ਹੁਣੇ ਹੁਣੇ ATM-ਕ੍ਰੇਡਿਟ ਕਾਰਡ ਦੀ ਵਰਤੋਂ ਕਰਨ ਵਾਲਿਆਂ ਲਈ ਆਈ ਵੱਡੀ ਖ਼ਬਰ-ਹੁਣ ਤੋਂ………….

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕ੍ਰੈਡਿਟ ਅਤੇ ਡੈਬਿਟ ਕਾਰਡ ਨੂੰ ਲੈ ਕੇ ਨਿਯਮਾਂ ‘ਚ ਵੱਡਾ ਬਦਲਾਅ ਕੀਤਾ ਹੈ। ਇਹ 30 ਸਤੰਬਰ ਤੋਂ ਲਾਗੂ ਹੋਣਗੇ। ਪਹਿਲਾਂ ਇਹ ਨਿਯਮ 16 ਮਾਰਚ ਤੋਂ ਲਾਗੂ ਹੋਣੇ ਸਨ ਪਰ ਕੋਰੋਨਾ ਦੇ ਮੱਦੇਨਜ਼ਰ ਇਨ੍ਹਾਂ ਨਿਯਮਾਂ ਨੂੰ ਟਾਲ ਦਿੱਤਾ ਗਿਆ। ਹੁਣ ਇਸ ਨੂੰ ਲਾਗੂ ਕਰਨ ਦੀ ਤਾਰੀਖ਼ 30 ਸਤੰਬਰ ਹੈ। ਇਨ੍ਹਾਂ ‘ਚ ਨਿਯਮਾਂ ਹੋਣ ਵਾਲੇ ਬਦਲਾਅ ਤੁਹਾਨੂੰ ਜਾਣ ਲੈਣਾ ਜ਼ਰੂਰੀ ਹੈ।

ਨਵੇਂ ਨਿਯਮ ਬੈਂਕ ਖਾਤਾਧਾਰਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਲਾਗੂ ਕੀਤੇ ਜਾ ਰਹੇ ਹਨ। ਇਨ੍ਹਾਂ ਨਿਯਮਾਂ ਮੁਤਾਬਕ, ਹੁਣ ਕੌਮਾਂਤਰੀ ਟ੍ਰਾਂਜੈਕਸ਼ਨ, ਘਰੇਲੂ ਲੈਣ-ਦੇਣ, ਆਨਲਾਈਨ ਟ੍ਰਾਂਜੈਕਸ਼ਨ, ਕੰਟੈਕਟਲੈੱਸ ਕਾਰਡ ਨਾਲ ਲੈਣ-ਦੇਣ ‘ਚੋਂ ਜੋ ਸੇਵਾ ਚਾਹੀਦੀ ਹੈ ਉਸ ਲਈ ਤੁਹਾਨੂੰ ਅਪਲਾਈ ਕਰਨਾ ਹੋਵੇਗਾ।

ਇਹ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਖ਼ੁਦ-ਬ-ਖ਼ੁਦ ਉਪਲਬਧ ਨਹੀਂ ਹੋਣਗੀਆਂ। ਪਹਿਲਾਂ ਇਹ ਸੀ ਕਿ ਤੁਹਾਨੂੰ ਕਾਰਡ ਮਿਲਦਾ ਸੀ ਅਤੇ ਉਸ ‘ਤੇ ਹਰ ਸੇਵਾ ਪਹਿਲਾਂ ਤੋਂ ਉਪਲਬਧ ਹੁੰਦੀ ਸੀ।


ਕਿਸੇ ਵੀ ਸਮੇਂ ਬਦਲ ਸਕੋਗੇ ATM ਕਾਰਡ ਦੀ ਲਿਮਟ- ਆਰ. ਬੀ. ਆਈ. ਨੇ ਬੈਂਕਾਂ ਨੂੰ ਕਿਹਾ ਹੈ ਕਿ ਡੈਬਿਟ ਅਤੇ ਕ੍ਰੈਡਿਟ ਕਾਰਡ ਜਾਰੀ ਕਰਦੇ ਸਮੇਂ ਗਾਹਕਾਂ ਨੂੰ ਘਰੇਲੂ ਲੈਣ-ਦੇਣ ਦੀ ਹੀ ਮਨਜ਼ੂਰੀ ਦਿੱਤੀ ਜਾਵੇ। ਕੌਮਾਂਤਰੀ ਟ੍ਰਾਂਜੈਕਸ਼ਨ ਦੀ ਜ਼ਰੂਰਤ ਨਹੀਂ ਹੈ ਤਾਂ ਉਸ ਨੂੰ ਬੰਦ ਕੀਤਾ ਜਾ ਸਕਦਾ ਹੈ। ਜਿਸ ਸਰਵਿਸ ਨੂੰ ਤੁਸੀਂ ਇਸਤੇਮਾਲ ਨਹੀਂ ਕਰ ਰਹੇ ਹੋ ਬੈਂਕ ਉਹ ਬੰਦ ਕਰ ਸਕਦਾ ਹੈ।

ਗਾਹਕ ਨੂੰ ਕਿਹੜੀ ਸੇਵਾ ਚਾਹੀਦੀ ਹੈ ਕਿਹੜੀ ਨਹੀਂ ਉਹ ਖ਼ੁਦ ਉਸ ਨੂੰ ਬੰਦ ਅਤੇ ਚਾਲੂ ਕਰਾ ਸਕਦਾ ਹੈ। ਕਾਰਡਧਾਰਕਾਂ ਕੋਲ ਏ. ਟੀ. ਐੱਮ. ਲੈਣ-ਦੇਣ, ਡੈਬਿਟ ਜਾਂ ਕ੍ਰੈਡਿਟ ਕਾਰਡ ‘ਚ ਉਪਲਬਧ ਆਨਲਾਈਨ ਲੈਣ-ਦੇਣ ਨੂੰ ਬੰਦ ਕਰਨ ਅਤੇ ਚਾਲੂ ਕਰਨ ਦਾ ਬਦਲ ਹੋਵੇਗਾ। ਗਾਹਕ ਬੈਂਕ ਦੀ ਮੋਬਾਇਲ ਐਪ, ਇੰਟਰਨੈੱਟ ਬੈਂਕਿੰਗ, ਏ. ਟੀ. ਐੱਮ. ਮਸ਼ੀਨ, ਆਈ. ਵੀ. ਆਰ. ਜ਼ਰੀਏ ਕਿਸੇ ਵੀ ਸਮੇਂ ਲੈਣ-ਦੇਣ ਦੀ ਹੱਦ ਨਿਰਧਾਰਤ ਕਰ ਸਕਦੇ ਹਨ।

Leave a Reply

Your email address will not be published. Required fields are marked *