ਪੰਜਾਬ ਚ’ ਅੱਜ ਰੈਲੀ ਦੌਰਾਨ ਕੇਜਰੀਵਾਲ ਨੇ ਦਿਲ ਖੋਲ ਕੇ ਕਰਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਆਮ ਆਦਮੀ ਪਾਰਟੀ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਕੀਤੇ ਗਏ ਕਿਸਾਨ ਮਹਾਂਸੰਮੇਲਨ ਵਿੱਚ ਪੰਜਾਬ ਭਰ ਵਿੱਚੋਂ ਲਾਮਿਸਾਲ ਲੋਕਾਂ ਦਾ ਇਕੱਠੋ ਹੋਇਆ। ਅੰਦੋਲਨ ਦੀ ਸ਼ੁਰੂਆਤ ਵਿੱਚ ਕਿਸਾਨ ਅੰਦੋਲਨ ਦੇ 282 ਕਿਸਾਨ ਸ਼ਹੀਦਾਂ ਨੂੰ ਫੁੱਲ ਭੇਂਟ ਕੀਤੀ ਅਤੇ 2 ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ ਦਿੱਤੀ ਗਈ।ਕਿਸਾਨ ਮਹਾਸੰਮੇਲਨ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਸਵਾਗਤ ਕੀਤਾ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਕਿਸਾਨਾ ਨੂੰ ਸਲੂਟ ਕਰਨ ਆਇਆ ਹਾਂ, ਜਿਨ੍ਹਾਂ ਨੇ ਧੱਕੇਸ਼ਾਹੀ ਨਾਲ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਦੇ ਕਾਲੇ ਤਿੰਨ ਕਾਨੂੰਨਾਂ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਚੁੱਕੀ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ, ਐਮਪੀ ਅਤੇ ਵਾਲੰਟੀਅਰ ਸਭ ਕਿਸਾਨਾਂ ਦੀ ਬਿਨਾਂ ਕਿਸੇ ਪਾਰਟੀ ਚਿੰਨ੍ਹ ਤੋਂ ਇਕ ਸੇਵਾਦਾਰ ਦੀ ਤਰ੍ਹਾਂ ਸੇਵਾ ਕਰਦੇ ਰਹੇ। ਉਨ੍ਹਾਂ ਕਿਹਾ ਕਿ ਸਾਡੀ ਦਿੱਲੀ ਸਰਕਾਰ ਵੱਲੋਂ ਪੀਣ ਵਾਲੇ ਪਾਣੀ, ਪਖਾਨੇ, ਲੰਗਰ ਦਾ ਪ੍ਰਬੰਧ ਕੀਤਾ। ਫਿਰ ਕੁਝ ਲੋਕ ਆਏ ਮੇਰੇ ਕੋਲ ਆਏ ਕਿ ਮੋਬਾਇਲ ਦਾ ਨੈਟਵਰਕ ਨਾ ਹੋਣ ਕਾਰਨ ਸਾਨੂੰ ਪਿੰਡ ਗੱਲ ਕਰਨ ਦੀ ਮੁਸ਼ਕਿਲ ਹੁੰਦੀ ਹੈ, ਫਿਰ ਅਸੀਂ ਵਾਈਫਾਈ ਦਾ ਪ੍ਰਬੰਧ ਕੀਤਾ।

ਉਨ੍ਹਾਂ ਕਿਹਾ ਕਿ ਪਿਛਲੇ 70 ਸਾਲ ਤੋਂ ਸੱਤਾ ਵਿੱਚ ਰਹਿੰਦੀਆਂ ਪਾਰਟੀਆਂ ਨੇ ਕਿਸਾਨਾਂ ਧੋਖਾ ਦਿੱਤਾ ਹੈ। ਵੋਟਾਂ ਲੈਣ ਲਈ ਰਿਵਾਇਤੀ ਪਾਰਟੀਆਂ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਨੌਕਰੀਆਂ ਦੇਣ ਦਾ ਵਾਅਦਾ ਤਾਂ ਕਰਦੀਆਂ ਹਨ, ਪਰ ਸੱਤਾ ਵਿੱਚ ਆਉਣ ਉਤੇ ਭੁੱਲ ਜਾਂਦੀਆਂ ਹਨ। ਉਨਾਂ ਕਿਹਾ ਕਿ ਜੇਕਰ ਇਹ ਤਿੰਨ ਕਾਨੂੰਨ ਲਾਗੂ ਹੋ ਗਏ ਤਾਂ ਕਿਸਾਨਾਂ ਕੋਲ ਕੁਝ ਨਹੀਂ ਬਚੇਗਾ, ਸਭ ਇਨਾਂ ਰਿਵਾਇਤੀ ਪਾਰਟੀਆਂ ਦੇ ਪੂੰਜੀਪਤੀ ਦੋਸਤਾਂ ਕੋਲ ਚਲਿਆ ਜਾਵੇਗਾ।

ਉਨ੍ਹਾਂ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਣੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਚੋਣਾਂ ਤੋਂ ਪਹਿਲਾਂ ਸਮਾਰਟ ਫੋਨ ਦੇਣ, ਕਿਸਾਨਾਂ ਦਾ ਕਰਜ਼ਾ ਮੁਆਫ ਕਰਨ, ਹਰ ਘਰ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਕੀਤੇ ਵਾਅਦਿਆਂ ਵਿੱਚੋਂ ਕੋਈ ਪੂਰਾ ਨਹੀਂ ਕੀਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਨੌਕਰੀ ਦੇਣ ਵਾਲੇ ਵੰਡੇ ਕਾਰਡ ਦਿਖਾਉਂਦੇ ਹੋਏ ਕਿਹਾ ਕੈਪਟਨ ਅਮਰਿੰਦਰ ਤਾਂ ਆਪਣੇ ਵਾਅਦੇ ਤੋਂ ਮੁਕਰ ਗਏ ਹਨ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਵੱਲੋਂ ਦਿੱਤਾ ਗਿਆ ਕਾਰਡ ਸੁੱਟਣਾ ਨਹੀਂ, ਇਹ ਕਾਰਡ ਸਭਾਲ ਕੇ ਰੱਖਣਾ। ਇਹ ਕਾਰਡ ਤੁਹਾਨੂੰ ਯਾਦ ਦਿਵਾਏਗੀ ਕਿ 4 ਸਾਲ ਪਹਿਲਾਂ ਕੈਪਟਨ ਨੇ ਕਿਸ ਤਰਾਂ ਝੂਠ ਬੋਲਕੇ ਵੋਟ ਲਈ। ਕੈਪਟਨ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਸ ਤੋਂ ਹੁਣ ਬਦਲਾ ਲੈਣਾ ਹੈ।

ਉਨ੍ਹਾਂ ਬੀਤੇ ਦਿਨੀਂ ਇਕ ਨਿੱਜੀ ਚੈਨਲ ਵੱਲੋਂ ਕੀਤੇ ਗਏ ਸਰਵੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਵੇ ਮੁਤਾਬਕ 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਸਰਕਾਰ ਬਣੇਗੀ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਇਨਾਂ ਕੈਪਟਨ ਵੱਲੋਂ ਦਿੱਤੇ ਗਏ ਨੌਕਰੀ ਵਾਲੇ ਕਾਰਡਾਂ ਉਤੇ ‘ਆਪ’ ਦੀ ਸਰਕਾਰ ਸਭ ਨੂੰ ਨੌਕਰੀ ਦੇਵੇਗੀ, ਜਦੋਂ ਤੱਕ ਨੌਕਰੀ ਨਹੀਂ ਮਿਲੇਗੀ ਤਾਂ ਬੇਰੁਜ਼ਾਗਰੀ ਭੱਤਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜੋ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ ਉਹ ਹਰ ਵਾਅਦਾ ਪੂਰਾ ਕੀਤਾ ਗਿਆ ਹੈ, ਪਰ ਕੈਪਟਨ ਸਾਹਿਬ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨਾਂ ਕਿਹਾ ਕਿ ਦਿੱਲੀ ਵਿੱਚ 73 ਫੀਸਦੀ ਲੋਕਾਂ ਦੇ ਘਰ ਬਿਜਲੀ ਦਾ ਬਿੱਲ ਨਹੀਂ ਆਉਂਦਾ, ਜਦੋਂ ਕਿ ਪੰਜਾਬ ਦੇ ਲੋਕ ਸਭ ਤੋਂ ਮਹਿੰਗੀ ਬਿਜਲੀ ਖਰੀਦਦੇ ਹਨ।

Leave a Reply

Your email address will not be published. Required fields are marked *