ਗਾਇਕ ਜੱਸ ਬਾਜਵਾ ਵੱਲੋਂ ਖਰੀਆਂ ਸਣਾਉਣ ਤੋਂ ਬਾਅਦ ਕਿਸਾਨਾਂ ਦੇ ਹੱਕ ਚ’ ਆਇਆ ਗੁਰੂ ਰੰਧਾਵਾ,ਕਹਿ ਦਿੱਤੀ ਇਹ ਗੱਲ

ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕਲਾਕਾਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਬਟਾਲਾ ‘ਚ ਰਣਜੀਤ ਬਾਵਾ ਅਤੇ ਹੋਰਨਾਂ ਗਾਇਕਾਂ ਦੀ ਅਗਵਾਈ ‘ਚ ਵੱਡਾ ਇੱਕਠ ਕੀਤਾ ਗਿਆ ਹੈ। ਇਸ ਇੱਕਠ ‘ਚ ਪੰਜਾਬ ਦੇ ਪ੍ਰਸਿੱਧ ਗਾਇਕ ਜੱਸ ਬਾਜਵਾ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਜੱਸ ਬਾਜਵਾ ਨੇ ਗੁਰੂ ਰੰਧਾਵਾ ਨੂੰ ਰੱਜ ਕੇ ਲਾਹਨਤਾਂ ਪਾਈਆਂ ਸਨ।

ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ‘ਤੇ ਕਿਸਾਨਾਂ ਦੇ ਹੱਕ ‘ਚ ਪੋਸਟ ਪਾਉਂਦੇ ਹੋਏ ਲਿਖਿਆ, ‘ਮੈਂ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਕਿਸਾਨਾਂ ਬਾਰੇ ਸਾਂਝਾ ਕਰ ਚੁੱਕਾ ਹਾਂ ਅਤੇ ਹਮੇਸ਼ਾ ਹੀ ਮੇਰੇ ਗੀਤਾਂ ‘ਚ ਆਪਣੇ ਸਾਫ਼ ਬੋਲ ਦੇ ਜ਼ਰੀਏ ਸਾਡੀ ਪੰਜਾਬੀ ਭਾਸ਼ਾ ਨੂੰ ਵਿਸ਼ਵਵਿਆਪੀਤੌਰ ‘ਤੇ ਉਤਸ਼ਾਹਤ ਕਰਦਾ ਹਾਂ। ਮੇਰੇ ਦਾਦਾ, ਉਸ ਦੇ ਦਾਦਾ ਅਤੇ ਮੇਰੇ ਪਿਤਾ ਜੀ ਸਾਰੇ ਕਿਸਾਨ ਹਨ ਅਤੇ ਹਮੇਸ਼ਾ ਸਾਡੇ ਕਿਸਾਨਾਂ ਤੇ ਸਾਡੀ ਧਰਤੀ, ਪੰਜਾਬ ਦਾ ਸਮਰਥਨ ਕਰਨਗੇ।

ਮੈਂ ਪਿਛਲੇ ਸਾਲਾਂ ਦੌਰਾਨ ਪੰਜਾਬ ਪ੍ਰਤੀ ਆਪਣੇ ਅੰਤ ਤੋਂ ਕੀਤੇ ਦਾਨ ਜਾਂ ਲੁਕਵੇਂ ਯੋਗਦਾਨ ਬਾਰੇ ਨਾਮ ਲੈਣ ਜਾਂ ਜਨਤਕ ਐਲਾਨ ਕਰਨ ਤੋਂ ਗੁਰੇਜ਼ ਕਰਨਾ ਚਾਹੁੰਦਾ ਹਾਂ। ਬੇਨਤੀ ਹੈ ਕਿ ਸੋਸ਼ਲ ਮੀਡੀਆ ਦੀ ਨਾਕਾਰਾਤਮਕਤਾ ਨੂੰ ਵਧਾਉਣ ਲਈ, ਇਸ ਨੂੰ ਅਣਡਿੱਠ ਨਾ ਕਰੋ।

ਮੈਂ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਇਕ ਵਾਰ ਫ਼ਿਰ ਕਿਸਾਨ ਬਿੱਲ ਨੂੰ ਵੇਖਣ ਅਤੇ ਪੰਜਾਬ ਦੇ ਬਜ਼ੁਰਗਾਂ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਪੁੱਛਣ ਕਿ ਬਿੱਲ ਸੰਭਵ ਹੈ ਜਾਂ ਨਹੀਂ?

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |