ਗੈਸ ਸਿਲੰਡਰ ਖਰੀਦਣ ਵਾਲੇ ਗਾਹਕਾਂ ਲਈ ਆਈ ਬਹੁਤ ਚੰਗੀ ਖਬਰ-ਹੁਣ ਤੋਂ……

ਸਰਕਾਰੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਦੇ ਨਿੱਜੀਕਰਨ ਤੋਂ ਬਾਅਦ ਵੀ ਉਸ ਦੇ LPG ਸਿਲੰਡਰ ‘ਤੇ ਗਾਹਕਾਂ ਨੂੰ ਪਹਿਲਾਂ ਦੀ ਤਰ੍ਹਾਂ ਸਬਸਿਡੀ ਮਿਲਦੀ ਰਹੇਗੀ। ਸਰਕਾਰ ਨੇ ਕੰਪਨੀ ਦੇ ਸੰਭਾਵੀ ਖਰੀਦਦਾਰਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਕੰਪਨੀ ਦਾ ਪ੍ਰਬੰਧਨ ਬੇਸ਼ਕ ਬਦਲ ਜਾਵੇ ਪਰ ਉਸ ਦੀ ਵਰਤਮਾਨ ਵਿਵਸਥਾ ‘ਚ ਕੋਈ ਬਦਲਾਅ ਨਹੀਂ ਹੋਵੇਗਾ।


ਸੂਤਰਾਂ ਦਾ ਕਹਿਣਾ ਸੀ ਕਿ ਕਈ ਸੰਭਾਵੀ ਬੋਲੀਕਾਰਾਂ ਨੇ ਇਸ ਬਾਰੇ ਸਰਕਾਰ ਨੂੰ ਪੁੱਛਿਆ ਸੀ ਕਿ ਕੀ ਕੰਪਨੀ ਦੇ ਨਿੱਜੀਕਰਨ ਤੋਂ ਬਾਅਦ ਨਵੇਂ ਪ੍ਰਬੰਧਨ ਲਈ ਵੀ LPG ਸਬਸਿਡੀ ਪਹਿਲਾਂ ਵਾਂਗ ਜਾਰੀ ਰੱਖਣੀ ਪਵੇਗੀ। ਕਾਬਿਲੇਗ਼ੌਰ ਹੈ ਕਿ ਰਿਲਾਇੰਸ ਜਾਂ ਨਿਆਰਾ ਐਨਰਜੀ ਵਰਗੀਆਂ ਨਿੱਜੀ ਕੰਪਨੀਆਂ ਨੂੰ ਕੁਕਿੰਗ ਗੈਸ ‘ਤੇ ਸਰਕਾਰ ਵੱਲੋਂ ਕੋਈ ਸਬਸਿਡੀ ਨਹੀਂ ਦਿੱਤੀ ਜਾਂਦੀ ਹੈ।

ਸਰਕਾਰ ਚਾਹੁੰਦੀ ਹੈ ਕਿ BPCL ਦੇ 8 ਕਰੋੜ ਗਾਹਕਾਂ ਨੂੰ ਨਿੱਜੀਕਰਨ ਤੋਂ ਬਾਅਦ ਵੀ ਸਬਸਿਡੀ ਮਿਲਦੀ ਰਹੇ। ਅਜਿਹੀ ਸਬਸਿਡੀ ਪਹਿਲਾਂ ਕੰਪਨੀ ਨੂੰ ਚੁਕਾਉਣੀ ਪੈਂਦੀ ਹੈ, ਇਸ ਲਈ ਬੀਪੀਸੀਐੱਲ ਲਈ ਬੋਲੀ ਲਗਾਉਣ ਵਾਲੇ ਮਾਪਦੰਡਾਂ ਨੂੰ ਮੁੜ ਤਿਆਰ ਕਰਨਾ ਪਵੇਗਾ। ਸਰਕਾਰ ਨੇ ਵਿੱਤੀ ਵਰ੍ਹੇ 2020-21 ਲਈ ਪੈਟਰੋਲੀਅਮ ਸਬਸਿਡੀ ਦੇ ਰੂਪ ‘ਚ 40,915 ਕਰੋੜ ਰੁਪਏ ਅਲਾਟ ਕੀਤੇ ਹਨ, ਜਿਹੜੇ ਪਿਛਲੇ ਵਿੱਤੀ ਵਰ੍ਹੇਲ ਈ ਅਲਾਟ 38,569 ਕਰੋੜ ਰੁਪਏ ਤੋਂ 6 ਫ਼ੀਸਦੀ ਜ਼ਿਆਦਾ ਹੈ।

ਐੱਲਪੀਜੀ ਸਬਸਿਡੀ ਦੀ ਅਲਾਟਮੈਂਟ ਮੌਜੂਦਾ ਵਿੱਤੀ ਵਰ੍ਹੇ ਲਈ 37,256.21 ਕਰੋੜ ਰੁਪਏ ਕਰ ਦਿੱਤਾ ਗਿਆ ਹੈ, ਪਰ ਹੁਣ ਤਕ ਪਹਿਲੀ ਤਿਮਾਹੀ ‘ਚ, ਸਰਕਾਰ ਨੇ ਸਬਸਿਡੀ ਮੱਦਾਂ ‘ਚੋਂ ਲਗਪਗ 1900 ਕਰੋੜ ਕੱਢਣੇ ਸਨ।

ਕੰਪਨੀਆਂ ਦੀ ਚਿੰਤਾ ਇਹ ਹੈ ਕਿ ਸਰਕਾਰ ਵੱਲੋਂ ਸਬਸਿਡੀ ਪੂਰਤੀ ‘ਚ ਦੇਰ ਹੁੰਦੀ ਹੈ ਜਿਸ ਦੀ ਵਜ੍ਹਾ ਨਾਲ ਵਿੱਤੀ ਵਰ੍ਹੇ ‘ਚ ਬਦਲਾਅ ਹੋ ਚੁੱਕਾ ਹੈ। ਵਿੱਤੀ ਵਰ੍ਹੇ-20 ‘ਚ ਈਧਨ ਨਿਰਮਾਤਾ ਕੰਪਨੀਆਂ ਪੰਜ ਮਹੀਨੇ ਦੀ ਐੱਲਪੀਜੀ ਸਬਸਿਡੀ ਦਾ ਭੁਗਤਾਨ ਕੀਤਾ ਗਿਆ ਹੈ।

Leave a Reply

Your email address will not be published. Required fields are marked *