ਤਿਉਹਾਰੀ ਸੀਜ਼ਨ ਚ’ ਇਸ ਬੈਂਕ ਨੇ ਲੋਕਾਂ ਨੂੰ ਦਿੱਤੀ ਬਹੁਤ ਵੱਡੀ ਖੁਸ਼ਖ਼ਬਰੀ: ਜਲਦ ਤੋਂ ਜਲਦ ਉਠਾਓ ਫਾਇਦਾ,ਦੇਖੋ ਪੂਰੀ ਖ਼ਬਰ

ਘਰ ਖ਼ਰੀਦਣ ਦੀ ਸੋਚ ਰਹੇ ਲੋਕਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਕੋਟਕ ਮਹਿੰਦਰਾ ਬੈਂਕ ਨੇ ਸ਼ੁੱਕਰਵਾਰ ਨੂੰ ਹੋਮ ਲੋਨ ‘ਤੇ ਵਿਆਜ ਦਰ ਘਟਾ ਕੇ 7 ਫ਼ੀਸਦੀ ਕਰ ਦਿੱਤੀ ਹੈ। ਇਹ ਬਾਜ਼ਾਰ ਵਿਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਰੱਖਣ ਵਾਲੇ ਭਾਰਤੀ ਸਟੇਟ ਬੈਂਕ ਦੇ ਬਰਾਬਰ ਹੈ। ਨਿੱਜੀ ਖ਼ੇਤਰ ਦੇ ਬੈਂਕ ਨੇ ਆਪਣੀ ਤਿਉਹਾਰੀ ਪੇਸ਼ਕਸ਼ ‘ਖੁਸ਼ੀ ਦਾ ਸੀਜਨ’ ਤਹਿਤ ਕਈ ਹੋਰ ਪੇਸ਼ਕਸ਼ ਕੀਤੀਆਂ ਹਨ।

ਇਸ ਵਿਚ ਲੋਨ ‘ਤੇ ਪ੍ਰੋਸੈਸਿੰਗ ਫ਼ੀਸ ‘ਤੇ ਛੋਟ ਅਤੇ ਪ੍ਰਚੂਨ ਅਤੇ ਖੇਤੀਬਾੜੀ ਲੋਨ ਉਤਪਾਦਾਂ ‘ਤੇ ਤੇਜ਼ੀ ਨਾਲ ਆਨਲਾਇਨ ਮਨਜ਼ੂਰੀ ਸ਼ਾਮਲ ਹੈ।ਧਿਆਨਦੇਣ ਯੋਗ ਹੈ ਕਿ ਬੈਂਕਾਂ ਅਤੇ ਵਿੱਤੀ ਕੰਪਨੀਆਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਲੋਨ ਵਾਧਾ ਦਰ ਕਈ ਸਾਲਾਂ ਦੇ ਹੇਠਲੇ ਪੱਧਰ ‘ਤੇ ਯਾਨੀ 6 ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ।

ਕੋਟਕ ਮਹਿੰਦਰਾ ਬੈਂਕ ਦੀ ਖ਼ਪਤਕਾਰ ਬੈਂਕਿੰਗ ਪ੍ਰਧਾਨ ਸ਼ਾਂਤੀ ਏਕੰਬਰਮ ਨੇ ਕਿਹਾ ਕਿ ਭਾਰਤੀ ਮਾਲੀ ਹਾਲਤ ਸਥਿਰ ਤਰੀਕੇ ਨਾਲ ਸਾਧਾਰਨ ਹੋਣ ਵੱਲ ਵੱਧ ਰਹੀ ਹੈ। ਗਾਹਕਾਂ ਦਾ ਭਰੋਸਾ ਅਤੇ ਮੰਗ ਪਰਤਣ ਦੇ ਸ਼ੁਰੂਆਤੀ ਸੰਕੇਤ ਵਿੱਖ ਰਹੇ ਹਨ।


250 ਰੁਪਏ ਦਾ ਵਾਊਚਰ – ਇਹ ਨਵੀਂ ਯੋਜਨਾ ਅਗਲੇ ਇਕ ਮਹੀਨੇ ਤੱਕ ਰਹੇਗੀ ਅਤੇ ਗਾਹਕਾਂ ਦੀ ਜ਼ਰੂਰਤ ਨੂੰ ਪੂਰਾ ਕਰੇਗੀ। ਬੈਂਕ ਨੇ ਨਾਲ ਹੀ ਕਾਰ ਅਤੇ ਦੋ-ਪਹੀਆ ਲੋਨ ‘ਤੇ ਪ੍ਰੋਸੈਸਿੰਗ ਫੀਸ ਅੱਧੀ ਕਰਣ ਦੀ ਵੀ ਘੋਸ਼ਣਾ ਕੀਤੀ ਹੈ। ਨਾਲ ਹੀ ਨਵਾਂ ਅਕਾਊਂਟ ਖੋਲ੍ਹਣ ਵਾਲਿਆਂ ਨੂੰ 250 ਰੁਪਏ ਦਾ ਇਕ ਵਾਊਚਰ ਮਿਲੇਗਾ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *