ਵਿਆਹ ਦੇ ਕੁੱਝ ਦਿਨਾਂ ਹੀ ਬਾਅਦ ਹੀ ਲਾੜੀ ਨੇ ਚਾੜਿਆ ਚੰਨ,ਅਸਲੀਅਤ ਦੇਖ ਕੇ ਪਤੀ ਦੇ ਉੱਡੇ ਹੋਸ਼,ਦੇਖੋ ਪੂਰੀ ਖ਼ਬਰ

ਥਾਣਾ ਭਾਦਸੋਂ ਅਧੀਨ ਆਉਦੇਂ ਪਿੰਡ ਅਜਨੌਦਾ ਕਲਾਂ ਵਿਖੇ ਵਿਆਹ ਦੇ ਕੁੱਝ ਦਿਨਾਂ ਮਗਰੋਂ ਹੀ ਲਾੜੀ ਨੇ ਅਜਿਹਾ ਚੰਨ ਚਾੜ੍ਹਿਆ ਕਿ ਉਸ ਦੀ ਅਸਲੀਅਤ ਜਾਨਣ ਤੋਂ ਬਾਅਦ ਪਤੀ ਦੇ ਹੋਸ਼ ਉੱਡ ਗਏ। ਉਕਤ ਲਾੜੀ ਆਪਣੇ ਸਹੁਰੇ ਘਰੋਂ ਗਹਿਣੇ ਲੈ ਕੇ ਰਫੂਚੱਕਰ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਅਜਨੌਦਾ ਕਲਾਂ ਨੇ ਦੱਸਿਆ ਕਿ ਸੋਨੀਆ ਪਤਨੀ ਪਰਮਜੀਤ ਸਿੰਘ, ਪਰਮਜੀਤ ਸਿੰਘ, ਅਮਰਜੀਤ ਕੌਰ ਵਾਸੀਆਨ ਰਾਜਪੁਰਾ, ਰਾਣੀ ਵਾਸੀ ਸਿਊਨਾ ਨੇ 60 ਹਜ਼ਾਰ ਰੁਪਏ ਲੈ ਕੇ ਉਸ ਦਾ ਵਿਆਹ ਗਗਨਦੀਪ ਕੌਰ ਪੁੱਤਰੀ ਰਾਮ ਕ੍ਰਿਸ਼ਨ ਨਾਲ ਕੁੱਝ ਮਹੀਨੇ ਪਹਿਲਾਂ ਕਰਵਾ ਦਿੱਤਾ ਪਰ ਵਿਆਹ ਤੋਂ ਕੁੱਝ ਦਿਨ ਬਾਅਦ ਹੀ ਗਗਨਦੀਪ ਕੌਰ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਕੁੱਝ ਨਕਦੀ ਲੈ ਕੇ ਪੇਕੇ ਘਰ ਚਲੀ ਗਈ।

ਜਦੋਂ ਉਹ ਗਗਨਦੀਪ ਕੌਰ ਨੂੰ ਲੈਣ ਗਿਆ ਤਾਂ ਮਾ-ਪਿਉ ਦੇ ਬੀਮਾਰ ਹੋਣ ਦੇ ਬਹਾਨੇ ਲਾ ਕੇ ਉਸ ਨੇ ਸਹੁਰੇ ਘਰ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ। ਬਾਅਦ ’ਚ ਪਤਾ ਲੱਗਾ ਕਿ ਗਗਨਦੀਪ ਕੌਰ ਦੇ ਤਾਂ ਮਾਤਾ-ਪਿਤਾ ਹੀ ਨਹੀਂ ਹਨ ਅਤੇ ਗਗਨਦੀਪ ਕੌਰ ਦਾ ਅਸਲੀ ਨਾਮ ਗਗਨਦੀਪ ਕੌਰ ਨਹੀ, ਸਗੋਂ ਸੁਲੇਖਾ ਰਾਣੀ ਹੈ।

ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਜਨਾਨੀ ਦੇ ਪਹਿਲਾਂ ਵੀ 2 ਵਿਆਹ ਹੋ ਚੁੱਕੇ ਹਨ ਅਤੇ ਹੁਣ ਉਹ ਉਸ ਨੂੰ ਝੂਠੇ ਮੁਕੱਦਮੇ ’ਚ ਫਸਾਉਣ ਦੀ ਧਮਕੀ ਦੇ ਕੇ 2 ਲੱਖ ਰੁਪਏ ਦੀ ਮੰਗ ਵੀ ਕਰ ਰਹੀ ਹੈ।

ਉਸ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਥਾਣਾ ਭਾਦਸੋਂ ਵਿਖੇ ਇਤਲਾਹ ਕਰ ਦਿੱਤੀ ਹੈ। ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਮਾਮਲੇ ’ਚ ਸੋਨੀਆ ਪਤਨੀ ਪਰਮਜੀਤ ਸਿੰਘ, ਪਰਮਜੀਤ ਸਿੰਘ, ਅਮਰਜੀਤ ਕੌਰ, ਗਗਨਦੀਪ ਕੌਰ ਅਤੇ ਰਾਣੀ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Leave a Reply

Your email address will not be published. Required fields are marked *