ਖੁਸ਼ਖ਼ਬਰੀ: ਹੁਣੇ ਹੁਣੇ ਏਨਾਂ ਸਸਤਾ ਹੋਇਆ ਤੇਲ,ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ-ਦੇਖੋ ਤਾਜ਼ਾ ਰੇਟ

ਪਿਛਲੇ ਹਫਤੇ ਤੋਂ ਡੀਜ਼ਲ ਦੀਆਂ ਕੀਮਤਾਂ ਘਟ ਰਹੀਆਂ ਹਨ। ਸੋਮਵਾਰ ਭਾਵ ਅੱਜ ਡੀਜ਼ਲ ਦੀ ਕੀਮਤ ਵਿਚ 11 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਡੀਜ਼ਲ ਦੀ ਕੀਮਤ 73.16 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੂਜੇ ਪਾਸੇ ਪੈਟਰੋਲ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ – ਇਸ ਗਿਰਾਵਟ ਤੋਂ ਬਾਅਦ ਦਿੱਲੀ ਵਿਚ ਪੈਟਰੋਲ ਦੀ ਕੀਮਤ 82.08 ਰੁਪਏ ਅਤੇ ਡੀਜ਼ਲ 73.16 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸੇ ਤਰ੍ਹਾਂ ਮੁੰਬਈ ਵਿਚ ਪੈਟਰੋਲ 88.73 ਰੁਪਏ ਅਤੇ ਡੀਜ਼ਲ 79.69 ਰੁਪਏ ਲੀਟਰ, ਚੇਨਈ ਵਿਚ ਪੈਟਰੋਲ 85.04 ਰੁਪਏ ਅਤੇ ਡੀਜ਼ਲ 78.48 ਰੁਪਏ ਅਤੇ ਕੋਲਕਾਤਾ ਵਿਚ ਪੈਟਰੋਲ 83.57 ਰੁਪਏ ਅਤੇ ਡੀਜ਼ਲ 76.66 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਨੋਇਡਾ ਵਿਚ ਪੈਟਰੋਲ ਦੀ ਕੀਮਤ 82.36 ਰੁਪਏ ਅਤੇ ਡੀਜ਼ਲ ਦੀ ਕੀਮਤ 73.47 ਰੁਪਏ ਹੈ।

City Petrol Diesel
Delhi 82.08 73.16
Kolkata 83.57 76.66
Mumbai 88.73 79.69
Chennai 85.04 78.48

ਪਿਛਲੇ ਇੱਕ ਹਫਤੇ ਵਿਚ ਪੈਟਰੋਲੀਅਮ ਕੰਪਨੀਆਂ ਨੇ ਡੀਜ਼ਲ ਦੀ ਦਰ ਵਿਚ ਲਗਭਗ 40 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਹੈ। ਪੈਟਰੋਲ ਦੀਆਂ ਕੀਮਤÎਾਂ ਵਿਚ ਅਜੇ ਕੋਈ ਤਬਦੀਲੀ ਨਹੀਂ ਹੋਈ ਹੈ, ਪਰ ਇਸ ਤੋਂ ਪਹਿਲਾਂ ਪੈਟਰੋਲ ਦੀ ਕੀਮਤ ਵਿਚ ਕਾਫ਼ੀ ਵਾਧਾ ਕੀਤਾ ਜਾ ਚੁੱਕਾ ਹੈ। ਅਗਸਤ ਦੇ ਦੂਜੇ ਪੰਦਰਵਾੜੇ ਯਾਨੀ 16 ਅਗਸਤ ਤੋਂ 31 ਅਗਸਤ ਵਿਚਕਾਰ ਪੈਟਰੋਲ ਦੀ ਕੀਮਤ ਵਿਚ 1.65 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਨ੍ਹਾਂ 16 ਦਿਨਾਂ ਵਿਚੋਂ 13 ਦਿਨ ਤੱਕ ਪੈਟਰੋਲ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਸੀ।

ਕੱਚੇ ਤੇਲ ਵਿਚ ਵੀ ਨਰਮੀ – ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਵਿਚ ਥੋੜ੍ਹੀ ਜਿਹੀ ਨਰਮਾਈ ਆਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਪੰਜ ਮਹੀਨਿਆਂ ਦੀ ਉਚਾਈ ਦੇ ਨੇੜੇ ਪਹੁੰਚ ਗਈਆਂ ਹਨ।

ਸਾਊਦੀ ਅਰਬ ਨੇ ਅਕਤੂਬਰ ਦੇ ਵਾਅਦੇ ਲਈ ਕੱਚੇ ਤੇਲ ਦੀ ਕੀਮਤ ਵਿਚ ਕਟੌਤੀ ਕਰ ਦਿੱਤੀ ਹੈ, ਜਿਵੇਂ ਕਿ ਕੋਰੋਨਾ ਵਾਇਰਸ ਸੰਕਟ ਜਾਰੀ ਹੈ। ਇਹ ਡਰ ਹੈ ਕਿ ਮੰਗ ਘਟ ਜਾਵੇਗੀ। ਡਬਲਯੂਟੀਆਈ ਕਰੂਡ 39.47 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਂਟ ਕਰੂਡ ਲਗਭਗ 42.36 ਡਾਲਰ ਪ੍ਰਤੀ ਬੈਰਲ ਦੇ ਨੇੜੇ ਚੱਲ ਰਿਹਾ ਹੈ।

Leave a Reply

Your email address will not be published. Required fields are marked *