ਹੁਣੇ ਹੁਣੇ ਕੇਂਦਰ ਸਰਕਾਰ ਨੇ ਪੰਜਾਬ ਲਈ ਲਿਆ ਇਹ ਵੱਡਾ ਫੈਸਲਾ-ਦੇਖੋ ਪੂਰੀ ਖ਼ਬਰ

ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਅਤੇ ਚੰਡੀਗੜ੍ਹ ‘ਚ ਕੋਵਿਡ-19 ਮਹਾਮਾਰੀ ਦੀ ਮੌਤ ਦਰ ਘਟਾਉਣ ਲਈ ਕੇਂਦਰੀ ਟੀਮਾਂ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ ‘ਚ ਕੋਰੋਨਾ ਦੇ ਮਾਮਲੇ 61,527 ਤੱਕ ਪਹੁੰਚ ਚੁੱਕੇ ਹਨ, ਜਿਨ੍ਹਾਂ ‘ਚ ਫਿਲਹਾਲ 15,870 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਸੂਬੇ ‘ਚ ਮਹਾਮਾਰੀ ਕਾਰਨ 1808 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਸੂਬੇ ‘ਚ ਪ੍ਰਤੀ 10 ਲੱਖ ‘ਤੇ ਜਾਂਚ 37,546 ਹੈ। ਇਸੇ ਤਰ੍ਹਾਂ ਚੰਡੀਗੜ੍ਹ ‘ਚ ਫਿਲਹਾਲ 2140 ਮਰੀਜ਼ ਇਲਾਜ ਅਧੀਨ ਹਨ, ਜਦੋਂ ਕਿ ਸ਼ਹਿਰ ‘ਚ ਹੁਣ ਤੱਕ 5502 ਮਾਮਲੇ ਸਾਹਮਣੇ ਆਏ ਹਨ। ਇੱਥੇ ਪ੍ਰਤੀ 10 ਲੱਖ ‘ਤੇ ਜਾਂਚ 38,054 ਹੈ ਅਤੇ ਮਹਾਮਾਹੀ ਦੀ ਦਰ 11.99 ਫ਼ੀਸਦੀ ਹੈ।

ਮੰਤਰਾਲੇ ਨੇ ਕਿਹਾ ਕਿ ਉੱਚ ਪੱਧਰੀ ਟੀਮ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੋਰੋਨਾ ਦੇ ਕੰਟਰੋਲ, ਨਿਗਰਾਨੀ, ਟੈਸਟ ਅਤੇ ਮਰੀਜ਼ਾਂ ਦੇ ਪ੍ਰਭਾਵੀ ਚਿਕਿਤਸਾ ਪ੍ਰਬੰਧਨ ਲਈ ਜਨ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ‘ਚ ਸਹਿਯੋਗ ਕਰੇਗੀ ਤਾਂ ਜੋ ਮੌਤ ਦਰ ਘਟੇ ਅਤੇ ਜ਼ਿੰਦਗੀਆਂ ਬਚਾਈਆਂ ਜਾ ਸਕਣ। ਮੰਤਰਾਲੇ ਨੇ ਇਹ ਵੀ ਕਿਹਾ ਕਿ ਕੇਂਦਰੀ ਟੀਮਾਂ ਸਮੇਂ ‘ਤੇ ਬੀਮਾਰੀ ਦਾ ਪਤਾ ਲਾਉਣ ਅਤੇ ਉਸ ਤੋਂ ਬਾਅਦ ਜ਼ਰੂਰੀ ਕਦਮਾਂ ਨਾਲ ਜੁੜੀਆਂ ਚੁਣੌਤੀਆਂ ਦੇ ਪ੍ਰਭਾਵੀ ਹੱਲ ਲਈ ਮਾਰਗ ਦਰਸ਼ਨ ਕਰੇਗੀ।

ਇਨ੍ਹਾਂ 2 ਮੈਂਬਰੀ ਟੀਮਾਂ ‘ਚ ਪੀ. ਜੀ. ਆਈ. ਦੇ ਮੈਡੀਸੀਨ ਮਾਹਰ ਅਤੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਮਹਾਮਾਰੀ ਵਿਗਿਆਨੀ ਸ਼ਾਮਲ ਹੋਣਗੇ। ਦੋਵੇਂ ਟੀਮਾਂ 10 ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ‘ਚ ਰਹਿਣਗੀਆਂ ਅਤੇ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਦੇ ਪ੍ਰਬੰਧਨ ‘ਚ ਮਾਰਗ ਦਰਸ਼ਨ ਕਰਨਗੀਆਂ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |