ਸਕੂਲਾਂ ਨੂੰ ਮੁੜ ਤੋਂ ਖੋਲਣ ਲਈ ਜ਼ਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼,ਖਿੱਚਲੋ ਤਿਆਰੀਆਂ,ਦੇਖੋ ਪੂਰੀ ਖ਼ਬਰ

ਕੇਂਦਰੀ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਵੱਲੋਂ ਸਕੂਲਾਂ ਨੂੰ ਮੁੜ ਖੋਲ੍ਹੇ ਜਾਣ ਨੂੰ ਲੈ ਕੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐੱਸਓਪੀ) ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖ਼ਰਿਆਲ ਨਿਸ਼ੰਕ ਵੱਲੋਂ ਅੱਜ ਦਿੱਤੀ ਗਈ ਜਾਣਕਾਰੀ ਅਨੁਸਾਰ, ਸਕੂਲਾਂ ਦੇ ਮੁੜ ਤੋਂ ਖੋਲ੍ਹੇ ਜਾਣ ਦੇ ਘੱਟ ਤੋਂ ਘੱਟ ਦੋ ਤੋਂ ਤਿੰਨ ਹਫ਼ਤਿਆਂ ਦੇ ਅੰਦਰ ਕੋਈ ਵੀ ਅਸੈਸਮੈਂਟ ਟੈਸਟ ਨਹੀਂ ਲਿਆ ਜਾਵੇਗਾ ਅਤੇ ਆਨਲਾਈਨ ਲਰਨਿੰਗ ਜਾਰੀ ਰਹੇਗੀ, ਜਿਸ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਹੇਗਾ।

ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖ਼ਰਾ ਵਿਭਾਗ ਨੇ ਕੀਦਰੀ ਗ੍ਰਹਿ ਮੰਤਰਾਲੇ ਵੱਲੋਂ ਹਾਲ ਹੀ ਵਿੱਚ 30 ਸਤੰਬਰ ਨੂੰ ਅਨਲਾਕ 5 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ ਨੂੰ ਮੁੜ ਖੋਲ੍ਹਣ ਜਾਣ ਸਬੰਧੀ ਐੱਸਓਪੀ/ਗਾਈਡਲਾਈਨਜ਼ ਤਿਆਰ ਕੀਤੇ ਹਨ। ਅਨਲਾਕ 5 ਦੇ ਦਿਸ਼ਾ-ਨਿਰਦੇਸ਼ਾਂ ‘ਚ ਸਕੂਲਾਂ ਅਤੇ ਕੋਚਿੰਗ ਸੰਸਥਾਵਾਂ ਨੂੰ 15 ਅਕਤੂਬਰ 2020 ਤੋਂ ਬਾਅਦ ਖੋਲ੍ਹੇ ਜਾਣ ਦੀ ਛੋਟ ਦਿੱਤੀ ਗਈ ਹੈ। ਹਾਲਾਂਕਿ, ਇਸ ਸਬੰਧੀ ਆਖ਼ਰੀ ਫ਼ੈਸਲਾ ਸਬੰਧਿਤ ਰਾਜ ਸਰਕਾਰਾਂ ਵੱਲੋਂ ਲਿਆ ਜਾਣਾ ਹੈ।

ਉੱਥੇ, ਅੱਜ ਦੇ ਜਾਰੀ ਸਕੂਨ ਰੀਓਪਨਿੰਗ ਗਾਈਡਲਾਈਨਜ਼ 2020 ਬਾਰੇ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖ਼ਰਿਆਲ ਨਿਸ਼ੰਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲਾਂ ਨੂੰ ਮੁੜ ਤੋਂ ਖੋਲ੍ਹੇ ਜਾਣ ਦੀ ਤਾਰੀਕ ਤੋਂ ਦੋ ਤੋਂ ਤਿੰਨ ਹਫ਼ਤੇ ਤਕ ਕੋਈ ਵੀ ਅਸੈਸਮੈਂਟ ਟੈਸਟ ਨਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।

ਨਾਲ ਹੀ, ਸਿੱਖਿਆ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਸੋਧ ਅਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਵੱਲੋਂ ਤਿਆਰ ਅਤੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਬਦਲਵੇਂ ਅਕੈਡਮਿਕ ਕੈਲੰਡਰ ਨੂੰ ਲਾਗੂ ਕੀਤਾ ਜਾ ਸਕਦਾ ਹੈ। ਉੱਥੇ, ਸਕੂਲਾਂ ‘ਚ ਮਿੱਡ-ਡੇਅ-ਮੀਲ ਅਤੇ ਤਿਆਰ ਕਰਦੇ ਅਤੇ ਪਰੋਸੇ ਜਾਣ ਮੌਕੇ ਸਾਵਧਾਨੀ ਰੱਖੀ ਜਾਣੀ ਚਾਹੀਦੀ ਹੈ।

ਇਹ ਹਨ ਮੁੱਖ ਗੱਲਾਂ -ਸਕੂਲ ਖੁੱਲ੍ਹਣ ਦੇ ਦੋ-ਤਿੰਨ ਹਫ਼ਤਿਆਂ ਤਕ ਅਸੈਸਮੈਂਟ ਟੈਸਟ ਨਹੀਂ ਲੈਣਾ ਹੋਵੇਗਾ।

-ਸਕੂਲਾਂ ‘ਚ ਐੱਨਸੀਈਆਰਟੀ ਵੱਲੋਂ ਤਿਆਰ ਬਦਲਵੇਂ ਅਕੈਡਮਿਕ ਕੈਲੰਡਰ ਨੂੰ ਲਾਗੂ ਕੀਤਾ ਜਾ ਸਕਦਾ ਹੈ।

-ਸਕੂਲਾਂ ‘ਚ ਮਿੱਡ-ਡੇਅ-ਮੀਲ ਤਿਆਰ ਕਰਦੇ ਅਤੇ ਪਰੋਸਦੇ ਸਮੇਂ ਸਾਵਧਾਨੀ ਰੱਖਣੀ ਪਵੇਗੀ।

-ਸਕੂਲ ਕੰਪਲੈਕਸ ‘ਚ ਕਿਚਨ, ਕੰਟੀਨ, ਵਾਸ਼ਰੂਮ, ਲੈਬ, ਲਾਇਬ੍ਰੇਰੀ ਆਦਿ ਸਮੇਤ ਸਾਰੀ ਸਥਾਨਾਂ ‘ਤੇ ਸਾਫ਼-ਸਫ਼ਾਈ ਅਤੇ ਕੀਟਾਣੂਰਹਿਤ ਕਰਦੇ ਰਹਿਣ ਦਾ ਪ੍ਰਬੰਧ ਕਰਨਾ ਹੋਵੇਗਾ।