ਇਹਨਾਂ ਜੱਥੇਬੰਦੀਆਂ ਵੱਲੋਂ ਇਸ ਤਰੀਕ ਨੂੰ ਫ਼ਿਰ ਪੰਜਾਬ ਬੰਦ ਕਰਨ ਦਾ ਐਲਾਨ-ਦੇਖੋ ਪੂਰੀ ਖ਼ਬਰ

ਸਿੱਖ ਬੁੱਧੀਜੀਵੀਆਂ ਅਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਸੰਤ ਸਮਾਜ ਅਤੇ ਦਲਿਤ ਜਥੇਬੰਦੀਆਂ ਵੱਲੋਂ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਾਸ਼ੀ ਨੂੰ ਹੜੱਪ ਜਾਣ ਵਿਰੁੱਧ ਅਤੇ ਉਹਨਾਂ ਨੂੰ ਵਿਦਿਅਕ ਸੰਸਥਾਵਾਂ ‘ਚ ਦਾਖ਼ਲਾ ਨਾ ਦੇਣ ਵਿਰੁੱਧ 10 ਅਕੂਤਬਰ ਨੂੰ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਹੈ।

ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਸਬੰਧਤ ਮੰਤਰੀ ਨੂੰ ਤਕਰੀਬਨ 17 ਕਰੋੜ ਰੁਪਏ ਦੀ ਸਕਾਲਰਸ਼ਿਪ ਘਪਲੇ ‘ਚੋਂ ਬਰੀ ਕਰਨਾ ਤੇ ਘਪਲੇ ‘ਚ ਕਿਸੇ ਦੀ ਵੀ ਜ਼ਿੰਮੇਵਾਰੀ ਨਾ ਮਿਥਣ ਦੀ ਭਰਪੂਰ ਨਿਖੇਧੀ ਕੀਤੀ ਹੈ। ਪੰਜਾਬ ਸਰਕਾਰ ਨੇ 16.71 ਕਰੋੜ ਦੇ ਸਕਾਲਰਸ਼ਿਪ ਘਪਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਪਰ

ਉਸ ਕਮੇਟੀ ਨੇ ਘਪਲੇ ਦੀ ਸਹੀ ਜਾਂਚ ਕਰਨ ਦੀ ਬਜਾਏ ਵਿਦਿਅਕ ਅਦਾਰਿਆਂ ਵੱਲੋਂ 8 ਕਰੋੜ ਦੇ ਸਕਾਲਰਸ਼ਿਪ ਨੂੰ ਹੜੱਪਣ ਅਤੇ ਉਸਦੀ ਵਸੂਲੀ ਕਰਨ ਉੱਤੇ ਹੀ ਜ਼ਿਆਦਾ ਧਿਆਨ ਦਿੱਤਾ। ਮੈਟ੍ਰਿਕ ਪਿੱਛੋ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫਾ ਕੇਂਦਰ ਵੱਲੋਂ ਜਾਰੀ ਸਕੀਮ ਹੇਠ ਦਿੱਤਾ ਜਾਂਦਾ ਹੈ।

ਪੰਜਾਬ ਦੇ 1650 ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਜਵਾਬ ਦੇ ਦਿੱਤਾ ਹੈ। ਕਿਉਂਕਿ ਉਹਨਾਂ ਦੇ ਵਜ਼ੀਫੇ ਘਪਲੇ ਕਰਕੇ ਰੁੱਕ ਗਏ ਹਨ। ਅਫ਼ਸੋਸ ਹੈ ਕਿ ਸਰਕਾਰ ਦੀ ਅਣਗਹਿਲੀ ਕਰਕੇ ਹੋਏ ਘਪਲੇ ਦਾ ਖਾਮਿਆਜ਼ਾ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਨਾਲ ਜ਼ਾਹਰਾ ਬੇਇਨਸਾਫ਼ੀ ਹੈ।

ਅਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਦੇ ਚੇਅਰਮੈਨ ਸੋਢੀ ਵਿਕਰਮ ਸਿੰਘ ਨੇ ਵੀ ਘਪਲੇ ਉੱਤੇ ਮਿੱਟੀ ਪਾਉਣ ਦੀ ਨਿਖੇਧੀ ਕਰਦਿਆਂ ਪੰਜਾਬ ਬੰਦ ਦੀ ਹਮਾਇਤ ਕੀਤੀ ਹੈ।

Leave a Reply

Your email address will not be published. Required fields are marked *