ਪੰਜਾਬ ਚ ਸਕੂਲਾਂ ਨੂੰ ਖੋਲਣ ਬਾਰੇ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਦੱਸੀ ਇਹ ਗੱਲ੍ਹ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਨੂੰ ਰੋਕਣ ਦਾ ਕਰਕੇ ਸਾਰੇ ਪਾਸੇ ਪਾਬੰਦੀਆਂ ਲਗਾਈਆਂ ਹੋਈਆਂ ਹਨ ਕੇ ਇਸ ਵਾਇਰਸ ਦੇ ਵਾਧੇ ਨੂੰ ਰੋਕਿਆ ਜਾ ਸਕੇ। ਇਹਨਾਂ ਪਾਬੰਦੀਆਂ ਵਿਚ ਵੱਡੀ ਪਾਬੰਦੀ ਸਕੂਲਾਂ ਦੇ ਬੰਦ ਕਰਨ ਦੀ ਵੀ ਹੈ। ਅੱਜ ਪੰਜਾਬ ਦੇ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੰਜਾਬ ਚ ਸਕੂਲਾਂ ਨੂੰ ਖੋਲਣ ਦੇ ਬਾਰੇ ਵਿਚ ਇਹ ਗਲ੍ਹ ਦੱਸੀ ਹੈ।

ਪੰਜਾਬ ਦੇ ਸਕੂਲੀ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਕਰੀਬ ਪੌਣੇ ਦੋ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਪਿੰਡ ਭਰਾਜ ਤੋਂ ਨੂਰਪੁਰਾ ਤੱਕ ਦੀ 18 ਫੁੱਟੀ ਚੌੜੀ ਸੜਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਸੂਬੇ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਰੱਖੀ ਹੈ। ਉਨ੍ਹਾਂ ਦੱਸਿਆ ਕਿ ਸਾਢੇ ਤਿੰਨ ਕਿਲੋਮੀਟਰ ਸੜਕ ਦੇ ਹਿੱਸੇ ਨੂੰ ਇੱਕ ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ 18 ਫੁੱਟੀ ਬਣਾ ਕੇ ਚੌੜਾ ਕੀਤਾ ਗਿਆ ਹੈ ਅਤੇ ਇਸ ਦੇ ਨਾਲ-ਨਾਲ ਪੀਰ ਬਾਬਾ ਅਤੇ ਗੁੱਗਾ ਮਾੜੀ ਨੂੰ ਜਾਣ ਵਾਲੀ ਸੜਕ ਨੂੰ ਵੀ ਪੱਕਾ ਕੀਤਾ ਜਾਵੇਗਾ।

ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸਿੰਗਲਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਵਜ਼ੀਫ਼ਾ ਘੁਟਾਲੇ ਦੀ ਜਾਂਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਾਂਚ ਕਮੇਟੀ ਰਿਪੋਰਟ ਆਉਣ ਪਿੱਛੋਂ ਹੀ ਇਸ ਸਬੰਧੀ ਕੋਈ ਪ੍ਰਤੀਕਰਮ ਦਿੱਤਾ ਜਾ ਸਕਦਾ ਹੈ।

ਕੋਰੋਨਾ ਕਾਲ ਦੌਰਾਨ ਸਕੂਲਾਂ ਨੂੰ ਖੋਲ੍ਹੇ ਜਾਣ ਦੇ ਸਵਾਲ ‘ਤੇ ਸਿੰਗਲਾ ਨੇ ਕਿਹਾ ਕਿ ਬੱਚਿਆਂ ਦੀ ਜਾਨਾਂ ਨੂੰ ਦਾਅ ‘ਤੇ ਨਹੀਂ ਲਾਇਆ ਜਾ ਸਕਦਾ। ਇਸ ਲਈ ਸਰਕਾਰ ਬਹੁਤ ਗੰ -ਭੀ – ਰ ਹੈ ਅਤੇ ਜਦੋਂ ਤੱਕ ਕੋਰੋਨਾ ਮਹਾਮਾਰੀ ਉੱਪਰ ਕਾਬੂ ਨਹੀਂ ਪੈ ਜਾਂਦਾ, ਸੂਬੇ ਵਿਚ ਸਕੂਲ ਕਾਲਜ ਨਹੀਂ ਖੋਲ੍ਹੇ ਜਾਣਗੇ।

ਇਸ ਮੌਕੇ ਉਨ੍ਹਾਂ ਨਾਲ ਬਲਾਕ ਸੰਮਤੀ ਚੇਅਰਮੈਨ ਵਰਿੰਦਰ ਪੰਨਵਾਂ, ਜਗਤਾਰ ਨਮਾਦਾ ਤੋਂ ਇਲਾਵਾ ਸੁਰਿੰਦਰ ਸਿੰਗਲਾ, ਰਾਮ ਸਿੰਘ, ਲਖਬੀਰ ਸਿੰਘ, ਸਤਿੰਦਰ ਸਿੰਘ, ਹਿੰਮਤ ਸਿੰਘ, ਰਾਜਬੀਰ ਸਿੰਘ, ਹਾਕਮ ਸਿੰਘ ਹਰਦਿੱਤਪੁਰਾ, ਗੁਰਮੀਤ ਸਿੰਘ, ਨਿਰਭੈ ਸਿੰਘ ਅਤੇ ਬਹਾਦਰ ਸਿੰਘ ਸਮੇਤ ਪਾਰਟੀ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *