ਮਾਸਟਰ ਸਲੀਮ ਜੋੜਦਾ ਰਿਹਾ ਹੱਥ ਪਰ ਪੁਲਿਸ ਨੇ ਮੌਕੇ ਤੇ ਕੱਟਿਆ ਏਨੇ ਹਜ਼ਾਰ ਦਾ ਚਲਾਨ,ਦੇਖੋ ਵਾਇਰਲ ਵੀਡੀਓ

ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਭਾਵੇਂ ਸਰਕਾਰ ਲੋਕਾਂ ਨੂੰ ਜਾਗਰੂਕ ਕਰਨ ਦੇ ਸਮੇਂ-ਸਮੇਂ ਯਤਨ ਕਰ ਰਹੀਆਂ ਹਨ, ਜਿਸ ਤੋਂ ਬਾਅਦ ਹੁਣ ਪੁਲਸ ਨੇ ਵੀ ਆਪਣਾ ਸਖ਼ਤ ਰੁੱਖ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਫਗਵਾੜਾ ਸ਼ਹਿਰ ’ਚ ਪੁਲਸ ਨੇ  ਏ. ਐੱਸ. ਆਈ. ਭਾਰਤ ਭੂਸ਼ਣ ਦੀ ਅਗਵਾਈ ’ਚ ਸ਼ੂਗਰ ਮਿੱਲ ਚੌਕ ’ਚ ਕੀਤੀ ਨਾਕਾਬੰਦੀ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦਾ ਮਾਸਕ ਨਾ ਪਾਉਣ ’ਤੇ ਚਲਾਨ ਕੱਟ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਮਾਸਟਰ ਸਲੀਮ ਇਕ ਫੋਰਚੂਨਰ ਕਾਰ ’ਚ ਸਵਾਰ ਹੋ ਕੇ ਆਪਣੇ ਹੋਰ ਸਾਥੀਆਂ ਸਮੇਤ ਕਿਤੇ ਜਾ ਰਹੇ ਸਨ, ਜਿਸ ਦੌਰਾਨ ਉਨ੍ਹਾਂ ਨੇ ਮਾਸਕ ਨਹੀਂ ਪਹਿਨਿਆ ਸੀ। ਪੁਲਸ ਨੇ ਉਨ੍ਹਾਂ ਨੂੰ ਜਦੋਂ ਰੋਕਿਆ ਤਾਂ ਮਾਸਟਰ ਸਲੀਮ ਅਤੇ ਪੁਲਸ ਵਿਚਾਲੇ ਬਹਿਸ ਵੀ ਹੋਈ।

ਮਾਸਟਰ ਸਲੀਮ ਦੀ ਸੋਸ਼ਲ ਮੀਡੀਆ ’ਤੇ ਵਾਈਰਲ ਹੋ ਰਹੀ ਇਸ ਵੀਡਿਓ ’ਚ ਪੰਜਾਬੀ ਗਾਇਬ ਪੁਲਸ ਨੂੰ ਚਾਲਾਨ ਨਾ ਕੱਟਣ ਲਈ ਵੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪੁਲਸ ਵਲੋਂ ਆਪਣਾ ਵਤੀਰਾ ਸਖ਼ਤ ਹੀ ਰੱਖਿਆ ਗਿਆ ਅਤੇ ਉਨ੍ਹਾਂ ਦੀ ਕਿਸੇ ਦੀ ਇਕ ਨਹੀਂ ਸੁਣੀ ਅਤੇ ਮੌਕੇ ’ਤੇ ਚਲਾਨ ਕੱਟ ਦਿੱਤਾ। ਭੂਸ਼ਣ ਨੇ ਦੱਸਿਆ ਕਿ ਪੁਲਸ ਵੱਲੋਂ 1 ਹਜ਼ਾਰ ਰੁਪਏ ਦਾ ਨਕਦ ਚਲਾਨ ਕੱਟਿਆ ਗਿਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

Leave a Reply

Your email address will not be published. Required fields are marked *