ਹੁਣੇ ਹੁਣੇ ਪੰਜਾਬ ਚ’ ਏਥੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਇਸ ਤਰਾਂ ਤੜਫ਼-ਤੜਫ਼ ਕੇ ਹੋਈ ਮੌਤ,ਦੇਖੋ ਪੂਰੀ ਖ਼ਬਰ

ਜਿੱਥੇ ਕੈਪਟਨ ਸਰਕਾਰ ਵੱਲੋਂ ਇਕ ਹਫਤੇ ’ਚ ਨਸ਼ਾ ਖ਼ਤਮ ਕਰ ਦੀ ਗੱਲ ਕਰ ਪੰਜਾਬ ’ਚ ਸਰਕਾਰ ਬਣਾਈ ਸੀ ਉੱਥੇ ਹੀ 4 ਸਾਲ ਬੀਤ ਜਾਣ ਦੇ ਬਾਅਦ ਵੀ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ। ਜਿਸ ਦੇ ਚਲਦੇ ਅੱਜ ਪੁਲਸ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਚਾਵਾਂ ਦਾ ਇਕ ਨੌਜਵਾਨ ਜੋ ਕੇ ਕਿਸੇ ਨਿੱਜੀ ਟੀ.ਵੀ. ਚੈਨਲ ’ਚ ਕੰਮ ਕਰਦਾ ਸੀ। ਉਹ ਨਸ਼ੇ ਦੇ ਭੇਂਟ ਚੜ੍ਹ ਗਿਆ।

ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਨਸ਼ੇ ਦੀ ਓਵਰ ਡੋਜ਼ ਨਾਲ ਹੋ ਗਈ। ਮੌਤ ਦੇ 2 ਦਿਨ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ’ਚ ਆਇਆ ਸੀ। ਇਸ ਸਬੰਧੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਜਿਸ ਤੋਂ ਇਹ ਨਸ਼ਾ ਲੈ ਕੇ ਆਇਆ ਉਸ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।

ਮ੍ਰਿਤਕ ਹਰਿੰਦਰ ਸਿੰਘ ਦੇ ਪਿਤਾ ਨੇ ਲਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ  2 ਦਿਨ ਪਹਿਲਾਂ ਹੀ ਮੇਰਾ ਪੁੱਤਰ ਨਸ਼ਾ ਛਡਾਊ ਕੇਂਦਰ ’ਚੋਂ ਆਇਆ ਸੀ ਬਹਾਰ ਤੇ ਅੱਜ ਪਿੰਡ ਦੇ ਹੀ ਇਕ ਮੁੰਡੇ ਤੋਂ ਲੈ ਕੇ ਨਸ਼ੇ ਦੀ ਓਵਰ ਡੋਜ਼ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ’ਚ ਸਰੇਆਮ ਨਸ਼ਾ ਵਿਕਦਾ ਹੈ ਤੇ ਉਨ੍ਹਾਂ ਜਿੰਨਾਂ ਮਰਜ਼ੀ ਸਵੇਰੇ ਸ਼ਾਮ ਨਸ਼ਾ ਲੈ ਲਓ ਪਰ ਪੁਲਸ ਦੀਆਂ ਅੱਖਾਂ ਤੇ ਪੜਦਾ ਪਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਜਿਸ ਨਸ਼ਾ ਛਡਾਊ ਕੇਂਦਰ ’ਚੋ ਆਇਆ ਜੋ ਕੇ ਲੋਕ ਇਨਸਾਫ ਪਾਰਟੀ ਦੇ ਆਗੂ ਸਰਬਜੀਤ ਸਿੰਘ ਸੀ.ਆਰ. ਵਲੋ ਚਲਾਇਆ ਜਾਂਦਾ ਹੈ। ਉਸ ’ਚ ਉਸ ਨੂੰ ਜਲੀਲ ਕੀਤਾ ਜਾਂਦਾ ਸੀ, ਜਿਸ ਕਾਰਨ ਉਸ ਨੇ ਫ਼ਿਰ ਨਸ਼ਾ ਕੀਤਾ ਤੇ ਉਸ ਦੀ ਮੌਤ ਹੋ ਗਈ। ਉਸ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਪਿੰਡ ਦੇ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਭਤੀਜੇ ਤੋਂ ਨਸ਼ਾ ਲਿਆ ਸੀ।ਜਿਸ ਤੇ ਪਰਚਾ ਵੀ ਦਰਜ ਹੋ ਗਿਆ।

ਮੁੰਡੇ ਦੇ ਮਾਮੇ  ਨੇ ਦੱਸਿਆ ਕਿ ਉਹ ਮੇਰਾ ਭਾਣਜਾ ਚਿੱਟੇ ਦੀ ਭੇਟ ਚੜ੍ਹ ਗਿਆ ਹੈ। ਇਹ ਸਰਕਾਰਾ ਅਤੇ ਪ੍ਰਸ਼ਾਸਨ ਦੀ ਵਜ੍ਹਾ ਨਾਲ ਹੋਇਆ ਹੈ ਤੇ ਉਨ੍ਹਾਂ ਦੱਸਿਆ ਕਿ ਮੇਰੇ ਭਾਣਜੇ ਕੋਲੋਂ ਸਰਿੱਜ ਵੀ ਪੁਲਸ ਨੂੰ ਬਰਾਮਦ ਹੋਈ ਹੈ।ਉਨ੍ਹਾਂ ਕਿਹਾ ਅਸੀਂ ਪੁਲਸ ਨੂੰ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਨ ਨੂੰ ਕਿਹਾ ਤਾਂ ਪੁਲਸ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਕੋਲੋਂ ਮੁਲਜ਼ਮਾਂ ਦੀ ਘਾਟ ਹੈ ਜਿਸ ਕਰਕੇ ਨਸ਼ੇ ਤੇ ਕੰਟਰੋਲ ਨਹੀਂ ਹੋ ਰਿਹਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ. ਕੁਲਜਿੰਦਰ ਸਿੰਘ ਨੇ ਦੱਸਿਆ ਸਾਨੂੰ ਪਤਾ ਲੱਗਿਆ ਸੀ ਇਕ ਨੌਜਵਾਨ ਹਰਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਮੈਂਬਰਾਂ ਦੇ ਕਹਿਣ ਤੇ ਕਰਵਾਈ ਕੀਤੀ ਜਾ ਰਹੀ ਹੈ ਤੇ ਜੋ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਤੋਂ ਇਹ ਨਸ਼ਾ ਲੈ ਕੇ ਆਇਆ ਉਸ ਦੇ ਖ਼ਿਲਾਫ਼ ਮੁੱਕਦਮਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published.