ਹੁਣੇ ਹੁਣੇ ਮੌਸਮ ਬਾਰੇ ਆਈ ਵੱਡੀ ਖ਼ਬਰ: ਇਹਨਾਂ ਥਾਂਵਾਂ ਤੇ ਭਾਰੀ ਮੀਂਹ ਦੀ ਸੰਭਾਵਨਾਂ-ਦੇਖੋ ਖ਼ਬਰ

ਚਾਲੂ ਸਤੰਬਰ ਦਾ ਮਹੀਨਾ ਖੇਤੀ ਦੇ ਲਿਹਾਜ਼ ਨਾਲ ਬਹੁਤ ਚੰਗਾ ਰਹਿਣ ਵਾਲਾ ਹੈ। ਇਸ ਦੌਰਾਨ ਪੂਰੇ ਦੇਸ਼ ਵਿਚ ਮੌਨਸੂਨ ਦੀ ਚੰਗੀ ਬਾਰਿਸ਼ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਬੰਗਾਲ ਦੀ ਖਾੜੀ ਵਿਚ ਇਸੇ ਹਫ਼ਤੇ ਇਕ ਹੋਰ ਘੱਟ ਦਬਾਅ ਵਾਲਾ ਖੇਤਰ ਬਣਨ ਲੱਗਾ ਹੈ ਜਿਸ ਨਾਲ ਮੱਧ ਭਾਰਤ ਵਿਚ ਮੌਨਸੂਨੀ ਬਾਰਿਸ਼ ਦੀ ਸਰਗਰਮੀ ਮੁੜ ਵੱਧ ਜਾਵੇਗੀ।

ਪੱਛਮ-ਉੱਤਰ ਭਾਰਤ ਵਿਚ ਇਸ ਹਫ਼ਤੇ ਬਰਸਾਤ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ ਜਦਕਿ ਪੂਰਬੀ ਉੱਤਰ ਪ੍ਰਦੇਸ਼ ਵਿਚ ਚੰਗੀ ਬਾਰਿਸ਼ ਦੀ ਸੰਭਾਵਨਾ ਹੈ।ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ ਹਫ਼ਤੇ ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਗੁਜਰਾਤ, ਵਿਦਰਭ ਤੇ ਪੂਰਬੀ ਰਾਜਸਥਾਨ ਵਿਚ ਮੌਨਸੂਨ ਸਰਗਰਮ ਰਹੇਗਾ ਜਿਸ ਨਾਲ ਇਨ੍ਹਾਂ ਖੇਤਰਾਂ ਵਿਚ ਬਰਸਾਤ ਦੀ ਸੰਭਾਵਨਾ ਹੈ।

ਇਸ ਦਾ ਸਿੱਧਾ ਅਸਰ ਖ਼ਰੀਫ਼ ਸੀਜ਼ਨ ਦੀ ਖੇਤੀ ਵਿਚ ਖੜ੍ਹੀ ਪ੍ਰਮੁੱਖ ਫ਼ਸਲ ਝੋਨੇ ‘ਤੇ ਪਵੇਗਾ। ਇਸ ਵਿਚ ਸਿੰਚਾਈ ਕਰਨ ਦੀ ਲੋੜ ਨਹੀਂ ਪਵੇਗੀ। ਹਾਲਾਂਕਿ ਅਗਲੇ ਇਕ ਹਫ਼ਤੇ ਤਕ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਮਾੜੀ-ਮੋਟੀ ਬਾਰਿਸ਼ ਦੀ ਹੀ ਸੰਭਾਵਨਾ ਹੈ। ਮੌਸਮ ਹੁੰਮਸ ਭਰਿਆ ਰਹੇਗਾ।

ਆਈਐਮਡੀ ਮੁਤਾਬਕ ਸਤੰਬਰ ਦਾ ਪਹਿਲਾ ਹਫ਼ਤਾ ਆਮ ਤੌਰ ‘ਤੇ ਸੁੱਕਾ ਰਿਹਾ ਹੈ। ਇਸ ਦੌਰਾਨ ਕਿਤੇ-ਕਿਤੇ ਮਾੜੀ ਮੋਟੀ ਬਾਰਿਸ਼ ਹੀ ਹੋਈ ਹੈ। ਪਰ ਮੌਨਸੂਨ ਆਪਣੇ ਆਖਰੀ ਪੜਾਅ ਵਿਚ ਸਰਗਰਮ ਹੈ ਅਤੇ ਉਸ ਦੀ ਸਮਾਪਤੀ ਤਕ ਜਾਂ ਅੌਸਤ ਬਾਰਿਸ਼ ਨਾਲ ਹੋ ਸਕਦੀ ਹੈ। ਆਖ਼ਰੀ ਪੜਾਅ ਵਿਚ ਪੂਰਬੀ ਸੂਬਿਆਂ ਵਿਚ ਸਰਗਰਮੀ ਵਧੇਗੀ। ਗੰਗਾ ਖੇਤਰ ਨਾਲ ਜੁੜੀਆਂ ਥਾਵਾਂ ‘ਤੇ ਭਾਰੀ ਤੇ ਵੱਡੇ ਪੱਧਰ ‘ਤੇ ਬਾਰਿਸ਼ ਹੋਵੇਗੀ।

ਖ਼ਾਸ ਤੌਰ ‘ਤੇ ਬਿਹਾਰ, ਝਾਰਖੰਡ ਤੇ ਬੰਗਾਲ ਦੇ ਉੱਤਰੀ ਇਲਾਕਿਆਂ ਭਾਰੀ ਬਾਰਿਸ਼ ਹੋ ਸਕਦੀ ਹੈ। ਪੂਰਬ ਉੱਤਰ ਦੇ ਸੂਬਿਆਂ ਮੇਘਾਲਿਆ, ਸਿੱਕਮ, ਅਸਾਮ ਤੇ ਅਰੁਣਾਚਲ ਪ੍ਰਦੇਸ਼ ਵਿਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਪੂਰਬ ਉੱਤਰ ਦੇ ਬਾਕੀ ਸੂਬਿਆਂ ਵਿਚ ਹਲਕੀ ਤੋਂ ਮੱਧਮ ਬਾਰਿਸ਼ ਦੀ ਉਮੀਦ ਕੀਤੀ ਜਾ ਰਹੀ ਹੈ। news source: punjabijagran a