ਸਰਕਾਰ ਦੀ ਇਸ ਨਵੀਂ ਯੋਜਨਾਂ ਤਹਿਤ ਵਾਹਨ ਰੱਖਣ ਵਾਲਿਆਂ ਨੂੰ ਲਗੇਗਾ ਵੱਡਾ ਝੱਟਕਾ,ਦੇਖੋ ਪੂਰੀ ਖ਼ਬਰ

ਜੇਕਰ ਤੁਹਾਡੇ ਕੋਲ 15 ਸਾਲ ਪੁਰਾਣੀ ਕਾਰ ਜਾਂ ਕੋਈ ਹੋਰ ਵਾਹਨ ਹੈ ਤਾਂ ਉਸ ਦੀ ਰਜਿਸਟ੍ਰੇਸ਼ਨ ਤੇ ਫਿਟਨੈੱਸ ਸਰਟੀਫਿਕੇਟ ਰੀਨਿਊ ਕਰਨ ‘ਤੇ 8 ਗੁਣਾ ਜ਼ਿਆਦਾ ਫੀਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਨਵੀਆਂ ਦਰਾਂ ਅਕਤੂਬਰ 2021 ਤੋਂ ਲਾਗੂ ਹੋ ਸਕਦੀਆਂ ਹਨ। ਮੀਡੀਆ ਰਿਪੋਰਟਸ ਮੁਤਾਬਿਕ, ਇਸ ਸਬੰਧੀ ਸੜਕ ਅਤੇ ਆਵਾਜਾਈ ਮੰਤਰਾਲੇ ਨੇ ਡਰਾਫਟ ਬਣਾ ਲਿਆ ਹੈ।

ਇਹ ਪੂਰੀ ਕਵਾਇਦ ਵ੍ਹੀਕਲ ਸਕ੍ਰੈਪੇਜ ਪਾਲਿਸੀ ਦਾ ਹਿੱਸਾ ਹੈ ਜਿਸ ‘ਤੇ ਨਿਤਿਨ ਗਡਕਰੀ ਦੀ ਟੀਮ ਕੰਮ ਕਰ ਰਹੀ ਹੈ। ਇਸ ਸਬੰਧ ਵਿਚ ਚਰਚਾ ਕਰਨ ਲਈ ਵੀਰਵਾਰ ਨੂੰ ਅਹਿਮ ਬੈਠਕ ਸੱਦੀ ਗਈ ਹੈ। ਪ੍ਰਸਤਾਵ ਅਨੁਸਾਰ, ਤੁਹਾਨੂੰ ਆਪਣੀ 15 ਸਾਲ ਤੋਂ ਜ਼ਿਆਦਾ ਪੁਰਾਣੀ ਕਾਰ ਦੀ ਰਜਿਸਟ੍ਰੇਸ਼ਨ ਰੀਨਿਊ ਕਰਨ ਲਈ 5,000 ਰੁਪਏ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਜੋ ਕਿ ਫਿਲਹਾਲ ਵਸੂਲੀ ਜਾ ਰਹੀ ਫੀਸ ਤੋਂ ਲਗਪਗ 8 ਗੁਣਾ ਜ਼ਿਆਦਾ ਹੈ।

ਇਸੇ ਤਰ੍ਹਾਂ ਪੁਰਾਣੀ ਬਾਈਕ ਦੀ ਰਜਿਸਟ੍ਰੇਸ਼ਨ ਨੂੰ ਰੀਨਿਊ ਕਰਨ ਲਈ ਫੀਸ 300 ਰੁਪਏ ਦੀ ਵਰਤਮਾਨ ਫੀਸ ਦੇ ਮੁਕਾਬਲੇ 1,000 ਰੁਪਏ ਦਾ ਭੁਗਤਾਨ ਕਰਨਾ ਪਵੇਗਾ। 15 ਸਾਲ ਤੋਂ ਜ਼ਿਆਦਾ ਬੱਸ ਜਾਂ ਟਰੱਕ ਲਈ ਫਿਟਨੈੱਸ ਨਵੀਨੀਕਰਨ ਪ੍ਰਮਾਣ ਪੱਤਰ ਪ੍ਰਾਪਤ ਕਰਨ ਦੀ ਦਰ 12,500 ਰੁਪਏ ਹੋਵੇਗੀ, ਜੋ ਕਿ ਹੁਣ ਦੀ ਫੀਸ ਤੋਂ ਲਗਪਗ 21 ਗੁਣਾ ਜ਼ਿਆਦਾ ਹੈ।


ਪ੍ਰਸਤਾਵ ‘ਚ ਇਹ ਵੀ ਕਿਹਾ ਗਿਆ ਹੈ ਕਿ ਨਿੱਜੀ ਵਾਹਨਾਂ ਦੀ ਰਜਿਸਟ੍ਰੇਸ਼ਨ ‘ਚ ਦੇਰੀ ‘ਤੇ ਹਰ ਮਹੀਨੇ 300 ਰੁਪਏ ਤੋਂ 500 ਰੁਪਏ ਤਕ ਦਾ ਜੁਰਮਾਨਾ ਲੱਗੇਗਾ ਜਦਕਿ ਕਮਰਸ਼ੀਅਲ ਵਾਹਨਾਂ ਲਈ ਫਿਟਨੈੱਸ ਸਰਟੀਫਿਕੇਟ ਦੇ ਨਵੀਨੀਕਰਨ ‘ਚ ਦੇਰੀ ਨਾਲ ਰੋਜ਼ਾਨਾ 50 ਰੁਪਏ ਦਾ ਜੁਰਮਾਨਾ ਲੱਗੇਗਾ। ਨਿੱਜੀ ਵਾਹਨਾਂ ਦੇ ਮਾਮਲੇ ‘ਚ ਮਾਲਕਾਂ ਨੂੰ 15 ਸਾਲ ਬਾਅਦ ਹਰ ਪੰਜ ਸਾਲ ਵਿਚ ਆਰਸੀ ਦਾ ਨਵੀਨੀਕਰਨ ਕਰਵਾਉਣਾ ਪਵੇਗਾ। ਇਸੇ ਤਰ੍ਹਾਂ, ਇਕ ਕਮਰਸ਼ੀਅਲ ਵਾਹਨ ਦੇ 8 ਸਾਲ ਪੂਰੇ ਹੋਣ ‘ਤੇ ਹਰ ਸਾਲ ਫਿਟਨੈੱਸ ਸਰਟੀਫਿਕੇਟ ਰੀਨਿਊ ਕਰਵਾਉਣਾ ਲਾਜ਼ੀ ਹੈ।

ਫਿਟਨੈੱਸ ਟੈਸਟ ਪਾਸ ਕਰਨ ਵਿਚ ਨਾਕਾਮ ਰਹਿਣ ਵਾਲੇ ਵਾਹਨਾਂ ‘ਤੇ ਫ਼ੈਸਲਾ ਲੈਣ ਲਈ ਸਰਕਾਰ ਨੇ ਰਜਿਸਟਰਡ ਵਾਹਨ ਸਕ੍ਰੈਪਿੰਗ ਕੇਂਦਰਾਂ ਦੀ ਸਥਾਪਨਾ ਦਾ ਪ੍ਰਸਤਾਵ ਵੀ ਰੱਖਿਆ ਹੈ। ਪ੍ਰਸਤਾਵ ਅਨੁਸਾਰ, ਵਾਹਨ ਮਾਲਕ ਪੁਰਾਣੇ ਵਾਹਨ ਨੂੰ ਕਿਸੇ ਵੀ ਸਕ੍ਰੈਪਿੰਗ ਕੇਂਦਰ ‘ਤੇ ਲੈ ਜਾਣ ਲਈ ਆਜ਼ਾਦ ਹੋਵੇਗਾ। ਇੱਥੇ ਸਕ੍ਰੈਪਿੰਗ ਪ੍ਰਮਾਣ ਪੱਤਰ ਜਾਰੀ ਹੋਵੇਗਾ, ਜਿਸ ਨੂੰ ਨਵੇਂ ਵਾਹਨ ਦੀ ਖਰੀਦੀ ‘ਤੇ ਛੋਟ ਮਿਲੇਗੀ। ਇਸ ਸਕ੍ਰੈਪਿੰਗ ਸਰਟੀਫਿਕੇਟ ਨੂੰ ਦੂਸਰੇ ਦੇ ਨਾਂ ‘ਤੇ ਟਰਾਂਸਫਰ ਵੀ ਕੀਤਾ ਜਾ ਸਕਦਾ ਹੈ।

Leave a Reply

Your email address will not be published.