ਇਸ ਜਗ੍ਹਾ ਆਇਆ ਭਿਆਨਕ ਹੜ੍ਹ ਤੇ ਮੌਕੇ ਤੇ ਹੀ 47 ਲੋਕਾਂ ਦੀ ਮੌਤ-ਦੇਖੋ ਪੂਰੀ ਖ਼ਬਰ

ਮਹਾਰਾਸ਼ਟਰ ਦੇ ਪੁਣੇ, ਔਰੰਗਾਬਾਦ ਤੇ ਕੋਂਕਣ ਡਵੀਜ਼ਨ ‘ਚ ਭਾਰੀ ਬਾਰਿਸ਼ ਤੇ ਹੜ੍ਹ ਨਾਲ 47 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਦੇ ਕਾਰਨ ਲੱਖਾਂ ਹੈਕਟੇਅਰ ਦੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪੱਛਮੀ ਮਹਾਰਾਸ਼ਟਰ ‘ਚ 28 ਲੋਕਾਂ ਦੀ ਮੌਤ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ‘ਚ ਹੋਈ ਹੈ।

ਸੂਬੇ ਦਾ ਇਹ ਹਿੱਸਾ ਪੁਣੇ ਡਵੀਜ਼ਨ ‘ਚ ਆਉਂਦਾ ਹੈ। ਮੱਧ ਮਹਾਰਾਸ਼ਟਰ ਦੇ ਔਰੰਗਾਬਾਦ ਡਵੀਜ਼ਨ ‘ਚ 16 ਤੇ ਤੱਟੀ ਕੋਂਕਣ ‘ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਪੁਣੇ ਦੇ ਡਵੀਜ਼ਨਲ ਕਮਿਸ਼ਨਰ ਦਫ਼ਤਰ ਮੁਤਾਬਕ, ਭਾਰੀ ਬਾਰਿਸ਼ ਤੇ ਹੜ੍ਹ ਨਾਲ 2300 ਤੋਂ ਜ਼ਿਆਦਾ ਘਰ ਤਬਾਹ ਹੋਏ ਹਨ ਤੇ 21 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਸੀਲਾਪੁਰ ‘ਚ 14, ਸਾਂਗਲੀ ‘ਚ ਨੌ, ਪੁਣੇ ‘ਚ ਚਾਰ ਤੇ ਸਤਾਰਾ ‘ਚ ਇਕ ਵਿਅਕਤੀ ਦੀ ਮੌਤ ਹੋਈ ਹੈ। ਪੁਣੇ, ਸੋਲਾਪੁਰ, ਸਤਾਰਾ ਤੇ ਸਾਂਗਲੀ ਜ਼ਿਲਿ੍ਹਆਂ ‘ਚ 57 ਹਜ਼ਾਰ ਹੈਕਟੇਅਰ ‘ਚ ਗੰਨਾ, ਸੋਇਆਬੀਨ, ਸਬਜ਼ੀ, ਝੋਨਾ, ਅਨਾਰ ਤੇ ਕਪਾਹ ਵਰਗੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ।

ਇਨ੍ਹਾਂ ਚਾਰ ਜ਼ਿਲਿ੍ਹਆਂ ‘ਚ 513 ਪਸ਼ੂਆਂ ਦੀ ਵੀ ਜਾਨ ਗਈ ਹੈ ਤੇ 2319 ਘਰ ਨੁਕਸਾਨੇ ਹੋਏ ਹਨ। ਸੋਲਾਪੁਰ ‘ਚ 17 ਹਜ਼ਾਰ, ਸਾਂਗਲੀ ‘ਚ 1079, ਪੁਣੇ ‘ਚ 3000 ਤੇ ਸਤਾਰਾ ‘ਚ 213 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *