ ਐਲ.ਪੀ.ਜੀ. ਸਿਲੰਡਰ ਖਤਮ ਹੋ ਗਿਆ ਹੈ ਅਤੇ ਤੁਸੀਂ ਬਾਹਰ ਨਹੀਂ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਆਨਲਾਈਨ ਭੁਗਤਾਨ ਐਪ ਪੇ.ਟੀ.ਐਮ. ਨਾਲ ਸਿਲੰਡਰ ਬੁੱਕ ਕਰ ਸਕਦੇ ਹੋ। ਇਹ ਕੈਸ਼ਬੈਕ ਉਨ੍ਹਾਂ ਉਪਭੋਗਤਾਵਾਂ ਲਈ ਉਪਲਬਧ ਹੋਵੇਗਾ ਜੋ ਪਹਿਲੀ ਵਾਰ ਪੇ.ਟੀ.ਐਮ. ਤੋਂ ਐਲ.ਪੀ.ਜੀ. ਸਿਲੰਡਰ ਬੁੱਕ ਕਰ ਰਹੇ ਹਨ।

ਪਹਿਲੀ ਬੁਕਿੰਗ ‘ਤੇ 500 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ –ਤੁਹਾਨੂੰ ਪੇ.ਟੀ.ਐਮ. ਤੋਂ ਐਲਪੀਜੀ ਸਿਲੰਡਰ ਬੁੱਕ ਕਰਨ ਲਈ 500 ਰੁਪਏ ਤੱਕ ਦਾ ਕੈਸ਼ਬੈਕ ਮਿਲੇਗਾ। ਹਾਲਾਂਕਿ ਇਹ ਕੈਸ਼ਬੈਕ ਉਨ੍ਹਾਂ ਉਪਭੋਗਤਾਵਾਂ ਲਈ ਉਪਲਬਧ ਹੋਵੇਗਾ ਜੋ ਪਹਿਲੀ ਵਾਰ ਪੇ.ਟੀ.ਐਮ. ਤੋਂ ਐਲ.ਪੀ.ਜੀ. ਸਿਲੰਡਰ ਬੁੱਕ ਕਰ ਰਹੇ ਹਨ। ਜੇ ਤੁਸੀਂ ਪੇ.ਟੀ.ਐਮ. ਜ਼ਰੀਏ ਪਹਿਲਾਂ ਹੀ ਸਿਲੰਡਰ ਬੁੱਕ ਕਰਵਾ ਲਿਆ ਹੈ, ਤਾਂ ਤੁਹਾਨੂੰ ਕੈਸ਼ਬੈਕ ਦੀ ਪੇਸ਼ਕਸ਼ ਨਹੀਂ ਮਿਲੇਗੀ।

ਜ਼ਿਕਰਯੋਗ ਹੈ ਕਿ ਪੇ.ਟੀ.ਐਮ. ਨੇ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕੰਪਨੀ ਲਿਮਟਿਡ (ਆਈ.ਓ.ਸੀ.) ਨਾਲ ਘਰ ਬੈਠੇ ਐਲ.ਪੀ.ਜੀ. ਸਿਲੰਡਰ ਬੁਕਿੰਗ ਸਹੂਲਤ ਲਈ ਸਮਝੌਤਾ ਕੀਤਾ ਹੈ। ਇਸਦਾ ਮਤਲਬ ਹੈ ਕਿ ਇੰਡੇਨ ਦੇ ਗਾਹਕ ਪੇ.ਟੀ.ਐਮ. ਦੀ ਵਰਤੋਂ ਕਰਕੇ ਸਿਲੰਡਰ ਬੁੱਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ, ਭਾਰਤ ਗੈਸ ਅਤੇ ਐਚਪੀ ਗੈਸ ਦੇ ਗਾਹਕ ਵੀ ਇਸ ਸਹੂਲਤ ਦੀ ਵਰਤੋਂ ਕਰ ਸਕਦੇ ਹਨ। ਆਓ ਜਾਣਦੇ ਹਾਂ ਪੇਟੀਐਮ ਤੋਂ ਐਲਪੀਜੀ ਸਿਲੰਡਰ ਕਿਵੇਂ ਬੁੱਕ ਕਰਨਾ ਹੈ|

ਸਭ ਤੋਂ ਪਹਿਲਾਂ ਆਪਣੇ ਫੋਨ ਵਿਚ ਪੇ.ਟੀ.ਐਮ. ਐਪ ਖੋਲ੍ਹੋ। ਇਸ ਤੋਂ ਬਾਅਦ ‘ਬੁੱਕ ਸਿਲੰਡਰ’ ਦਾ ਵਿਕਲਪ ਹੋਮ ਸਕ੍ਰੀਨ ਦੇ ਸਿਖਰ ‘ਤੇ ਦਿਖਾਈ ਦੇਵੇਗਾ। ਜੇ ਵਿਕਲਪ ਦਿਖਾਈ ਨਹੀਂ ਦੇ ਰਿਹਾ ਹੈ, ਤਾਂ ਤੁਹਾਨੂੰ ‘show more’ ‘ਤੇ ਹੋਰ ਕਲਿੱਕ ਕਰਨਾ ਪਏਗਾ।ਇਸ ਤੋਂ ਬਾਅਦ ‘ਬੁੱਕ ਸਿਲੰਡਰ’/Book Cylinder ਦੇ ਵਿਕਲਪ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਗੈਸ ਸੇਵਾ ਦੇਣ ਵਾਲੀ ਕੰਪਨੀ ਦੇ ਨਾਮ ‘ਤੇ ਕਲਿੱਕ ਕਰੋ। ਇਸ ‘ਚ ਭਾਰਤ ਗੈਸ, ਇੰਡੇਨ ਗੈਸ ਅਤੇ ਐਚ.ਪੀ. ਗੈਸ ਦਾ ਨਾਮ ਦਿੱਤਾ ਗਿਆ ਹੈ |

ਗੈਸ ਪ੍ਰਦਾਤਾ ਕੰਪਨੀ ‘ਤੇ ਕਲਿੱਕ ਕਰਨ ਤੋਂ ਬਾਅਦ, ਆਪਣਾ ਰਜਿਸਟਰਡ ਮੋਬਾਈਲ ਨੰਬਰ ਜਾਂ ਐਲ.ਪੀ.ਜੀ. ਆਈ.ਡੀ. ਜਾਂ ਗਾਹਕ ਨੰਬਰ ਦਰਜ ਕਰੋ। ਫਿਰ Proceed ‘ਤੇ ਕਲਿੱਕ ਕਰੋ। ਫਿਰ ਤੁਹਾਡੇ ਸਾਹਮਣੇ ਉਪਭੋਗਤਾ ਦਾ ਨਾਮ, ਐਲ.ਪੀ.ਜੀ. ਆਈ.ਡੀ. ਅਤੇ ਏਜੰਸੀ ਦਾ ਨਾਮ ਆ ਜਾਵੇਗਾ। ਇਸ ਤੋਂ ਬਾਅਦ ਤੁਸੀਂ ਐਲ.ਪੀ.ਜੀ. ਸਿਲੰਡਰ ਦੀ ਕੀਮਤ ਵੇਖੋਗੇ।

ਹੁਣ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਜਾਂ ਯੂ. ਪੀ. ਆਈ. ਜ਼ਰੀਏ ਭੁਗਤਾਨ ਵਿਕਲਪ ਦੀ ਚੋਣ ਕਰੋ। ਯੂ. ਪੀ. ਆਈ. ਸਿਰਫ ਪੇ.ਟੀ.ਐਮ. ਐਪ ‘ਤੇ ਉਪਲਬਧ ਹੈ। ਭੁਗਤਾਨ ਕਰਨ ਤੋਂ ਪਹਿਲਾਂ ਤੁਹਾਨੂੰ FIRSTLPG ਐਂਟਰ ਕਰਨਾ ਪਵੇਗਾ। ਇਸ ਪ੍ਰੋਮੋਕੋਡ ‘ਤੇ ਗਾਹਕਾਂ ਨੂੰ 500 ਰੁਪਏ ਤੱਕ ਦੇ ਕੈਸ਼ਬੈਕ ਵੀ ਦਿੱਤੇ ਜਾ ਰਹੇ ਹਨ। ਇਸ ਤੋਂ ਬਾਅਦ ਭੁਗਤਾਨ ਕਰ ਦਿਓ। ਜੇ ਤੁਸੀਂ ਪ੍ਰੋਮੋ ਕੋਡ ਨਹੀਂ ਦਾਖਲ ਕਰਦੇ ਹੋ ਤਾਂ ਪੇਸ਼ਕਸ਼ ਦਾ ਲਾਭ ਉਪਲਬਧ ਨਹੀਂ ਹੋਏਗਾ। ਇਸ ਪੇ.ਟੀ.ਐਮ. ਆਫਰ ਦਾ ਲਾਭ ਉਦੋਂ ਹੀ ਮਿਲੇਗਾ ਜਦੋਂ ਘੱਟੋ-ਘੱਟ ਰਕਮ 500 ਰੁਪਏ ਹੋਵੇਗੀ। ਕੰਪਨੀ ਦੀ ਇਹ ਪੇਸ਼ਕਸ਼ ਸਿਰਫ 31 ਅਗਸਤ 2020 ਤੱਕ ਯੋਗ ਹੈ, ਇਸ ਲਈ ਤੁਸੀਂ ਪੇ.ਟੀ.ਐਮ. ਐਪ ਨਾਲ ਸਿਲੰਡਰ ਤੁਰੰਤ ਬੁੱਕ ਕਰ ਸਕਦੇ ਹੋ।

 

Leave a Reply

Your email address will not be published. Required fields are marked *