ਹੁਣੇ ਪੰਜਾਬ ਚ’ ਵਾਪਰਿਆ ਮੌਤ ਦਾ ਤਾਂਡਵ ਤੇ ਮੌਕੇ ਤੇ ਹੀ ਉੱਜੜੇ ਦੋ ਪਰਿਵਾਰ,ਛਾਇਆ ਸੋਗ-ਦੇਖੋ ਪੂਰੀ ਖ਼ਬਰ

ਇਥੋਂ ਦੀ ਨਕੋਦਰ ਰੋਡ ਨੇੜੇ ਭਿਆਨਕ ਕਾਰ ਹਾਦਸਾ ਵਾਪਰਨ ਕਰਕੇ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਹ ਦਰਦਨਾਕ ਆਰ. ਕੇ. ਢਾਬਾ ਨੇੜੇ ਵਾਪਰਿਆ, ਜਿਸ ‘ਚ ਹੋਟਲ ਸੰਚਾਲਕ ਦੇ ਪੁੱਤਰ ਸਣੇ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋਈ ਹੈ।

ਪੁਲਸ ਮੁਤਾਬਕ ਦੇਰ ਰਾਤ ਕਿਸੇ ਹੋਟਲ ਤੋਂ ਤਿੰਨ ਨੌਜਵਾਨ ਖਾਣਾ ਖਾ ਕੇ ਆਪਣੇ ਘਰ ਵੱਲ ਜਾ ਰਹੇ ਸਨ ਕਿ ਇੰਨੇ ‘ਚ ਕਾਰ ਚਲਾ ਰਹੇ ਨੌਜਵਾਨ ਨੂੰ ਨੀਂਦ ਦੀ ਝੱਪਕੀ ਆ ਗਈ, ਜਿਸ ਕਰਕੇ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਖੰਭੇ ਨਾਲ ਜਾ ਟਕਰਾਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ।

ਚਸ਼ਮਦੀਦ ਪਰਮਜੀਤ ਨੇ ਦੱਸਿਆ ਕਿ ਉਹ ਆਪਣੇ ਘਰ ‘ਚ ਬੈਠਾ ਟੀ. ਵੀ. ਵੇਖ ਰਿਹਾ ਸੀ ਕਿ ਇੰਨੇ ‘ਚ ਉਸ ਨੂੰ ਜ਼ੋਰ ਨਾਲ ਕਾਰ ਦੇ ਟਕਰਾਉਣ ਦੀ ਆਵਾਜ਼ ਆਈ। ਜਦੋਂ ਬਾਹਰ ਨਿਕਲ ਕੇ ਵੇਖਿਆ ਤਾਂ ਇਕ ਚਿੱਟੇ ਰੰਗ ਦੀ ਕਾਰ ਪਲਟੀ ਹੋਈ ਸੀ। ਕਾਰ ਪਲਟੀ ਵੇਖ ਕਈ ਲੋਕ ਮੌਕੇ ‘ਤੇ ਜਮ੍ਹਾ ਹੋ ਗਏ ਅਤੇ ਕਾਰ ਸਿੱਧਾ ਕੀਤਾ ਗਿਆ। ਇਸ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਲੋਕਾਂ ਵੱਲੋਂ ਹਾਦਸੇ ਦੀ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਗਈ।

ਸੂਚਨਾ ਪਾ ਕੇ ਮੌਕੇ ‘ਤੇ ਥਾਣਾ ਨੰਬਰ 6 ਦੇ ਏ. ਐੱਸ. ਆਈ. ਕੁਲਦੀਪ ਸਿੰਘ ਪੁਲਸ ਪਾਰਟੀ ਦੇ ਨਾਲ ਪਹੁੰਚੇ। ਕੁਲਦੀਪ ਸਿੰਘ ਨੇ ਦੱਸਿਆ ਕਿ ਤਿੰਨ ਦੋਸਤ ਹੋਟਲ ਤੋਂ ਖਾਣਾ ਖਾ ਕੇ ਘਰ ਜਾ ਰਹੇ ਸਨ। ਜਸਪ੍ਰੀਤ ਕਾਰ ਨੂੰ ਚਲਾ ਰਿਹਾ ਸੀ ਅਤੇ ਨੀਂਦ ਦੀ ਝੱਪਕੀ ਆਉਣ ਕਰਕੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਦੌਰਾਨ ਜਸਪ੍ਰੀਤ ਅਤੇ ਨਾਲ ਬੈਠੇ ਅਮਿਤ ਚੌਹਾਨ ਦੀ ਮੌਕੇ ‘ਤੇ ਮੌਤ ਹੋ ਗਈ।

ਵੇਟਰ ਪੰਮੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਦਸੇ ‘ਚ ਮਾਰਿਆ ਗਿਆ 28 ਸਾਲਾ ਅਮਿਤ ਪੁੱਤਰ ਬਲਦੇਵ ਚੌਹਾਨ ਵਾਸੀ ਮਧੁਬਨ ਕਾਲੋਨੀ ਦਾ ਰਹਿਣ ਵਾਲਾ ਸੀ ਜਦਕਿ ਦੂਜੇ ਨੌਜਵਾਨ ਜਸਪ੍ਰੀਤ ਪੀਰਦਾਦ ਬਸਤੀ ਦਾ ਰਹਿਣ ਵਾਲਾ ਸੀ। news source: jagbani