ਇਹਨਾਂ ਲੋਕਾਂ ਨੂੰ ਸਰਕਾਰ ਦੇ ਸਕਦੀ ਹੈ ਵੱਡਾ ਤੋਹਫ਼ਾ-ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ,ਦੇਖੋ ਪੂਰੀ ਖ਼ਬਰ

Loan Moratorium ਭਾਵ EMI ‘ਚ ਛੋਟ ਦੀ ਵਿਵਸਥਾ ਦਾ ਲਾਕਡਾਊਨ ਦੇ ਮੁਸ਼ਕਲ ਸਮੇਂ ‘ਚ ਲੋਕਾਂ ਨੂੰ ਵੱਡਾ ਸਹਾਰਾ ਮਿਲਿਆ। ਕਰਜ਼ ਲੈਣ ਵਾਲਿਆਂ ਦਾ ਇਕ ਵੱਡਾ ਵਰਗ ਇਸ ਤਰ੍ਹਾਂ ਦਾ ਵੀ ਰਿਹਾ, ਜਿਸ ਨੇ ਸੁਵਿਧਾ ਦਾ ਫਾਇਦਾ ਨਹੀਂ ਚੁੱਕਿਆ ਤੇ ਇਮਾਨਦਾਰੀ ਨਾਲ ਆਪਣੀ EMI ਭਰੀ। ਹੁਣ ਕੇਂਦਰ ਸਰਕਾਰ Loan Moratorium (ਭਾਵ) EMI ‘ਚ ਛੋਟ ਦਾ ਫਾਇਦਾ ਨਹੀਂ ਚੁੱਕਣ ਵਾਲਿਆਂ ਨੂੰ ਗਿਫਟ ਦੇਣ ਦਾ ਮਨ ਬਣਾ ਰਹੀ ਹੈ।

ਸਰਕਾਰ ਇਸ ਤਰ੍ਹਾਂ ਦੇ ਲੋਕਾਂ ਨੂੰ ਕੈਸ਼ਬੈਕ ਦੇਣ ‘ਤੇ ਵਿਚਾਰ ਕਰ ਰਹੀ ਹੈ। ਦਰਅਸਲ Loan Moratorium ਦੀ ਮਿਆਦ ਲਈ ਵਿਆਜ਼ ‘ਤੇ ਛੋਟ ਦਾ ਮਾਮਲਾ ਸੁਪਰੀਮ ਕੋਰਟ ‘ਚ ਲੰਬਿਤ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇ ਸੁਪਰੀਮ ਕੋਰਟ ਵਿਆਜ਼ ‘ਚ ਛੋਟ ਦਾ ਫੈਸਲਾ ਸੁਣਾਉਂਦੀ ਹੈ ਤਾਂ ਜਿਨ੍ਹਾਂ ਲੋਕਾਂ ਨੇ Loan Moratorium ਦਾ ਫਾਇਦਾ ਨਹੀਂ ਚੁੱਕਿਆ ਤਾਂ ਉਨ੍ਹਾਂ ਨੇ ਗਿਫ਼ਟ ਦਾ ਵਿਚਾਰ ਕਰੇਗੀ।

ਇਹ ਕੈਸ਼ਬੈਕ ਉਨ੍ਹਾਂ ਗਾਹਕਾਂ ਨੂੰ ਮਿਲੇਗਾ, ਜਿਨ੍ਹਾਂ ਨੇ 6 ਮਹੀਨੇ ਤਕ ਬਿਨਾਂ ਰੁਕੇ ਕਿਸ਼ਤਾ ਭਰੀਆਂ। ਇਹੀ ਨਹੀਂ 2 ਕਰੋੜ ਰੁਪਏ ਤਕ ਕਰਜ਼ ਵਾਲੀ MSMEs ਨੂੰ ਵੀ ਮੁਆਵਜ਼ਾ ਮਿਲ ਸਕਦਾ ਹੈ, ਜਿਨ੍ਹਾਂ ਨੇ ਲਾਕਡਾਊਨ ਦੇ ਸਮੇਂ ‘ਚ ਆਪਣੀ ਕਿਸਤ ਸਮੇਂ ‘ਤੇ ਜਮ੍ਹਾਂ ਕਰਵਾਈ, ਲੋਨ ਮੋਰੇਟੇਰੀਅਮ ਦੀ ਮਿਆਦ ‘ਚ ਵਿਆਜ਼ ‘ਤੇ ਵਿਆਜ਼ ਦੀ ਛੋਟ ਦਾ ਪ੍ਰਸਤਾਵ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਰੱਖਿਆ ਹੈ।

ਸਮੇਂ ‘ਤੇ ਕਿਸ਼ਤ ਚੁਣਨ ਵਾਲਿਆਂ ਨੂੰ ਕਿੰਨਾ ਫਾਇਦਾ ਮਿਲ ਸਕਦਾ ਹੈ – ਦੱਸ ਦਈਏ ਕਿ ਕੇਂਦਰ ਸਰਕਾਰ ਨੇ ਇਸ ਵਿਆਜ਼ ਮਾਫੀ ਦੇ ਪ੍ਰਭਾਵ ਦਾ ਮੁਲਾਂਕਣ ਲਈ ਪੂਰਨ ਨਿਯੰਤਰਣ ਤੇ ਆਡੀਟਰ ਜਨਰਲ ਰਾਜੀਵ ਮੇਹਰਿਸ਼ੀ ਦੀ ਪ੍ਰਧਾਨਗੀ ‘ਚ ਇਕ ਵਿਸ਼ੇਸ਼ ਕਮੇਟੀ ਬਣਾਈ ਹੈ।

ਵਿੱਤ ਮੰਤਰਾਲੇ ਦੀ ਬਣਾਈ ਕਮੇਟੀ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਲੋਨ ਮੋਰੇਟੋਰੀਅਮ ਦਾ ਲਾਭ ਚੁੱਕਣ ਵਾਲੇ ਲੋਕਾਂ ਨੂੰ ਕਿੰਨਾ ਫਾਇਦਾ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਸ ਫਾਇਦੇ ਦੇ ਬਰਾਬਰ ਦੀ ਰਾਸ਼ੀ ਉਨ੍ਹਾਂ ਲੋਕਾਂ ਨੂੰ ਕੈਸ਼ਬੈਕ ਦੇ ਰੂਪ ‘ਚ ਦਿੱਤੀ ਜਾ ਸਕਦੀ ਹੈ, ਜਿਨ੍ਹਾਂ ਨੇ ਸਮੇਂ ‘ਤੇ ਕਿਸ਼ਤ ਜਮ੍ਹਾਂ ਕੀਤੀ ਹੈ।