ਏਅਰਟੈੱਲ ਦੇ ਗਾਹਕਾਂ ਲਈ ਆਈ ਖੁਸ਼ਖ਼ਬਰੀ: ਹੁਣ ਤੋਂ ਸਭ ਨੂੰ ਮਿਲੇਗਾ ਅਨਲਿਮਟਿਡ ਡਾਟਾ-ਦੇਖੋ ਪੂਰੀ ਖ਼ਬਰ

ਏਅਰਟੈੱਲ ਦੁਆਰਾ ਆਪਣੇ ਸਾਰੇ ਮੌਜੂਦਾ ਬ੍ਰਾਡਬੈਂਡ ਗਾਹਕਾਂ ਲਈ ਡਾਟਾ ਬੈਨੀਫਿਟ ਰਿਵਾਇਜ਼ ਕੀਤੇ ਜਾਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਏਅਰਟੈੱਲ ਦੇ ਬ੍ਰਾਡਬੈਂਡ ਪਲਾਨ- ਬੇਸਿਕ, ਐਂਟਰਟੇਨਮੈਂਟ, ਪ੍ਰੀਮੀਅਮ ਅਤੇ ਵੀ.ਆਈ.ਪੀ. ਇਕ ਫਿਕਸਡ ਡਾਟਾ ਕੈਪਿੰਗ ਨਾਲ ਆਉਂਦੇ ਸਨ।

ਹੁਣ ਇਕ ਤਾਜ਼ਾ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੰਪਨੀ ਸਾਰੇ ਮੌਜੂਦਾ ਬ੍ਰਾਡਬੈਂਡ ਗਾਹਕਾਂ ਲਈ ਅਨਲਿਮਟਿਡ ਡਾਟਾ ਆਫਰ ਕਰ ਰਹੀ ਹੈ। ਇਸ ਤੋਂ ਪਹਿਲਾਂ ਹਾਲ ਹੀ ’ਚ ਜਿਓ ਫਾਈਬਰ ਨੇ ਆਪਣੇ ਪੋਰਟਫੋਲੀਓ ’ਚ ਬਦਲਾਅ ਕਰਦੇ ਹੋਏ 399 ਰੁਪਏ ਦੇ ਸ਼ੁਰੂਆਤੀ ਪਲਾਨ ਨਾਲ ਅਨਲਿਮਟਿਡ ਡਾਟਾ ਆਫਰ ਕੀਤਾ ਸੀ।

ਜਿਓ ਦਾ ਦਾਅਵਾ ਹੈ ਕਿ ਉਸ ਦੇ ਰੀਚਾਰਜ ਪੈਕ ’ਚ ਜਿਓ ਫਾਈਬਰ ਗਾਹਕਾਂ ਨੂੰ ਅਨਲਿਮਟਿਡ ਡਾਟਾ ਮਿਲਦਾ ਹੈ ਪਰ ਇਸ ਦੀ ਕੈਪਿੰਗ 3300 ਜੀ.ਬੀ. ਹੈ। ਉਥੇ ਹੀ ਏਅਰਟੈੱਲ ਦੇ ਪਲਾਨ ਵੀ ਇਸੇ ਕੈਪਿੰਗ ਨਾਲ ਆਉਣ ਦੀ ਉਮੀਦ ਹੈ |OnlyTech ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਏਅਰਟੈੱਲ ਨੇ ਸਾਰੇ ਮੌਜੂਦਾ ਬ੍ਰਾਡਬੈਂਡ ਗਾਹਕਾਂ ਲਈ ਕਨਵਰਜ਼ਨ ਪ੍ਰੋਸੈਸ ਸ਼ੁਰੂ ਕਰ ਦਿੱਤਾ ਹੈ।

ਇਨ੍ਹਾਂ ’ਚ ਬੇਸਿਕ, ਐਂਟਰਟੇਨਮੈਂਟ, ਪ੍ਰੀਮੀਅਮ ਅਤੇ ਵੀ.ਆਈ.ਪੀ. ਸਬਸਕ੍ਰਾਈਬਰ ਸ਼ਾਮਲ ਹਨ। ਏਅਰਟੈੱਲ ਦੀ ਵੈੱਬਸਾਈਟ ਅਤੇ ਮਾਈ ਏਅਰਟੈੱਲ ਐਪ ’ਤੇ ਅਜੇ ਬਦਲਾਅ ਨਹੀਂ ਕੀਤੇ ਗਏ।ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਡਾਟਾ ਬੈਨੀਫਿਟ ’ਚ ਇਹ ਅਪਗ੍ਰੇਡ ਸਿਰਫ ਮੌਜੂਦਾ ਗਾਹਕਾਂ ਲਈ ਹੀ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਹ ਕਦਮ ਆਪਣੇ ਗਾਹਕਾਂ ਨੂੰ ਮਾਈਗ੍ਰੇਟ ਹੋਣ ਤੋਂ ਰੋਕਣ ਲਈ ਚੁੱਕਿਆ ਹੈ।

ਜਿਓ ਫਾਈਬਰ ਨੇ ਇਸੇ ਹਫ਼ਤੇ ਆਪਣੇ ਪੋਰਟਫੋਲੀਓ ’ਚ ਬਦਲਾਅ ਕੀਤਾ ਹੈ। ਏਅਰਟੈੱਲ ਨੇ ਆਪਣੀ ਵੈੱਬਸਾਈਟ ਤੋਂ 299 ਰੁਪਏ ਵਾਲਾ ਅਨਲਿਮਟਿਡ ਡਾਟਾ ਐਡ-ਆਨ ਪੈਕ ਹਟਾ ਦਿੱਤਾ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਕੰਪਨੀ ਨਵੇਂ ਐਲਾਨ ਦੀ ਤਿਆਰੀ ’ਚ ਹੈ। ਇਸ ਤੋਂ ਇਲਾਵਾ ਏਅਰਟੈੱਲ ਐਕਸਟਰੀਮ ਫਾਈਬਰ ਬ੍ਰਾਡਬੈਂਡ ਪਲਾਨ ਤੋਂ ਪ੍ਰਾਈਮ ਵੀਡੀਓ ਬੈਨੀਫਿਟ ਵੀ ਹਟਾ ਦਿੱਤਾ ਗਿਆ ਹੈ।