ਮੋਦੀ ਸਰਕਾਰ ਇਸ ਯੋਜਨਾਂ ਤਹਿਤ ਸਿਰਫ਼ 1 ਰੁਪਏ ਮਹੀਨੇ ਵਿਚ ਦੇ ਰਹੀ ਹੈ 2 ਲੱਖ ਦਾ ਬੀਮਾ-ਦੇਖੋ ਪੂਰੀ ਸਕੀਮ

ਸਮਾਜ ਦੇ ਹਰ ਵਰਗ ਤੱਕ ਬੀਮੇ ਦੀ ਪਹੁੰਚ ਬਣਾਉਣ ਲਈ ਸਰਕਾਰ ਵੀ ਦੋ ਯੋਜਨਾਵਾਂ ਚਲਾ ਰਹੀ ਹੈ। ਜੀਵਨ ਜੋਯਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ‘ਚ ਤੁਹਾਨੂੰ ਬਹੁਤ ਘੱਟ ਕੀਮਤ ‘ਚ 2-2 ਲੱਖ ਰੁਪਏ ਤੱਕ ਦਾ ਟਰਮ ਇੰਸ਼ੋਰੈਂਸ ਮਿਲਦਾ ਹੈ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ – ਇਸ ਯੋਜਨਾ ਤਹਿਤ ਸਰਕਾਰ ਸਿਰਫ 1 ਰੁਪਏ ਪ੍ਰਤੀ ਮਹੀਨੇ ‘ਚ 2 ਲੱਖ ਦਾ ਦੁਰਘਟਨਾ ਬੀਮਾ ਦਿੰਦੀ ਹੈ। ਇਸ ਯੋਜਨਾ ਨੂੰ ਮਈ 2016 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਸੀ। ਇਸ ਯੋਜਨਾ ਤਹਿਤ ਹਰ ਮਹੀਨੇ 1 ਰੁਪਏ ਦੇ ਆਧਾਰ ‘ਤੇ 12 ਰੁਪਏ ਸਾਲਾਨਾ ਪ੍ਰੀਮੀਅਮ ‘ਤੇ ਕਈ ਤਰ੍ਹਾਂ ਦੇ ਕਵਰ ਮਿਲਦੇ ਹਨ।

ਇਹ ਰਾਸ਼ੀ ਇਸ ਯੋਜਨਾ ਨਾਲ ਜੁੜੇ ਤੁਹਾਡੇ ਬੈਂਕ ਖਾਤੇ ‘ਚੋਂ ਹਰ ਮਹੀਨੇ ਕੱਟਦੀ ਹੈ।ਇਸ ਬੀਮਾ ਯੋਜਨਾ ਦਾ ਫਾਰਮ ਤੁਸੀਂ ਆਨਲਾਈਨ ਜਾਂ ਫਿਰ ਬੈਂਕ ਜਾ ਕੇ ਭਰ ਸਕਦੇ ਹੋ। ਕਿਸੇ ਵੀ ਬੈਂਕ ‘ਚ ਇਹ ਬੀਮਾ ਕਵਰ ਲੈ ਸਕਦੇ ਹੋ। ਇਸ ਯੋਜਨਾ ਲਈ ਤੁਹਾਡਾ ਬੈਂਕ ਖਾਤਾ ਹੋਣਾ ਲਾਜ਼ਮੀ ਹੈ।

ਦੁਰਘਟਨਾ ‘ਚ ਜੇਕਰ ਇਸ ਯੋਜਨਾ ਤਹਿਤ ਬੀਮਤ ਵਿਅਕਤੀ ਪੱਕੇ ਤੌਰ ‘ਤੇ ਕਿਸੇ ਅੰਗ ਤੋਂ ਵਿਕਲਾਂਗ ਹੋ ਜਾਂਦਾ ਹੈ ਤਾਂ 2 ਲੱਖ ਰੁਪਏ ਦਾ ਭੁਗਤਾਨ ਕਰਨ ਦੀ ਵਿਵਸਥਾ ਹੈ। ਉੱਥੇ ਹੀ, ਵੱਖ-ਵੱਖ ਹਾਲਾਤ ‘ਚ 1 ਲੱਖ ਰੁਪਏ ਮਿਲਦੇ ਹਨ।

ਪ੍ਰਧਾਨ ਮੰਤਰੀ ਜੀਵਨ ਜੋਯਤੀ ਬੀਮਾ ਯੋਜਨਾ – ਇਸ ਯੋਜਨਾ ਤਹਿਤ ਜੇਕਰ ਕਿਸੇ ਵਿਅਕਤੀ ਦੀ ਕਿਸੇ ਬੀਮਾਰੀ ਜਾਂ ਦੁਰਘਟਨਾ ‘ਚ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਮਿਲਦੇ ਹਨ। ਸਰਕਾਰ ਨੇ ਇਹ ਯੋਜਨਾ 2015 ਨੂੰ ਸ਼ੁਰੂ ਕੀਤੀ ਸੀ। ਇਸ ‘ਚ ਵੀ ਤੁਹਾਡਾ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਇਸ ‘ਚ ਪਾਲਿਸੀ ਹੋਲਡਰ ਨੂੰ 330 ਰੁਪਏ ਸਾਲਾਨਾ ਜਮ੍ਹਾ ਕਰਾਉਣੇ ਹੁੰਦੇ ਹਨ। ਇਹ ਰਾਸ਼ੀ ਵੀ ਬੈਂਕ ਖਾਤੇ ‘ਚ ਹਰ ਸਾਲ ਸਿੱਧੇ ਕੱਟਦੀ ਹੈ। 18 ਤੋਂ 50 ਸਾਲ ਦਾ ਕੋਈ ਵੀ ਵਿਅਕਤੀ ਇਸ ਯੋਜਨਾ ਦਾ ਫਾਇਦਾ ਲੈ ਸਕਦਾ ਹੈ। ਇਸ ‘ਚ ਬੀਮਾ ਖਰੀਦਣ ਲਈ ਕਿਸੇ ਮੈਡੀਕਲ ਜਾਂਚ ਦੀ ਜ਼ਰੂਰਤ ਨਹੀਂ ਹੈ।