ਹੁਣੇ ਹੁਣੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾਂ ਰਣੌੌਤ ਬਾਰੇ ਆਈ ਬਹੁਤ ਮਾੜੀ ਖ਼ਬਰ-ਦੇਖੋ ਪੂਰੀ ਖ਼ਬਰ

ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ‘ਚ ਅਭਿਨੇਤਰੀ ਕੰਗਨਾ ਰਣੌਤ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਸੀ ਕਿ ਉਹ ਕੰਗਨਾ ਦੇ ਖਿਲਾਫ ਟਵੀਟ ਸਬੰਧੀ ਐਫਆਈਆਰ ਦਰਜ ਕਰੇ।

ਤੁਮਕੁਰੂ ਦੀ ਪਹਿਲੀ ਸ਼੍ਰੇਣੀ ਦੇ ਜੁਡੀਸ਼ੀਅਲ ਮੈਜਿਸਟਰੇਟ (ਜੇਐਮਐਫਸੀ) ਦੀ ਅਦਾਲਤ ਨੇ ਕਿਆਥਸੰਦਰਾ ਥਾਣੇ ਦੇ ਇੰਸਪੈਕਟਰ ਨੂੰ ਐਡਵੋਕੇਟ ਰਮੇਸ਼ ਨਾਇਕ ਦੀ ਸ਼ਿਕਾਇਤ ਦੇ ਅਧਾਰ ‘ਤੇ ਰਣੌਤ ਖਿਲਾਫ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਲਾਗੂ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਸੰਬੰਧ ਵਿੱਚ ਇੱਕ ਟਵੀਟ ਕੀਤਾ ਸੀ। ਇਸ ਨੂੰ ਰਿਟਵੀਟ ਕਰਦੇ ਹੋਏ ਕਗਨਾ ਰਣੌਤ ਨੇ ਕਿਹਾ ਸੀ, “ਪ੍ਰਧਾਨ ਮੰਤਰੀ ਜੀ, ਜਿਹੜਾ ਸੌਂ ਰਿਹਾ ਹੈ, ਉਹ ਜਾਗ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੈ, ਉਸ ਨੂੰ ਸਮਝਾਇਆ ਜਾ ਸਕਦਾ ਹੈ,

ਪਰ ਜੋ ਸੌਣ ਦਾ ਨਾਟਕ ਕਰ ਰਿਹਾ ਹੈ, ਨਾ ਸਮਝਣ ਦਾ ਨਾਟਕ ਕਰ ਰਿਹਾ ਹੈ, ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫ਼ਰਕ ਪਏਗਾ? ਇਹ ਉਹੀ ਅੱਤਵਾਦੀ ਹਨ। ਸੀਏਏ (ਸੰਸ਼ੋਧਿਤ ਸਿਟੀਜ਼ਨਸ਼ਿਪ ਐਕਟ) ਨਾਲ ਇਕ ਵੀ ਮਨੁੱਖ ਨੂੰ ਨਾਗਰਿਕਤਾ ਨਹੀਂ ਗਈ, ਪਰ ਲਹੂ ਦੀਆਂ ਨਦੀਆਂ ਵਹਾ ਦਿੱਤੀਆਂ ਗਈਆਂ।”

ਨਾਈਕ ਨੇ ਕਿਹਾ ਕਿ ਇਸ ਟਵੀਟ ਨੇ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ, ਜਿਸ ਤੋਂ ਬਾਅਦ ਉਸ ਨੇ ਰਣੌਤ ਖਿਲਾਫ ਐਫਆਈਆਰ ਦਰਜ ਕਰਨ ਦਾ ਫੈਸਲਾ ਕੀਤਾ।

Leave a Reply

Your email address will not be published. Required fields are marked *