ਆਖ਼ਰ ਇਸ ਤਰੀਕ ਤੋਂ ਖੁੱਲਣ ਜਾ ਰਹੇ ਹਨ ਸਕੂਲ,ਜਾਰੀ ਹੋਏ ਦਿਸ਼ਾ-ਨਿਰਦੇਸ਼,ਦੇਖੋ ਪੂਰੀ ਖ਼ਬਰ

ਅਨਲੌਕ 5 ਤਹਿਤ ਕੇਂਦਰ ਸਰਕਾਰ ਵੱਲੋਂ 15 ਅਕਤੂਬਰ ਨੂੰ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਬਾਅਦ ਹੁਣ ਵੱਖ-ਵੱਖ ਗੇੜਾਂ ਤਹਿਤ ਸਕੂਲ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। 21 ਸਤੰਬਰ ਤੋਂ ਸੂਬਿਆਂ ਨੂੰ ਨੌਵੀਂ ਤੋਂ 12ਵੀਂ ਜਮਾਤ ਤਕ ਦੇ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਹੁਣ ਸਾਰੇ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਕੇਂਦਰ ਨੇ ਸਕੂਲ ਖੋਲ੍ਹਣ ਦਾ ਫੈਸਲਾ ਸੂਬਾ ਸਰਕਾਰਾਂ ‘ਤੇ ਛੱਡ ਦਿੱਤਾ ਹੈ। ਸਿੱਖ ਮੰਤਰਾਲੇ ਨੇ ਸਕੂਲ ਤੇ ਉੱਚ ਵਿੱਦਿਆ ਅਦਾਰੇ ਖੋਲ੍ਹਣ ਬਾਬਤ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ। ਸਕੂਲ ਖੋਲ੍ਹਣ ਲਈ ਮਾਪਦੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ।ਬੇਸ਼ੱਕ ਸਕੂਲ, ਕਾਲਜ ਖੋਲ੍ਹਣ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਹਿਦਾਇਤਾਂ ਦੇ ਮੁਤਾਬਕ ਅਜੇ ਵੀ ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਤਰਜੀਹ ਦਿੱਤੀ ਜਾਵੇਗੀ। ਜੇਕਰ ਵਿਦਿਆਰਥੀ ਆਨਲਾਈਨ ਕਲਾਸ ਲਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਦਿੱਤੀ ਜਾਵੇਗੀ।

ਵਿਦਿਆਰਥੀ ਮਾਪਿਆਂ ਦੀ ਲਿਖਤੀ ਇਜਾਜ਼ਤ ਨਾਲ ਹੀ ਸਕੂਲ ਆ ਸਕਦੇ ਹਨ। ਉਨ੍ਹਾਂ ‘ਤੇ ਹਾਜ਼ਰੀ ਦਾ ਕੋਈ ਦਬਾਅ ਨਹੀਂ ਪਾਇਆ ਜਾਵੇਗਾ। ਸਿਹਤ ਤੇ ਸੁਰੱਖਿਆ ਲਈ ਸਿੱਖਿਆ ਵਿਭਾਗ ਦੇ ਮਾਪਦੰਡ ਦੇ ਆਧਾਰ ‘ਤੇ ਸੂਬੇ ਆਪਣੇ SOP ਤਿਆਰ ਕਰਨਗੇ।ਇਸ ਤੋਂ ਇਲਾਵਾ ਕਾਲਜ ਜਾਂ ਉੱਚ ਵਿਦਿਅਕ ਅਦਾਰਿਆਂ ਦੇ ਖੋਲ੍ਹਣ ਬਾਰੇ ਫੈਸਲਾ ਉੱਚ ਸਿੱਖਿਆ ਵਿਭਾਗ ਲਵੇਗਾ। ਇੱਥੇ ਵੀ ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਪਹਿਲ ਦਿੱਤੀ ਜਾਵੇ।

ਫਿਲਹਾਲ ਸਿਰਫ ਰਿਸਰਚ ਸਕੌਲਰਸ ਜਾਂ ਪੀਜੀ ਦੇ ਉਹ ਵਿਦਿਆਰਥੀ ਜਿੰਨ੍ਹਾਂ ਨੂੰ ਲੈਬ ‘ਚ ਕੰਮ ਕਰਨਾ ਪੈਂਦਾ ਹੈ, ਉਨ੍ਹਾਂ ਲਈ ਹੀ ਕਾਲਜ, ਇੰਸਟੀਟਿਊਟ ਖੁੱਲ੍ਹਣਗੇ। ਸੂਬਿਆਂ ਦੀਆਂ ਯੂਨੀਵਰਸਿਟੀਜ਼ ਜਾਂ ਪ੍ਰਾਈਵੇਟ ਯੂਨੀਵਰਸਿਟੀਜ਼ ਸਥਾਨਕ ਗਾਈਡਲਾਈਨਜ਼ ਦੇ ਹਿਸਾਬ ਨਾਲ ਖੁੱਲ੍ਹ ਸਕਦੀਆਂ ਹਨ।

ਸਕੂਲ ਖੋਲ੍ਹਣ ਦੇ ਨਾਲ ਹੀ ਸੀਬੀਆਈ ਦੇ ਨਾਲ ਮਿਲ ਕੇ ਸਿੱਖਿਆ ਮੰਤਰਾਲੇ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ‘ਚ ਜੁੱਟ ਗਿਆ ਹੈ। ਫਿਲਹਾਲ ਜੋ ਯੋਜਨਾ ਹੈ, ਉਸ ਤਹਿਤ ਦਸਵੀਂ ਤੇ ਬਾਰਵ੍ਹੀਂ ਦੀ ਸੀਬੀਆਈ ਬੋਰਡ ਦੀ ਪ੍ਰੀਖਿਆ ਹਰ ਸਾਲ ਵਾਂਗ ਅਗਲੇ ਸਾਲ ਫਰਵਰੀ ਤੇ ਮਾਰਚ ‘ਚ ਹੋਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਪ੍ਰੀ-ਬੋਰਡ ਦੀ ਪਹਿਲੀ ਪ੍ਰੀਖਿਆ ਇਸ ਸਾਲ ਦਸੰਬਰ ‘ਚ ਹੀ ਕਰਾਈ ਜਾਵੇਗੀ।

Leave a Reply

Your email address will not be published. Required fields are marked *