ਏਅਰਟੈੱਲ ਦਾ ਸਿਮ ਵਰਤਣ ਵਾਲਿਆਂ ਵੱਡੀ ਖੁਸ਼ਖ਼ਬਰ-ਹੁਣ ਤੋਂ ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ,ਦੇਖੋ ਪੂਰੀ ਖ਼ਬਰ

ਜੇਕਰ ਤੁਹਾਨੂੰ ਸਮਾਰਟ ਫੋਨ ਦਾ ਇਸਤੇਮਾਲ ਕਰਦੇ ਸਮੇਂ ਜ਼ਿਆਦਾ ਇੰਟਰਨੈੱਟ ਦੀ ਜ਼ਰੂਰਤ ਹੈ ਤਾਂ ਤੁਸੀਂ ਬਾਜ਼ਾਰ ‘ਚ ਚਿਪਸ ਖਰੀਦ ਕੇ ਲਓ ਤੇ ਉਸ ਤੋਂ ਮੁਫਤ ਡਾਟੇ ਦਾ ਲਾਭ ਲੈ ਸਕਦੇ ਹੋ। ਇਹ ਸੁਣ ਕੇ ਤੁਹਾਨੂੰ ਸ਼ਾਇਦ ਥੋੜ੍ਹਾ ਅਜੀਬ ਲਗੇਗਾ ਪਰ ਵਾਕਈ ਟੈਲੀਕਾਮ ਕੰਪਨੀ Airtel ਆਪਣੇ ਯੂਜ਼ਰਜ਼ ਲਈ ਇਸੇ ਤਰ੍ਹਾਂ ਦਾ ਬੇਹੱਦ ਹੀ ਖ਼ਾਸ ਤੇ ਨਵਾਂ ਆਫਰ ਲੈ ਕੇ ਆਈ ਹੈ।

ਇਸ ਆਫਰ ਦੇ ਤਹਿਤ ਯੂਜ਼ਰਜ਼ L1Y’S, Kurkure, Uncle Chipps ਤੇ Doritos ਪੈਕਸ ਨਾਲ ਮੁਫਤ ਡਾਟੇ ਦੀ ਸਹੂਲਤ ਦਾ ਲਾਭ ਚੁੱਕ ਸਕਦੇ ਹੋ। ਇਸ ਆਫਰ ਨੂੰ Airtel ਤੇ PepsiCo India ‘ਚ ਹੋਈ ਹਿੱਸੇਦਾਰੀ ਦੇ ਤਹਿਤ ਪੇਸ਼ ਕੀਤਾ ਜਾ ਰਿਹਾ ਹੈ। ਇਹ ਆਫਰ ਇਕ ਸਤੰਬਰ ਤੋਂ ਯੂਜ਼ਰਜ਼ ਲਈ ਉਪਲਬਧ ਹੋ ਗਿਆ ਹੈ।


ਡਾਟਾ ਅੱਜ ਸਭ ਤੋਂ ਮਹੱਤਵਪੂਰਨ ਹੈ ਤੇ ਸਾਰੇ ਲੋਕ ਪਹਿਲਾਂ ਦੀ ਤੁਲਨਾ ‘ਚ ਵੱਧ ਸਮਾਂ ਘਰ ਦੇ ਅੰਦਰ ਹੀ ਬਿਤਾ ਰਹੇ ਹਨ। ਚਾਹੇ ਰਿਮੋਟ ਵਰਕਿੰਗ ਹੋਵੇ, Content streaming, gaming, e-learning or e-shopping, ਹਰ ਕੋਈ ਇਨ੍ਹਾਂ ਸਹੂਲਤਾਂ ਨਾਲ ਜੋੜਿਆਂ ਰਹਿਣਾ ਲਈ ਡੇਟਾ ‘ਤੇ ਨਿਰਭਰ ਹੈ। 30 ਜੂਨ 2020 ਨੂੰ ਸਮਾਪਤ ਹੋਈ ਤਿਮਾਹੀ ‘ਚ Airtel ਦੇ ਨੈੱਟਵਰਕ ‘ਤੇ ਪ੍ਰਤੀ ਉਪਯੋਗਕਰਤਾ ਔਸਤ ਮੋਬਾਈਲ ਡਾਟਾ ਦੀ ਖਪਤ ਵੱਧ ਕੇ 16.3GB ਹੋ ਗਈ, ਜੋ ਪਿਛਲੇ ਸਾਲ ਦੀ ਤੁਲਨਾ ‘ਚ 40 ਫੀਸਦੀ ਵੱਧ ਹੈ।

