ਹੁਣੇ ਹੁਣੇ ਸਕੂਲ ਖੁੱਲਣ ਬਾਰੇ ਆਈ ਤਾਜ਼ਾ ਵੱਡੀ ਖ਼ਬਰ: ਵਿਦਿਆਰਥੀ ਹੋ ਜਾਣ ਤਿਆਰ ਪਰ……. ਦੇਖੋ ਪੂਰੀ ਖ਼ਬਰ

ਕੇਂਦਰੀ ਸਿੱਖਿਆ ਮੰਤਰਾਲੇ ਨੇ ਕੱਲ੍ਹ 5 ਅਕਤੂਬਰ ਨੂੰ ਸਕੂਲ ਮੁੜ ਖੋਲ੍ਹਣ ਬਾਰੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਅਨੁਸਾਰ ਸਕੂਲਾਂ ਨੂੰ ਐਮਰਜੈਂਸੀ ਕੇਅਰ ਸਪੋਰਟ ਟੀਮ ਤੇ ਹੋਰ ਸਹਾਇਤਾ ਟੀਮਾਂ ਦਾ ਗਠਨ ਕਰਨਾ ਪਏਗਾ।

ਇਸ ਦੇ ਨਾਲ ਹੀ, ਸਕੂਲਾਂ ਨੂੰ ਲਾਜ਼ਮੀ ਤੌਰ ‘ਤੇ ਕਿਸੇ ਡਾਕਟਰ ਜਾਂ ਨਰਸ ਜਾਂ ਅਟੇਂਡੈਂਟ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਪਏਗਾ।ਮੰਤਰਾਲੇ ਦੇ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 30 ਸਤੰਬਰ ਨੂੰ ਹਾਲ ਹੀ ਵਿੱਚ ਅਨਲੌਕ 5 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੁੜ ਖੋਲ੍ਹਣ ਸਬੰਧੀ ਐਸਓਪੀ/ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ।

ਅਨਲੌਕ 5 ਦਿਸ਼ਾ ਨਿਰਦੇਸ਼ਾਂ ਨਾਲ 15 ਅਕਤੂਬਰ 2020 ਤੋਂ ਬਾਅਦ ਸਕੂਲ ਤੇ ਕੋਚਿੰਗ ਸੰਸਥਾ ਖੋਲ੍ਹਣ ਦੀ ਆਗਿਆ ਮਿਲਦੀ ਹੈ। ਹਾਲਾਂਕਿ, ਇਸ ਸਬੰਧੀ ਅੰਤਮ ਫੈਸਲਾ ਸਬੰਧਤ ਰਾਜਾਂ ਦੀ ਸਰਕਾਰ ਨੂੰ ਲੈਣਾ ਪਏਗਾ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *