ਕੇਂਦਰ ਸਰਕਾਰ ਨੇ ਪੰਜਾਬ ਚ’ ਇਸ ਕੰਮ ਲਈ ਦਿੱਤੀ ਵੱਡੀ ਮਨਜ਼ੂਰੀ-ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਨੇ ਪੰਜਾਬ ਵਿੱਚ 1000 ਕਿਲੋਮੀਟਰ ਲੰਬਾਈ ਵਾਲੇ 18 ਸੜਕੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ’ਚੋਂ 8 ਫਿਰੋਜ਼ਪੁਰ ਤੇ ਬਠਿੰਡਾ ਸੰਸਦੀ ਹਲਕਿਆਂ ਨਾਲ ਸਬੰਧਤ ਹਨ। ਸੜਕੀ ਪ੍ਰਾਜੈਕਟਾਂ ਲਈ ਵਿਸਥਾਰਤ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰਾਜੈਕਟਾਂ ’ਤੇ ਸਾਲ ਦੇ ਅੰਦਰ ਅੰਦਰ ਕੰਮ ਸ਼ੁਰੂ ਹੋਣ ਦੀ ਉਮੀਦ ਹੈ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵੀਆਂ ਸੜਕਾਂ ਦੀ ਉਸਾਰੀ ਲਈ ਤਜਵੀਜ਼ਾਂ ’ਚੋਂ ਬਹੁ ਗਿਣਤੀ ਪਿਛਲੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੇਲੇ ਭੇਜੀਆਂ ਗਈਆਂ ਸਨ ਪਰ ਹੁਣ ਤੱਕ ਲਟਕ ਰਹੀਆਂ ਸਨ। ਕਾਂਗਰਸ ਨੇ ਇਨ੍ਹਾਂ ਪ੍ਰਾਜੈਕਟਾਂ ’ਚ ਦਿਲਚਸਪੀ ਨਹੀਂ ਵਿਖਾਈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਤਿਨ ਗਡਕਰੀ ਨਾਲ ਮੀਟਿੰਗ ਕਰਕੇ ਇਹ ਪ੍ਰਾਜੈਕਟ ਪਾਸ ਕਰਨ ਦੀ ਬੇਨਤੀ ਕੀਤੀ ਸੀ।

ਮਨਜ਼ੂਰੀ ਵਾਲੇ ਨਵੇਂ ਪ੍ਰਾਜੈਕਟਾਂ ’ਚ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦਾ ਹਿੱਸਾ, ਪਾਤੜਾਂ-ਨਕੋਦਰ, ਨਕੋਦਰ-ਗੁਰਦਾਸਪੁਰ ਅਤੇ ਨਕੋਦਰ-ਅੰਮ੍ਰਿਤਸਰ ਵਾਲੇ ਹਿੱਸੇ ਸ਼ਾਮਲ ਹਨ। ਬਠਿੰਡਾ ਤੇ ਫਿਰੋਜ਼ਪੁਰ ਸੰਸਦੀ ਹਲਕਿਆਂ ਨਾਲ ਸਬੰਧਤ ਪ੍ਰਾਜੈਕਟਾਂ ਵਿੱਚ ਮਲੋਟ-ਡੱਬਵਾਲੀ, ਸੁਨਾਮ-ਭੈਣੀ ਬਾਘਾ, ਭੈਣੀ ਬਾਘਾ-ਕੋਟਸ਼ਮੀਰ, ਝੋਕੇ ਹਰੀਹਰ-ਬੂੜਾਗੁੱਜਰ, ਰੁਪਾਣਾ-ਮਲੌਟ-ਡੱਬਵਾਲੀ, ਬੋਹਰ-ਫਾਜ਼ਿਲਕਾ, ਜੋਧਪੁਰ ਰੋਮਾਣਾ-ਡੱਬਵਾਲੀ ਤੇ ਮਲੋਟ-ਸਾਧੂਵਾਲੀ ਸੜਕਾਂ ਸ਼ਾਮਲ ਹਨ।

ਹਰਸਿਮਰਤ ਬਾਦਲ ਨੇ ਕਿਹਾ ਕਿ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਨਾਲ ਸਬੰਧਤ ਪ੍ਰਾਜੈਕਟਾਂ ਵਿਚ ਅੰਮ੍ਰਿਤਸਰ-ਘੁਮਾਣ, ਘੁਮਾਣ-ਟਾਂਡਾ, ਅੰਮ੍ਰਿਤਸਰ-ਰਾਮਦਾਸ, ਹੁਸ਼ਿਆਰਪੁਰ-ਊਨਾ, ਹੁਸ਼ਿਆਰਪੁਰ-ਫਗਵਾੜਾ, ਸੁਨਾਮ-ਮੂਨਕ ਮੰਡੀ, ਮੂਨਕ ਮੰਡੀ-ਉਕਲਾਣਾ ਤੇ ਟਾਂਡਾ-ਹੁਸ਼ਿਆਰਪੁਰ ਸੜਕ ਪ੍ਰਾਜੈਕਟ ਸ਼ਾਮਲ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ | news source: abpsanjha

Leave a Reply

Your email address will not be published. Required fields are marked *