ਜਾਣੋ ਕੀ ਹੈ ਆਫਰ – Airtel ਤੇ PepsiCo India ਦੀ ਹਿੱਸੇਦਾਰੀ ਦੇ ਤਹਿਤ ਪੇਸ਼ ਕੀਤੇ ਗਏ ਇਸ ਆਫਰ ‘ਚ ਯੂਜ਼ਰਜ਼ ਨੂੰ L1Y’S, Kurkure, Uncle Chipps ਤੇ Doritos ਖਰੀਦਣ ‘ਤੇ 2ਜੀਬੀ ਤਕ ਦਾ ਮੁਫਤ ਡਾਟਾ ਮਿਲੇਗਾ। ਇਸ ‘ਚ ਜੇਕਰ ਤੁਸੀਂ ਚਿਪਸ ਜਾਂ ਕੁਰਕੁਰੇ ਲਈ 10 ਰੁਪਏ ਵਾਲਾ ਪੈਕੇਟ ਖਰੀਦਦੇ ਹੋ ਤਾਂ ਤੁਹਾਨੂੰ 1GB 4G ਡਾਟਾ ਮਿਲੇਗਾ। ਜਦ ਕਿ 20 ਰੁਪਏ ਵਾਲੇ ਪੈਕੇਟ ਤੋਂ 2ਜੀਬੀ 4ਜੀ ਡਾਟਾ ਉਪਲਬਧ ਕਰਵਾਇਆ ਜਾ ਰਿਹਾ ਹੈ ਪਰ ਧਿਆਨ ਰੱਖੋਂ ਕਿ ਇਸ ਆਫਰ ਦਾ ਲਾਭ ਇਕ ਮੋਬਾਈਲ ਨੰਬਰ ‘ਤੇ ਹੀ ਚੁੱਕਿਆ ਜਾ ਸਕਦਾ ਹੈ। ਆਫਰ ਦੀ ਵੈਲੀਡਿਟੀ 31 ਜਨਵਰੀ 2021 ਤਕ ਹੈ।

ਇਸ ਤਰ੍ਹਾਂ ਚੁੱਕ ਸਕਦੇ ਹੋ ਲਾਭ – ਜੇਕਰ ਤੁਸੀਂ Airtel ਤੇ PepsiCo India ਦੁਆਰਾ ਪੇਸ਼ ਕੀਤੇ ਗਏ ਆਫਰ ਦਾ ਲਾਭ ਲੈਣਾ ਚਹੁੰਦੇ ਹੋ ਤਾਂ ਇਸ ਲਈ ਤੁਹਾਨੂੰ LAY’S, Kurkure, Uncle Chipps ਤੇ Doritos ਦੇ ਪੈਕੇਟ ‘ਚ ਇਕ ਵਾਊਚਰ ਮਿਲੇਗਾ। ਇਸ ਤੋਂ ਬਾਅਦ Airtel Thanks app ਓਪਨ ਕਰਨ ‘ਤੇ ਤੁਹਾਨੂੰ ਉੱਥੇ ਇਸ ਵਾਊਚਰ ‘ਚ ਦਿੱਤੇ ਗਏ ਕੋਡ ਨੂੰ ‘My Coupons’ ‘ਚ ਭਰਨਾ ਹੈ। ਇਸ ਪ੍ਰੋਸੈਸ ਦੇ ਪੂਰਾ ਹੁੰਦੇ ਹੀ ਤੁਸੀਂ ਮੁਫਤ ਡਾਟੇ ਦਾ ਲਾਭ ਚੁੱਕ ਸਕਦੇ ਹੋ।

Leave a Reply

Your email address will not be published. Required fields are marked *