ਦੇਖੋ ਸ਼ਰੇਆਮ ਅੰਬਾਨੀ ਅਤੇ ਅੰਡਾਨੀ ਬਾਰੇ ਕੀ ਕਹਿ ਗਏ ਨਵਜੋਤ ਸਿੱਧੂ-ਦੇਖੋ ਪੂਰਾ ਵੀਡੀਓ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਸ਼ਾਮਲ ਹੋਣ ਬਾਅਦ ਆਪਣੇ ਫੇਸਬੁੱਕ ਪੇਜ਼ ਤੋਂ ਲਾਈਵ ਹੋ ਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਦੱਸਿਆ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕਿਸਾਨ ਕੋਲ ਕਣਕ ਤੋਂ ਇਲਾਵਾ ਕਿਸੇ ਹੋਰ ਫਸਲ ਨੂੰ ਚੁੱਕਣ ਦਾ ਕੋਈ ਸਟੋਰੇਜ਼ ਮਾਡਲ ਨਹੀਂ ਹੈ ਤੇ ਪੰਜਾਬ ਸਰਕਾਰ ਕੋਲ ਵੀ ਕੋਈ ਸਟੋਰੇਜ ਨਹੀਂ ਹੈ।

ਉਹਨਾਂ ਕਿਹਾ ਕਿ ਅੱਜ ਐੱਫਸੀਆਈ ਵੱਲੋਂ ਐੱਮਐੱਸਪੀ ਤੇ ਸਰਕਾਰੀ ਖਰੀਦ ਮਿਲ ਰਹੀ ਹੈ ਪਰ ਉਹ ਵੀ ਪਤਾ ਨਹੀਂ ਕੱਲ੍ਹ ਮਿਲੂਗੀ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਜੇ ਇਹ ਕਾਲੇ ਕਾਨੂੰ ਹਮੇਸ਼ਾਂ ਲਈ ਲਾਗੂ ਹੋ ਗਏ ਤਾਂ ਸਾਡੋ ਕੇਲ ਸਿਰਫ਼ ਇਕ ਜਾਂ ਦੋ ਸਾਲ ਹੀ ਹਨ। ਉਹਨਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਪੂੰਜੀਪੱਤੀਆਂ ਦਾ ਗੁਲਾਮ ਬਣਾਉਣਗੇ ਤੇ ਜਿਵੇਂ ਗੋਰਿਆਂ ਨੇ ਭਾਰਤ ਵਿਚ ਈਸਟ ਇੰਡੀਆ ਕੰਪਨੀ ਚਲਾਈ ਸੀ ਉਸੇ ਤਰ੍ਹਾਂ ਹੀ ਅੰਬਾਨੀ ਤੇ ਅਡਾਨੀ ਵਰਗੇ ਲੋਕ ਮੁੰਬਈ ਵਿਚ ਬੈਠ ਕੇ ਸਾਨੂੰ ਕਠਪੁਤਲੀਆਂ ਵਾਂਗ ਨਚਾਉਣਗੇ।

ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨ ਦਾ ਸੰਘਰਸ਼ ਸਿਰਫ਼ ਐੱਮਐੱਸਪੀ ਤੇ ਮੰਡੀਆਂ ਬਚਾਉਣ ਲਈ ਹੀ ਨਹੀਂ ਹੈ ਤੇ ਜੇ ਹੁੰਦਾ ਤਾਂ ਪਿਛਲੇ 25 ਸਾਲਾ ਵਿਚ ਕਿਸਾਨਾਂ ਨੇ ਖੁਦਕੁਸ਼ੀਆਂ ਕਿਉਂ ਕਰਨੀਆਂ ਸਨ। ਉਹਨਾਂ ਕਿ ਜੋ ਵਨ ਨੇਸ਼ਨ ਤੇ ਵਨ ਮਾਰਕਿਟ ਦੀ ਗੱਲ ਹੋ ਰਹੀ ਹੈ ਉਹ ਸਟੇਟ ਦੀ ਅਵਾਜ਼ ਨੂੰ ਕੁਚਲ ਰਹੇ ਹਨ ਤੇ ਉਹ ਕਿਸਾਨ ਵਿਰੋਧੀ ਹੈ।

ਨਵਜੋਤ ਸਿੱਧੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਲਾਂ, ਸਬਜ਼ੀਆਂ ‘ਤੇ ਵੀ ਐੱਮਐੱਸਪੀ ਦੇਣੀ ਚਾਹੀਦੀ ਹੈ ਤੇ ਜੇ ਸਰਕਾਰ ਕੋਲ ਕਿਸਾਨਾਂ ਦੀ ਮਦਦ ਕਰਨ ਲਈ ਪੈਸੇ ਨਹੀਂ ਹਨ ਤਾਂ ਸਰਕਾਰ ਰੇਤ ਮਾਫ਼ੀਆ , ਸ਼ਰਾਬ ਮਾਫ਼ੀਆ ਆਦਿ ਸਭ ਬੰਦ ਕਰ ਦੇਵੇ ਪੈਸਿਆ ਦਾ ਦਰਿਆ ਲੱਗ ਜਾਵੇਗਾ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |