ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਤੋਂ ਬਾਅਦ ਖੁੱਲਣ ਲੱਗੇ ਸਕੂਲ-ਹੋਜੋ ਤਿਆਰ ਤੇ ਜਾਣੋ ਦਿਸ਼ਾ-ਨਿਰਦੇਸ਼,ਦੇਖੋ ਪੂਰੀ ਖ਼ਬਰ

ਕੋਰੋਨਾ ਵਾਇਰਸ ਦੇ ਚਲਦੇ ਮਾਰਚ ਤੋਂ ਸਕੂਲ ਕਾਲਜ ਬੰਦ ਹਨ। ਇਸ ਦੇ ਤਹਿਤ ਹੁਣ ਸਰਕਾਰ ਵੱਲੋਂ 15 ਅਕਤੂਬਰ ਤੋਂ ਬਾਅਦ ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਦਸ ਦੇਈਏ ਕਿ ਕੁਝ ਦਿਨ ਪਹਿਲਾ 21 ਸਤੰਬਰ ਤੋਂ ਜਿਥੇ ਕੁਝ ਰਾਜਾਂ ‘ਚ ਕਲਾਸ ਨੌਂਵੀ ਤੋਂ 12ਵੀਂ ਤਕ ਦੇ ਸਕੂਲ ਖੋਲ੍ਹਣ ਦੀ ਛੋਟ ਦਿੱਤੀ ਗਈ ਸੀ ਤਾਂ ਹੁਣ ਸਾਰੇ ਸਕੂਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।


ਇਸ ਦੌਰਾਨ ਹੁਣ ਬੱਚਿਆਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਸਿੱਖਿਆ ਮੰਤਰਾਲੇ ਨੇ ਸਕੂਲ ਅਤੇ ਹਾਇਰ ਐਜੂਕੇਸ਼ਨ ਇੰਸਟੀਚਿਊਸ਼ਨਜ਼ ਖੋਲ੍ਹਣ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ । ਇਸ ਦੇ ਆਧਾਰ ‘ਤੇ ਸੂਬੇ ਨੂੰ ਆਪਣੀ ਗਾਈਡਲਾਈਨਜ਼ ਜਾਰੀ ਕਰਨੀ ਹੋਵੇਗੀ।

ਜਾਣੋ ਨਵੀਆਂ ਗਾਈਡਲਾਈਨਜ਼ – 1. ਆਨਲਾਈਨ/ਡਿਸਟੈਂਸ ਲਰਨਿੰਗ ਨੂੰ ਪਹਿਲਤਾ ਦਿੱਤੀ ਜਾਵੇਗੀ। ਜੇਕਰ ਕੋਈ ਵਿਦਿਆਰਥੀ ਆਨਲਾਈਨ ਕਲਾਸ ਅਟੈਂਡ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸਦੀ ਆਗਿਆ ਦਿੱਤੀ ਜਾਵੇ। ਮਾਪਿਆਂ ਦੀ ਆਗਿਆ ‘ਤੇ ਹੀ ਬੱਚੇ ਸੱਦੇ ਜਾਣਗੇ।

2. ਜਦੋ ਵੀ ਸਕੂਲ ਖੁਲਣਗਏ ਉਸ ਵੇਲੇ ਸਿੱਖਿਆ ਸੰਸਥਾਨ ਨੂੰ ਲਾਜ਼ਮੀ ਰੂਪ ਨਾਲ ਸੂਬੇ ਦੇ ਸਿੱਖਿਆ ਵਿਭਾਗਾਂ ਦੀ SOPs ਦਾ ਪਾਲਣ ਕਰਨਾ ਹੋਵੇਗਾ।


3 . ਜੇਕਰ ਕਾਲਜ ਵਿਦਿਆਰਥੀਆ ਦੀ ਗੱਲ ਕਰੀਏ ਤੇ ਸਿਰਫ਼ ਰਿਸਰਚ ਸਕਾਲਰਸ ਅਤੇ ਪੀਜੀ ਦੇ ਉਹ ਸਟੂਡੈਂਟਸ ਜਿਨ੍ਹਾਂ ਨੂੰ ਲੈਬ ‘ਚ ਕੰਮ ਕਰਨਾ ਪੈਂਦਾ ਹੈ, ਉਨ੍ਹਾਂ ਲਈ ਹੀ ਸੰਸਥਾਨ ਖੁੱਲ੍ਹਣਗੇ।

4. ਸਭ ਤੋਂ ਪਹਿਲਾਂ 10ਵੀਂ ਅਤੇ 12ਵੀਂ ਦੀ ਕਲਾਸਾਂ ਲਗੇਗੀ ਅਤੇ ਕਲਾਸ ‘ਚ ਸਿਰਫ਼ 12 ਬੱਚੇ ਹੀ ਬੈਠ ਸਕਦੇ ਹਨ। ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *