ਇਹਨਾਂ ਲੋਕਾਂ ਦੇ ਵਿਆਜ਼ ਮਾਫ਼ ਕਰੇਗੀ ਕੇਂਦਰ ਸਰਕਾਰ-ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਵਿਚ ਵਿਸ਼ਵ ਭਰ ਵਿਚ ਲੌਕਡਾਉਨ ਲਗਾਇਆ ਗਿਆ ਸੀ। ਇਸ ਦੌਰਾਨ ਲੱਖਾਂ ਲੋਕਾਂ ਦੀ ਨੌਕਰੀਆਂ ਗਈਆਂ ਹਨ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਜੋ ਲੋਨ ਲਿਆ ਸੀ ਉਸ ਦੀਆਂ ਕਿਸ਼ਤਾਂ ਟੁੱਟ ਗਈਆਂ ਹਨ। ਜਿਹੜੇ ਲੋਕਾਂ ਨੇ ਕੋਰੋਨਾ ਕਾਲ ਵਿਚ ਲੋਨ ਮੋਰੇਟੋਰੀਅਮ ਸਹੂਲਤਾਂ ਦਾ ਲਾਭ ਲਿਆ ਉਨ੍ਹਾਂ ਦੇ ਲੋਨ ਉੱਤੇ ਲੱਗਣ ਵਾਲੇ ਵਾਧੂ ਚਾਰਜ ਨਹੀਂ ਲਏ ਜਾਣਗੇ।

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਇੱਕ ਹਲਫ਼ਨਾਮਾ ਦਿੱਤਾ ਹੈ ਜਿਸ ਵਿਚ ਕਿਹਾ ਹੈ ਕਿ ਐਮ ਐਸ ਐਮ ਈ, ਸਿੱਖਿਆ, ਹੋਮ, ਖਪਤਕਾਰ ਅਤੇ ਆਟੋ ਲੋਨ ਉੱਤੇ ਲਾਗੂ ਮਿਸ਼ਰਿਤ ਦਾ ਵਿਆਜ ਮੁਆਫ਼ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਕਰਜ਼ੇ ਹੇਠਾਂ ਪਹਿਲਾ ਹੀ ਲੋਕ ਦੱਬੇ ਪਏ ਹਨ ਹੁਣ ਵਿਆਜ ਦਾ ਬੋਝ ਨਹੀਂ ਪਾਉਣਾ ਚਾਹੀਦਾ ਹੈ।

ਕੋਰੋਨਾ ਕਾਲ ਵਿਚ ਕਾਰੋਬਾਰ ਬਿਲਕੁਲ ਠੱਪ ਹੋ ਗਏ ਸਨ। ਇਸ ਤੋਂ ਇਲਾਵਾ ਕਈ ਲੋਕਾਂ ਦੀ ਨੌਕਰੀਆਂ ਚੱਲੇ ਗਈਆਂ ਹਨ ਪਰ ਉਨ੍ਹਾਂ ਲੋਕਾਂ ਨੇ ਲੋਨ ਲਏ ਹੋਏ ਸਨ। ਇਸ ਦੌਰਾਨ ਬਹੁਤ ਸਾਰੇ ਲੋਕ ਲੋਨ ਦੀ EMI ਦੇਣ ਦੇ ਅਸਮਰਥ ਹਨ। ਇਸ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਆਦੇਸ਼ਾਂ ਉੱਤੇ ਬੈਂਕਾਂ ਨੂੰ EMI ਦੇਣ ਲਈ 6 ਮਹੀਨੇ ਦੀ ਮਿਆਦ ਦਿੱਤੀ ਸੀ ਪਰ ਲੋਨ ਨਾਲ ਕਈ ਹੋਰ ਵਾਧੂ ਚਾਰਜ ਲੱਗ ਗਏ ਹਨ ਜੋ ਗ਼ਰੀਬ ਵਿਅਕਤੀ ਦੀ ਜੇਬ ਉੱਤੇ ਫ਼ਾਲਤੂ ਦੇ ਬੋਢ ਹਨ। ਜੋ ਸਰਕਾਰ ਨੇ ਮੁਆਫ਼ ਕੀਤੇ ਹਨ।

ਜ਼ਿਕਰਯੋਗ ਹੈ ਕਿ ਪਹਿਲਾ ਸੁਪਰੀਮ ਕੋਰਟ ਨੇ ਸਰਕਾਰ ਨੂੰ ਤਾੜਨਾ ਕੀਤੀ ਸੀ ਕਿ ਉਹ ਆਮ ਲੋਕਾਂ ਵੱਲ ਵੀ ਦੇਖਣ। ਉਨ੍ਹਾਂ ਦੇ ਕਮਾਈ ਦੇ ਸਾਧਨ ਖ਼ਤਮ ਹੋ ਚੁੱਕੇ ਹਨ। ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਸੀ ਕਿ ਗ਼ਰੀਬ ਵਿਅਕਤੀ ਦੀ ਵੀ ਮਦਦ ਕੀਤੀ ਜਾਣੀ ਚਾਹੀਦੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *