ਪੰਜਾਬ ਚ’ ਅੱਜ ਤੋਂ ਸਖ਼ਤ ਨਿਯਮ ਹੋਏ ਲਾਗੂ, ਹੋ ਜਾਓ ਸਾਵਧਾਨ ਨਹੀਂ ਤਾਂ ਪਛਤਾਓਗੇ-ਦੇਖੋ ਪੂਰੀ ਖ਼ਬਰ

ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਅੱਜ ਸਖਤ ਫੈਸਲੇ ਲਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਬੈਠਕ ਦੌਰਾਨ ਸਖਤੀ ਦੇ ਹੁਕਮ ਜਾਰੀ ਕੀਤੇ ਹਨ।1. ਇਸ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ 31 ਮਾਰਚ ਤੱਕ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ। ਮੈਡੀਕਲ ਕਾਲਜਾਂ ਨੂੰ ਛੋਟ ਰਹੇਗੀ।

2. ਸਿਨੇਮਾ ਹਾਲ ‘ਚ ਦਰਸ਼ਕਾਂ ਦੀ ਬੈਠਣ ਸਮਰਥਾ 50 ਫ਼ੀਸਦੀ ਤੱਕ ਸੀਮਤ ਕੀਤੀ ਗਈ ਹੈ।

3. ਮਾਲਾਂ ਵਿੱਚ 100 ਵਿਅਕਤੀ ਦੀ ਸਮਰਥਾ ਰੱਖੀ ਗਈ ਹੈ।

4. ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕਰਫ਼ਿਊ ਹੋਵੇਗਾ।

5. ਸਮਾਜਿਕ ਇਕੱਠ ਕਰਨ ‘ਤੇ ਪਾਬੰਦੀ ਲਗਾਈ ਗਈ ਹੈ।

6. ਅੰਤਿਮ ਸਸਕਾਰ ਕਰਨ ਦੌਰਾਨ 20 ਵਿਅਕਤੀ ਹੀ ਇਕੱਠੇ ਹੋਣਗੇ।

7. ਵਿਆਹ ਸਮਾਗਮ ਵਿੱਚ ਵੀ 20 ਤੋਂ ਵਧੇਰੇ ਵਿਅਕਤੀ ਹਿੱਸਾ ਨਹੀਂ ਲੈ ਸਕਦੇ।

8. ਮਾਈਕਰੋ ਕੰਟੇਨਮੈਂਟ ਜੋਨ ਨੀਤੀ ਸਾਰੇ ਜ਼ਿਲ੍ਹਿਆਂ ਵਿਚ ਲਾਗੂ ਹੋਵੇਗੀ।

9. ਕੋਰੋਨਾ ਜਾਂਚ ਦੀ ਪ੍ਰੀਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ।

10. ਉੱਚ ਪੱਧਰੀ ਹਸਪਤਾਲਾਂ ਨੂੰ ਕੋਵਿਡ ਬੈੱਡ ਮੁੜ ਬਹਾਲ ਕਰਨ ਲਈ ਕਿਹਾ ਗਿਆ ਹੈ।

11. ਕੈਪਟਨ ਅਗਲੇ 2 ਹਫਤਿਆਂ ਤਕ ਕੋਈ ਐਕਟੀਵਿਟੀ ਨਹੀਂ ਕਰਨਗੇ।

Leave a Reply

Your email address will not be published.