ਹੁਣੇ ਹੁਣੇ ਬਿਜਲੀ ਖਪਤਵਾਰਾਂ ਲਈ ਆਈ ਵੱਡੀ ਖ਼ਬਰ-ਤੁਰੰਤ ਕਰੋ ਇਹ ਕੰਮ,ਦੇਖੋ ਪੂਰੀ ਖ਼ਬਰ

ਬਿਜਲੀ ਮਨੁੱਖੀ ਜ਼ਿੰਦਗੀ ਦੀ ਅਹਿਮ ਲੋੜ ਬਣ ਚੁੱਕੀ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਪੰਜਾਬ ਰਾਜ ਬਿਜਲੀ ਨਿਗਮ ਵੱਲੋਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬਿਜਲੀ ਸਪਲਾਈ ‘ਚ ਤਕਨੀਕੀ ਨੁਕਸ ਤੋਂ ਨਿਜ਼ਾਤ ਦਿਵਾਉਣ ਲਈ ਜਿਥੇ ਸ਼ਿਕਾਇਤ ਨੰਬਰ ਤੇ ਮੋਬਾਈਲ ਫੋਨ ਐਪਲੀਕੇਸ਼ਨਜ਼ ਤਿਆਰ ਕੀਤੀਆਂ ਗਈਆਂ ਹਨ, ਉਥੇ ਹੀ ਹੁਣ ਖਪਤਕਾਰਾਂ ਨਾਲ ਸਿੱਧੇ ‘ਤਾਰ’ ਜੋੜਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ।

ਤੁਰੰਤ ਕੀਤਾ ਜਾ ਰਿਹਾ ਹੈ। ਐਨਾ ਹੀ ਨਹੀਂ ਇਨ੍ਹਾਂ ਵ੍ਹਾਟਸਐਪ ਗਰੁੱਪਾਂ ‘ਚ ਆਉਣ ਵਾਲੇ ਸੁਝਾਵਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇਸੇ ਦਿਸ਼ਾ ਵੀ ਕੰਮ ਵੀ ਕੀਤਾ ਜਾਂਦਾ ਹੈ।

ਪੰਜਾਬ ਰਾਜ ਬਿਜਲੀ ਨਿਗਮ ਤੇ ਟ੍ਰਾਸਕੋ ਦੇ ਉਚ ਅਧਿਕਾਰੀਆਂ ਤੋਂ ਲੈ ਕੇ ਸਬ ਡਵੀਜ਼ਨ ਪੱਧਰ ‘ਤੇ ਅਧਿਕਾਰੀਆਂ ਵੱਲੋਂ ਬਣਾਏ ਵ੍ਹਾਟਸਐਪ ਗਰੁੱਪਾਂ ‘ਚ ਸਬੰਧਤ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ, ਵੱਖ-ਵੱਖ ਐਸੋਸੀਏਸ਼ਨਾਂ ਦੇ ਮੈਂਬਰ, ਉਦਯੋਗਪਤੀ ਸਮੇਤ ਹੋਰ 200 ਤੋਂ ਵੱਧ ਖਪਤਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਨ੍ਹਾਂ ਗਰੁੱਪਾਂ ‘ਚ ਸ਼ਾਮਲ ਮੈਂਬਰ ਆਪਣੇ ਇਲਾਕੇ ‘ਚ ਬਿਜਲੀ ਸਬੰਧੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਗਰੁੱਪਾਂ ‘ਚ ਸ਼ਿਕਾਇਤ ਵੀ ਕਰਦੇ ਹਨ ਤੇ ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਬਿਜਲੀ ਠੀਕ ਹੋਣ ਉਪਰੰਤ ਗਰੁੱਪ ‘ਚ ਹੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।

ਡਾਇਰੈਕਟਰ ਵੰਡ ਇੰਜੀਨੀਅਰ ਡੀਪੀਐੱਸ ਗਰੇਵਾਲ ਦੇ ਨਿਰਦੇਸ਼ਾਂ ‘ਤੇ ਪੰਜਾਬ ਦੇ ਕਈ ਜ਼ੋਨਾਂ ਤੇ ਸਰਕਲਾਂ ‘ਚ ਇਹ ਗਰੁੱਪ ਚੱਲ ਰਹੇ ਹਨ। ਇਸੇ ਤਰ੍ਹਾਂ ਪਟਿਆਲਾ ‘ਚ ਦੋ ਗਰੁੱਪ ਅੰਡਰ ਸੈਕਟਰੀ ਆÂਪੀਆਰਓ ਮਨਮੋਹਨ ਸਿੰਘ ਵੱਲੋਂ ਵੀ ਬਣਾਏ ਗਏ ਹਨ।