ਪੰਜਾਬ ਵਿੱਚ ਵਾਹਨ ਖਰੀਦਣ ਤੇ ਵੇਚਣ ਵਾਲਿਆਂ ਨੂੰ ਲੱਗੀ ਮੌਜ, ਹੁਣ ਨਹੀਂ ਦੇਣੇ ਪੈਣਗੇ ਇਹ ਵਾਧੂ ਖਰਚੇ

ਜੇਕਰ ਤੁਸੀਂ ਦੀਵਾਲੀ ਤੇ ਕੋਈ ਨਵਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਪੰਜਾਬ ਸਰਕਾਰ ਵੱਲੋਂ ਵਾਹਨ ਖਰੀਦਣ ਅਤੇ ਵੇਚਣ ਵਾਲਿਆਂ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਟ੍ਰਾਂਸਪੋਰਟ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸਦੇ ਅਨੁਸਾਰ ਹੁਣ ਜੇਕਰ ਕੋਈ ਵੀ ਵਿਅਕਤੀ ਵਾਹਨ ਖਰੀਦਦਾ ਜਾਂ ਵੇਚਦਾ ਤਾਂ ਉਸਨੂੰ NOC ਦੀ ਜਰੂਰਤ ਨਹੀਂ ਪਵੇਗੀ।

ਹਾਲਾਂਕਿ ਇਹ ਨਿਯਮ ਪੰਜਾਬ ਦੇ ਅੰਦਰ ਅੰਦਰ ਹੀ ਵਾਹਨ ਖਰੀਦਣ ਅਤੇ ਵੇਚਣ ਤੇ ਲਾਗੂ ਹੋਵੇਗਾ। ਹੁਣ ਤੱਕ ਕਿਸੇ ਹੋਰ ਜਿਲ੍ਹੇ ਤੋਂ ਕੋਈ ਵਾਹਨ ਖਰੀਦਣ ਤੇ ਆਪਣੇ ਜਿਲ੍ਹੇ ਵਿੱਚ ਆਕੇ ਵਾਹਨ ਨੂੰ ਆਪਣੇ ਨਾਮ ਟਰਾਂਸਫਰ ਕਰਵਾਉਣ ਲਈ NOC ਲੈਣੀ ਪੈਂਦੀ ਸੀ। ਹਾਲਾਂਕਿ ਇਸ ਦੀ ਕੋਈ ਸਰਕਾਰੀ ਫੀਸ ਨਹੀਂ ਸੀ ਪਰ ਫਿਰ ਵੀ ਲੋਕਾਂ ਨੂੰ ਖੱਜਲ ਹੋਣਾ ਪੈਂਦਾ ਸੀ ਅਤੇ ਵਾਧੂ ਖਰਚਾ ਵੀ ਹੁੰਦਾ ਸੀ।

ਪਰ ਹੁਣ ਟ੍ਰਾਂਸਪੋਰਟ ਵਿਭਾਗ ਨੇ ਲੋਕਾਂ ਨੂੰ ਰਾਹਤ ਦਿੰਦਿਆਂ ਇਸ ਨਿਯਮ ਨੂੰ ਬਦਲ ਦਿੱਤਾ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਨਿਯਮ ਸਿਰਫ ਨਿੱਜੀ ਵਾਹਨਾਂ ਤੇ ਲਾਗੂ ਕੀਤਾ ਗਿਆ ਹੈ ਜਦਕਿ ਟਰਾਂਸਪੋਰਟ ਵਾਹਨ ਇਸ ਦੇ ਦਾਇਰੇ ਤੋਂ ਬਾਹਰ ਹਨ। ਟਰਾਂਸਪੋਰਟ ਵਾਹਨਾਂ ਲਈ NOC ਦੀ ਸ਼ਰਤ ਪਹਿਲਾਂ ਵਾਂਗ ਹੀ ਲਾਗੂ ਰਹੇਗੀ ਅਤੇ ਗੈਰ ਟਰਾਂਸਪੋਰਟ ਵਾਹਨਾਂ ਲਈ ਇਸ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

ਹਾਲਾਂਕਿ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਕਿਸੇ ਵੀ ਸੂਬੇ ਤੋਂ ਵਾਹਨ ਖਰੀਦਦੇ ਹੋ ਤਾਂ ਇਹ ਸ਼ਰਤ ਉਸੇ ਤਰਾਂ ਲਾਗੂ ਰਹੇਗੀ ਅਤੇ NOC ਤੋਂ ਬਿਨਾਂ ਗੱਡੀ ਤੁਹਾਡੇ ਨਾਮ ਨਹੀਂ ਹੋਵੇਗੀ। ਪੂਰੀ ਖ਼ਬਰ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *