ਹੁਣੇ ਹੁਣੇ ਸਕੂਲੀ ਫੀਸਾਂ ਬਾਰੇ ਮਾਪਿਆਂ ਲਈ ਆਈ ਵੱਡੀ ਰਾਹਤ ਦੀ ਖ਼ਬਰ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾ ਕੇ ਰੱਖੀ ਹੋਈ ਹੈ ਇਸ ਨਾਲ ਲੋਕਾਂ ਦੇ ਕੰਮ ਕਾਜ ਬੰਦ ਪਏ ਹੋਏ ਹਨ। ਬੱਚਿਆਂ ਦੇ ਸਕੂਲ ਬੰਦ ਪਏ ਹੋਏ ਹਨ ਪਰ ਬੱਚਿਆਂ ਨੂੰ ਆਨਲਾਈਨ ਪੜਾਈ ਕਰਾਈ ਜਾ ਰਹੀ ਹੈ ਤਾਂ ਜੋ ਬੱਚਿਆਂ ਦੀ ਪੜਾਈ ਖਰਾਬ ਨਾ ਹੋ ਸਕੇ। ਇਸ ਆਨਲਾਈਨ ਪੜਾਈ ਕਰਾਉਣ ਦੇ ਬਦਲੇ ਸਕੂਲਾਂ ਵਲੋਂ ਫੀਸਾਂ ਲਈਆਂ ਜਾ ਰਹੀਆਂ ਹਨ। ਹੁਣ ਸਕੂਲਾਂ ਵਲੋਂ ਫੀਸਾਂ ਲੈਣ ਦੇ ਸਿਲਸਿਲੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ |

ਕੋਰੋਨਾ ਕਾਲ ‘ਚ ਵੀ ਸਾਧਾਰਨ ਫੀਸ ਦੇ ਨਾਲ ਹੋਸਟਲ ਤੇ ਟਰਾਂਸਪੋਰਟ ਲਈ ਚਾਰਜ ਦੀ ਮੰਗ ਕਰ ਰਹੇ ਵਿੱਦਿਅਕ ਅਦਾਰਿਆਂ ਨੂੰ ਸੁਚੇਤ ਕੀਤਾ ਗਿਆ ਹੈ। ਆਲ ਇੰਡੀਆ ਤਕਨੀਕੀ ਸਿੱਖਿਆ ਕੌਂਸਲ (ਏਆਈਸੀਟੀਈ) ਨੇ ਵਿਦਿਆਰਥੀਆਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ। ਇਸ ਤਹਿਤ ਅਦਾਰੇ ਹੁਣ ਵਿਦਿਆਰਥੀਆਂ ‘ਤੇ ਪਹਿਲਾਂ ਦੀ ਤਰ੍ਹਾਂ ਫੀਸ ਜਮ੍ਹਾਂ ਕਰਨ ਦਾ ਦਬਾਅ ਨਹੀਂ ਬਣਾ ਸਕਣਗੇ।

ਬਲਕਿ ਉਹ ਵਿਦਿਆਰਥੀਆਂ ਤੋਂ ਓਨੀ ਹੀ ਫੀਸ ਲੈ ਸਕਣਗੇ, ਜਿਸ ਦੀ ਸਹੂੁਲਤ ਉਨ੍ਹਾਂ ਨੂੰ ਕੋਰੋਨਾ ਸੰਕਟ ‘ਚ ਦਿੱਤੀ ਗਈ ਹੈ। ਮਤਲਬ ਹੋਸਟਲ ਤੇ ਟਰਾਂਸਪੋਰਟ ਫੀਸ ਆਦਿ ਨਹੀਂ ਲੈ ਸਕਣਗੇ।ਏਆਈਸੀਟੀਈ ਨੇ ਇਸ ਨੂੰ ਲੈ ਕੇ ਆਪਣੇ ਨਾਲ ਜੁੜੇ ਸਾਰੇ ਅਦਾਰਿਆਂ ਨੂੰ ਇਕ ਸਖਤ ਨਿਰਦੇਸ਼ ਜਾਰੀ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਜਿਹੜੇ ਅਦਾਰੇ ਇਸ ਤਰ੍ਹਾਂ ਨਹੀਂ ਕਰਨਗੇ, ਜਾਂ ਉਨ੍ਹਾਂ ਖਿਲਾਫ਼ ਇਸ ਨਾਲ ਜੁੜੀ ਕੋਈ ਸ਼ਿ – ਕਾ- ਇ- ਤ ਮਿਲਦੀ ਹੈ, ਤਾਂ ਖਿ -ਲਾ -ਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਏਆਈਸੀਟੀਈ ਦੇ ਮੈਂਬਰ ਸਕੱਤਰ ਪ੍ਰੋਫੈਸਰ ਰਾਜੀਵ ਕੁਮਾਰ ਨੇ ਅਦਾਰਿਆਂ ਨੂੰ ਦਿੱਤੇ ਨਿਰਦੇਸ਼ ‘ਚ ਇਹ ਵੀ ਕਿਹਾ ਕਿ ਆਉਣ ਵਾਲੇ ਸਮੈਸਟਰ ਦੌਰਾਨ ਵੀ ਵਿਦਿਆਰਥੀਆਂ ਤੇ ਪਰਿਵਾਰਕ ਮੈਂਬਰਾਂ ‘ਤੇ ਫੀਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜ਼ਬਰਦਸਤੀ ਦਬਾਅ ਵੀ ਨਾ ਬਣਾਉਣ। ਏਆਈਸੀਟੀਈ ਨੇ ਅਦਾਰਿਆਂ ਨੂੰ ਕਿਹਾ ਕਿ ਉਹ ਇਸ ਦੌਰਾਨ ਵਿਦਿਆਰਥੀਆਂ ਤੋਂ ਫੀਸ ਦੇ ਨਾਲ ਮੈਸ ਤੇ ਟਰਾਂਸਪੋਰਟ ਦੀ ਮੈਂਟੀਨੈਂਸ ਨੂੰ ਲੈ ਕੇ ਕੁਝ ਚਾਰਜ ਲੈ ਸਕਦੇ ਹਨ। ਹਾਲਾਂਕਿ ਇਸ ਲਈ ਵਿਦਿਆਰਥੀਆਂ ਤੇ ਮਾਪਿਆਂ ਨਾਲ ਪਹਿਲਾਂ ਗੱਲ ਕਰਨੀ ਪਵੇਗੀ।


ਏਆਈਸੀਟੀਈ ਨੇ ਇਹ ਸਖਤੀ ਅਦਾਰਿਆਂ ਦੀ ਉਸ ਮਨਮਾਨੀ ਤੋਂ ਬਾਅਦ ਦਿਖਾਈ ਹੈ, ਜਿਸ ‘ਚ ਵਿਦਿਆਰਥੀਆਂ ਤੋਂ ਪਹਿਲੇ ਸਮੈਸਟਰ ਦੇ ਬਰਾਬਰ ਹੀ ਫੀਸ ਮੰਗੀ ਜਾ ਰਹੀ ਹੈ ਜਿਸ ‘ਚ ਹੋਸਟਲ ਤੇ ਟਰਾਂਸਪੋਰਟ ਫੀਸ ਵੀ ਸ਼ਾਮਲ ਹੈ। ਪੂਰੇ ਦੇਸ਼ ਦੇ ਅਦਾਰਿਆਂ ਖ਼ਿ -ਲਾ ਫ਼ ਇਸ ਤਰ੍ਹਾਂ ਦੀਆਂ ਸ਼ਿ -ਕਾ- ਇ- ਤਾਂ ਦੇ ਸਾਹਮਣੇ ਆਉਣ ਤੋਂ ਬਾਅਦ ਏਆਈਸੀਟੀਈ ਨੇ ਇਹ ਸਖਤ ਨਿਰਦੇਸ਼ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਏਆਈਸੀਟੀਈ ਕੋਰੋਨਾ ਸੰਕਟ ਕਾਲ ਦੇ ਸ਼ੁਰੂਆਤੀ ਮਹੀਨਿਆਂ ‘ਚ ਵੀ ਅਦਾਰਿਆਂ ਨੂੰ ਵਿਦਿਆਰਥੀਆਂ ‘ਤੇ ਫੀਸ ਨੂੰ ਲੈ ਕੇ ਹਮਦਰਦੀ ਨਾਲ ਵਿਚਾਰ ਕਰਨ ਲਈ ਕਿਹਾ ਸੀ। ਨਾਲ ਹੀ ਜ਼ ਬ ਰ -ਦ- ਸ- ਤੀ ਦਬਾਅ ਨਾ ਬਣਾਉਣ ਦਾ ਸੁਝਾਅ ਦਿੱਤਾ ਸੀ।

Leave a Reply

Your email address will not be published. Required fields are marked *